ਪੰਨਾ:Alochana Magazine January, February, March 1966.pdf/135

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜ਼ਿੰਦਗੀ ਵਿਚ ਸਾਧਾਰਨ ਮਨੁੱਖ ਆਪਣੀ, ਸ਼ਖਸੀਅਤ ਤੇ ਜ਼ਿੰਦਗੀ ਦਾ ਪੂਰੀ ਤਹਿ ਤਕ ਸੱਚ ਘੱਟ ਹੀ ਜਾਣਦਾ ਹੁੰਦਾ ਹੈ । ਉਸ ਦੀ ਉਸ ਨੂੰ ਧੁੰਦਲੀ ਜਿਹੀ ਪਰਖ ਹੁੰਦੀ ਹੈ । ਪਾਠਕ ਸਾਰਾ ਤੇ ਸਹੀ ਸੱਚ ਜਾਣਨਾ ਚਾਹੁੰਦਾ ਹੈ । ਸਾਹਿੱਤਕਾਰ ਉਸ ਦੀ ਇਹ ਲੜ ਪੂਰੀ ਕਰਦਾ ਹੈ । ਜੋ ਵੀ ਪਾਤਰ ਉਹ ਲੈਂਦਾ ਹੈ, ਜੋ ਵੀ ਸਿੱਚੂਏਸ਼ਨ ਉਹ ਉਲੀਕਦਾ ਹੈ, ਉਸਨੂੰ ਪੂਰਾ ਪਾਠਕ ਦੀ ਕਲਪਨਾ ਤਕ ਪੁਚਾਉਂਦਾ ਹੈ ਤਾਂ ਕਿ ਪਾਠਕ ਉਸਦੇ ਸੱਚ ਦੀ ਆਵੱਸ਼ਕਤਾ ਤੋਂ ਪ੍ਰਭਾਵਤ ਹੋਵੇ । ਇਸ ਪੂਰੇ ਸੱਚ ਨੂੰ ਪੇਸ਼ ਉਸਦੀ ਸਿਖਰ ਦੀ ਸੰਭਾਵਨਾ ਤੇ ਕਰਦਾ ਹੈ । ਪਰ ਪੇਸ਼ ਉਸਨੂੰ ਹੀ ਕਰਦਾ ਹੈ ਜੋ ਸਮਾਜ ਤੇ ਵਿਅਕਤੀ ਦਾ ਕਾਨੂੰਨ ਹੈ ਅਤੇ ਜੋ ਪ੍ਰਗਟ ਹੋਣ ਨੂੰ ਤਾਂਘ ਰਿਹਾ ਹੁੰਦਾ ਹੈ | ਐਸਾ ਪ੍ਰਟਾ ਸਾਮਾਜਿਕ ਵਸਤੂ ਦੇ ਨੁਕਤੇ ਤੋਂ ਬਿਲਕੁਲ ਸਹੀ ਹੁੰਦਾ ਹੈ । ਸਿਰਫ਼ ਪੇਸ਼ ਸਿਖਰ ਦੀ ਪੱਧਰ ਤੇ ਹੋ ਰਿਹਾ ਹੁੰਦਾ ਹੈ । ਇਸ ਕਰਤਵ ਵਾਸਤੇ ਜਿਸ ਤਰ੍ਹਾਂ ਸਾਹਿੱਤਕਾਰ ਪਾਤਰ ਦੀ ਸਮਝ ਤਕ ਸੀਮਤ ਨਹੀਂ ਰਹਿੰਦਾ ਇਸ ਤਰ੍ਹਾਂ ਹੀ ਉਸਨੂੰ ਪ੍ਰਗਟ ਕਰਨ ਵਾਸਤੇ ਪਾਤਰ ਦੀ ਬੋਲੀ, ਉਸਦੀ ਪ੍ਰਗਟਾਊ ਸ਼ਕਤੀ ਤਕ ਮਹਿਦੂਦ ਨਹੀਂ ਰਹਿੰਦਾ । ਪਾਤਰ ਤੇ ਪੋਜ਼ੀਸ਼ਨ ਦੇ ਸੱਚ ਨੂੰ ਬੋਲੀ ਆਪਣੀ ਦੇਂਦਾ ਹੈ । ਸੱਚ ਐਨ ਤਿੱਖਾ ਤਰਾਸ਼ ਕੇ ਪੇਸ਼ ਕਰਦਾ ਹੈ ਪਰ ਆਪਣੀ ਬੋਲੀ ਦੇਂਦਾ ਹੋਇਆ ਅਸਰ ਇਹ ਪਾਉਂਦਾ ਹੈ ਜਿਵੇਂ ਪਾਤਰ ਦੇ ਹੀ ਕਪਾਟ ਖੁਲ ਗਏ ਹੁੰਦੇ ਹਨ । ਜਿਵੇਂ ਉਸ ਦੇ ਜਜ਼ਬੇ ਨੂੰ ਹੀ ਜ਼ਬਾਨ ਲਗ ਗਈ ਹੁੰਦੀ ਹੈ । ਜੇ ਪ੍ਰਭਾਵ ਇਹ ਪਵੇ ਕਿ ਪਾਤਰ ਦਾ ਉਹਲਾ ਲੈ ਕੇ ਬੋਲ ਸਾਹਿੱਤਕਾਰ ਰਿਹਾ ਹੈ ਤਾਂ ਬਿਭੌਰੇ ਸਾਹਿੱਤ ਨਾਕਸ ਹੈ ਪਰ ਜੇ ਸੱਚ ਪਾਤਰ ਤੇ ਪੋਜ਼ੀਸ਼ਨ ਦਾ ਹੈ ਤਾਂ ਉਸ ਦੇ ਤਿਖੇ ਤਰਾਸ਼ੇ ਪ੍ਰਗਟਾ ਨਾਲ ਐਸਾ ਪ੍ਰਭਾਵ ਨਹੀਂ ਪੈਂਦਾ । | ਵਾਰਸ ਦੀ ਹੀਰ ਆਖਦੀ ਹੈ 'ਸਿੱਧਾ ਸੋਚਿਆ ਹੋ ਉਠ ਗਿਆ ।'ਇਸ਼ਕ ਤੇ ਇਨਸਾਨੀਅਤ ਸਿੱਧਾ ਸੋਚਦੇ ਹਨ । ਉਨ੍ਹਾਂ ਨੂੰ ਆਪਣੇ ਸਿੱਧੇ ਸੱਚੇ ਦੀ ਜਾਨ ਤੇ ਖੇਲ ਰਹੇ ਸ਼ਹੀਦ ਵਾਲੀ ਦ੍ਰਿੜਤਾ ਹੁੰਦੀ ਹੈ । ਪਰ ਜਮਾਤੀ ਸਮਾਜ ਵਿਚ ਸਿੱਧਾ ਸੋਚਿਆ ਉਨਾਂ ਨੂੰ ਪੁੱਠਾ ਪੈਂਦਾ ਹੈ, ਇਸ ਵਾਸਤੇ ਨਹੀਂ ਕਿ ਉਹ ਜਾਂ ਉਨ੍ਹਾਂ ਦਾ ਸੋਚਿਆ ਸਿੱਧਾ ਨਹੀਂ ਹੁੰਦਾ। ਬਲਕਿ ਇਸ ਵਾਸਤੇ ਕਿ ਜਮਾਤੀ ਸਮਾਜ ਪੁੱਠਾ ਵਗਦਾ ਹੈ । ਸਿੱਧੇ ਸੋਚੇ ਦਾ ਅਪੁੱਠ ਜਾਣਾ ਇਸ਼ਕ, ਇਨਸਾਨੀਅਤ ਤੇ ਜਮਾਤੀ ਸਮਾਜ ਦੀ ਤੋਰ ਤੇ ਆਪਸ ਵਿਚ ਰਿਸ਼ਤੇ ਦਾ ਨਤੀਜਾ ਹੈ । ਉਸ ਦਾ ਸਹੀ ਤੇ ਪੂਰਾ ਸੱਚ ਹੈ । ਧੀਦੋ ਦੀ ਹੀਰ ਇਸ ਸੱਚ ਨੂੰ ਐਨਾ ਸਾਫ ਨਾ ਹੀ ਵੇਖ ਸਕਦੀ ਸੀ ਨਾ ਹੀ ਐਸ ਤਰਾਂ ਅਮਰ ਬਿਆਨ ਕਰ ਸਕਦੀ ਸੀ । ਪਰ ਹੈ ਉਸ ਦੀ ਜ਼ਿੰਦਗੀ ਦਾ ਨਿਰੋਲ ਸੱਚ । ਉਸ ਦਾ ਸਹੀ ਅਨੁਭਵ 1 ਕਵੀ ਦਾ ਕਰਤਵ ਸੀ ਕਿ ਉਸ ਦੇ ਅਨੁਭਵ ਨੂੰ ਪਾਠਕ ਤੱਕ ਸਹੀ ਤੇ ਪੂਰਾ ਪੁਚਾਉਂਦਾ । ਸੋ ਉਸ ਨੇ ਅਮਰ ਰੂਪ ਵਿਚ ਪੇਸ਼ ਕੀਤਾ। ਇਸ ਤਰ੍ਹਾਂ ਹੀ 125