ਪੰਨਾ:Alochana Magazine January, February, March 1966.pdf/148

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਝੱਪੇ ਵੀ ਇਸੇ ਦੇ ਵਿਚ ਆ ਜਾਂਦੀ ਹੈ । ਦਿਲ ਸਰਮਾਏਦਾਰ ਵਲ ਲਲਚਾਉਂਦਾ ਹੈ । ਮਜ਼ਬੂਰੀ ਮਜ਼ਦੂਰ ਵਲ ਲਿਆਉਂਦੀ ਹੈ । ਸੇਖੋਂ ਨੇ ਇਸ ਪੋਜ਼ੀਸ਼ਨ ਤੇ ਇਸ ਦੇ ਪ੍ਰਤਿਨਿਧ ਅੰਗ ਨੂੰ ਨਾ ਪੂਰਾ ਵਜ਼ਨ ਦਿੱਤਾ ਹੈ ਅਤੇ ਨਾ ਨਿਭਾਇਆ ਹੈ। ਇਸ ਜਮਾਤ ਦੀਆਂ ਬੁਨਿਆਦੀ ਦੋ ਪ੍ਰੇਰਨਾ ਹਨ । ਮਨਫ਼ੀ ਦੇ ਪਹਿਲੂ ਤੋਂ ਬੇਰੋਜ਼ਗਾਰੀ ਦਾ ਡਰ ਅਤੇ ਦੂਸਰੇ ਪਾਸੇ ਅਮੀਰ ਹੋਣ ਦੀ ਲਾਲਸਾ । ਸੇਖਾਂ ਬੇਰੋਜ਼ਗਾਰੀ ਦੇ ਡਰ ਵਲ ਇਸ਼ਾਰਾ ਕਰਦਾ ਹੈ ਜਦੋਂ ਕਿ ਮੁਨੀਆਂ ਦੀ ਚੋਰ ਬਾਜ਼ਾਰੀਆਂ ਨਾਲ ਨਾ ਰਲਣ ਬਾਬਤ ਅਸਫਲਤਾ ਦੱਸਦਾ ਹੈ । ਲਲਿਤਾ ਦੁਕਾਨ ਵਿਚ ਹਿੱਸਾ ਪਾਉਣ ਅਤੇ ਚੰਗੇ ਘਰ ਵਿਆਹ ਕਰਾਉਣ ਦੇ ਚਕਮੇਂ ਦੇ ਕੇ ਸੁੰਦਰ ਲਾਲ ਵਿਚ ਇਸ ਜਮਾਤ ਦੇ ਪ੍ਰਤਿਨਿਧ ਭੁਲੇਖੇ ਦੀ ਨਾੜ ਦਬਾਉਂਦਾ ਹੈ । ਪਰ ਸੇਖੋਂ ਨੇ ਪਾਤਰ ਦੀਆਂ ਮੂਲ ਨਾਂ ਇਹ ਨਹੀਂ ਬਣਨ ਦਿੱਤੀਆਂ । ਉਸ ਨੇ ਸੇਠ ਦਾ ਦੂਰੋਂ ਨੇੜਿਓਂ ਰਿਸ਼ਤੇਦਾਰ ਅਤੇ ਲਲਿਤਾ ਦਾ ਮਜਨੂੰ ਬਣਾਕੇ ਉਸ ਦਾ ਪ੍ਰਤਿਨਿਧ ਅੰਗ ਖਤਮ ਕਰ ਦਿੱਤਾ ਹੈ । ਮਸਲੇ ਦਾ ਹਲ ਜਮਾਤੀ ਪੱਧਰ ਤੋਂ ਧੂਹਕੇ ਜਾਤੀ ਪੱਧਰ ਤੇ ਲੈ ਆਂਦਾ ਹੈ। ਨਾਟਕ ਦਾ ਸਿੱਟਾ ਇਹ ਨਿਕਲਣਾ ਚਾਹੀਦਾ ਸੀ ਕਿ ਸਟੇਟ, ਉਸ ਦਾ ਕਾਨੂੰਨ ਸਭ ਸਰਮਾਏਦਾਰ ਦਾ ਅਪਣਾ ਫੈਸਲਾ ਹੈ ਅਤੇ ਚੋਰ-ਬਜ਼ਾਰੀਏ ਦੇ ਮੁਲ ਹਿੱਤਾਂ ਦੀ ਰਾਖੀ ਕਰਦਾ ਹੈ । ਸਟੇਟ, ਉਸ ਦਾ ਕਾਨੂੰਨ ਤੇ ਸਰਕਾਰੀ ਕਾਨੂੰਨ ਵਖਾਵਾ ਭਾਵੇਂ ਸਜ਼ਾ ਦੇਣ ਦਾ ਕਰਨ, ਲੋਕ ਜਾਗਰਤ ਦੇ ਦਬਾਏ ਹੋਏ ਇੱਕ ਦੁਕੜ ਨੂੰ ਭਾਵੇਂ ਥੋੜ੍ਹੀ ਬਹੁਤ ਖਿੱਚ ਧੂਹ ਵੀ ਕਰਨ । ਹਾਲਾਤ ਦੇ ਮੁਤਾਬਕ ਬਹੁਤ ਹਦ ਤੱਕ ਸਰਮਾਏਦਾਰੀ ਦੀਆਂ ਜੜਾਂ ਦੀ ਰਾਖੀ ਕਰਦੇ ਹਨ । ਇਸ ਵਾਸਤੇ ਲੋਕ ਹਿੱਤ ਦਾ ਮੁਕਾਬਲਾ ਸਰਮਾਏਦਾਰ ਤੇ ਉਸ ਦੇ ਦਿੱਤੀ ਸਟੇਟ ਦੇ ਅੰਗ ਨਾਲ ਹੈ ! ਸੇਖੋਂ ਨੇ ਇਹ ਗਲਤੀ ਕਰਕੇ ਡੰਕਾ ਇਹ ਵਜਾਇਆ ਹੈ ਕਿ ਸਰਮਾਏਦਾਰਾਂ ਦੀਆ ਔਰਤਾਂ ਦੇ ਸਹਪੱਣ ਤੋਂ ਬਚੋ । ਪਜ਼ੀਸ਼ਨ ਤੇ ਪੋਜ਼ੀਸ਼ਨ ਦੇ ਅਨੁਕੂਲ ਪਾਤਰ, ਦੋਵੇਂ ਹੀ ਤਿਨਿਧ ਨਹੀਂ ਰਹਿਣ ਦਿੱਤੇ । ਸੁੰਦਰ ਬਾਲ ਕਮਿਊਨਿਸਟ ਬਣਨ ਦੇ ਖਿਆਲ ਨਾਲ ਖੇਡਦਾ ਦੱਸਿਆ ਗਿਆ ਹੈ । ਇਹ ਉਸ ਜਮਾਤ ਵਾਸਤੇ ਅੱਜ ਦੇ ਹਾਲਾਤ ਵਿਚ ਜਮਾਤੀ ਅੰਗ ਹੈ । ਪਰ ਦੱਸਿਆ ਦਿਮਾਗੀ ਪੱਧਰ ਤੇ ਹੈ । ਕਿਸੇ ਕਾਰਨ ਰਾਹੀਂ ਸ਼ਖਸੀਅਤ ਤੇ ਪਾਤਰ ਦੀ ਸਾਮਾਜਕਿ ਪੋਜ਼ੀਸ਼ਨ ਦੀ ਥਾਂ ਵਿਚ ਇਸ ਖਿਆਲ ਦੀਆਂ ਜੜਾਂ ਨਹੀਂ ਵਖਾਈਆਂ ਗਈਆਂ । ਜੇ ਸੇਖੋਂ ਦਾ ਇਹ ਦੱਸਣ ਦਾ ਹੀ ਮਤਲਬ ਸੀ ਕਿ ਉਹ ਜਮਾਤ ਇਸ ਖਿਆਲ ਨਾਲ ਸਿਰਫ ਖੇਲਦੀ ਹੈ ਤਾਂ ਵੀ ਸਾਹਿੱਤਕ ਪੱਧਰ ਤੇ ਨਹੀਂ ਚਿਤਰਿਆ ਗਿਆ । | ਕੁੱਝ ਹੱਦ ਤਕ ਜਮਾਤੀ ਤੋਂ ਜ਼ਾਤੀ ਪੱਧਰ ਤੇ ਲਿਆਉਣ ਵਾਲਾ ਕਰਤਵ ਸੇਖੋਂ ਨੇ ਲਲਿਤਾ ਤੇ ਧੰਨਪਤ ਦੇ ਆਪ ਵਿਚਲੇ ਸੰਬੰਧਾਂ ਵਿਚ ਵੀ ਕੀਤਾ ਹੈ । ਚਿੱਤਰਨਾ ਇਹ ਸੀ ਕਿ ਪਤੀ ਪਤਨੀ ਦੇ ਰਿਸ਼ਤੇ ਵਿੱਚੋਂ ਪ੍ਰਪਰ ਪਿਆਰ ਦਾ ਰਿਸ਼ਤਾ ਖਤਮ ਕਰ ਕੇ ਚੋਰ l 38