ਪੰਨਾ:Alochana Magazine January, February, March 1966.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- ਕਿਰਦਾਰ ਕੀ ਹੋਇਆ । ਉਹ ਆਸ਼ਕ ਨਹੀਂ ਇਸ਼ਕ ਦਾ ਅਮਲੀ ਸਾਬਤ ਹੋਇਆ ॥ ਇਸ਼ਕ ਉਸ ਦਾ ਈਮਾਨ ਨਹੀਂ, ਉਸ ਦੀ ਜ਼ਿੰਦਗੀ ਦਾ ਕਾਨੂੰਨ ਨਹੀਂ, ਕੁਛ ਅਰਸੇ ਦੀ ਮਡ ਬਣਿਆ । ਸੋ ਹੋਸ਼ ਨਾਲ ਚਾਰ ਦਿਨ ਰਾਖੀ ਕਰਕੇ ਭਰਜਾਈਆਂ ਉਸ ਦਾ ਦਿਲੀ ਹੋਰ ਦਰੇ ਪਾਕੇ ਇਸ ਜਾਹ ਜਾਂਦਿਆਂ ਨੂੰ ਬਚਾ ਲੈਂਦੀਆਂ, ਆਪਣਾ ਦਿਉਰ ਹੰਡ ਲੈਂਦੀਆਂ । ਮੌਤ ਦੇ ਵਕਤ, ਤਰੀਕੇ ਵਿਚ ਸਬੱਬੀ ਅੰਗ ਪਿਆ ਹੋਵੇ, ਹੋਵੇਗਾ ਹੀ । ਪਰ ਜੇ ਮੌਤ ਹੀ ਸਬੱਬੀ ਬਣ ਜਾਵੇ, ਸਚ ਖਤਮ ਹੋਇਆ | ਕਲਾ ਜਾਂਦੀ ਰਹੀ, ਸੈਂਕੜੇ ਬੰਦੇ ਟਰੱਕਾਂ ਹੇਠ ਆ ਕੇ ਮਰਦੇ ਹਨ । ਗਲ ਮਾੜੀ ਹੈ, ਰੱਬ ਦੇ ਜੀ ਭੰਗ ਦੇ ਭਾੜੇ ਤੁਰ ਜਾਂਦੇ ਹਨ । ਜਾਨ ਤਾਂ ਭਾਵੇਂ ਉਹ ਹੀ ਜਾਂਦੀ ਹੈ ਪਰ ਸਬੱਬੀ ਹੋਣ ਕਰਕੇ ਮੌਤਾਂ ਬੇਮਹਿਨੀਆ ਹੁੰਦੀਆਂ ਹਨ ਵਿਚ ਕਵਿਤਾ ਕਿਥੋਂ ਆਵੇ । ਸਾਹਿੱਤ ਵਿਚ ਸਮਾਜ ਦੀ ਡਾਇਲੈਕਟਿ ਪੇਸ਼ ਕਰਦੀਆਂ ਐਸੀਆਂ ਮੌਤਾਂ ਦਾ ਕੋਈ ਮੁੱਲ ਨਹੀਂ ਪੈਂਦਾ । ਇਸ ਦਾ ਇਹ ਮਤਲਬ ਨਹੀਂ ਕਿ ਟਰੱਕ ਦੇ ਹੇਠ ਆਈ ਮੌਤ ਵਿਚ ਕਵਿਤਾ ਆ ਹੀ ਨਹੀਂ ਸਕਦੀ ਉਸ ਰਾਹੀਂ ਸਮ ਤੇ ਮਨੁੱਖ ਦਾ ਸਚ ਵਖਾਇਆ ਹੀ ਨਹੀਂ ਜਾ ਸਕਦਾ | ਕਵਿਤਾ ਆ ਸਕਦੀ ਹੈ ਜੋ ਕਿ ਦਾ ਸਬੱਬੀ ਅੰਗ ਬਣਕੇ ਆਵੇ । ਇਸ ਵਿਚ ਕਵਿਤਾ ਹੋਵੇਗੀ, ਦੁਖਾਂਤ ਵੀ ਮੁਮਕਿਨ ਹੈ : ਕਵਿਤਾ ਤਾਂ ਸਾਮਾਜਿਕ ਕਾਨੂੰਨ ਦੇ ਅਧੀਨ ਹੋਈ ਮੌਤ ਵਿਚ ਹੀ ਆ ਸਕਦੀ ਹੈ । ਰਾਂ ਦੀ ਮੌਤ ਵਿਚ ਇਸ ਵਾਸਤੇ ਕਵਿਤਾ ਹੈ, ਦੁਖਾਂਤ ਹੈ ਕਿ ਉਹ ਇਸ਼ਕ ਦਾ ਮਾਰਿਆ। ਮਰਦਾ ਹੈ ਅਤੇ ਇਸ ਦੀ ਮੌਤ ਰਾਹੀਂ ਸਮਾਜ ਦੀ ਤੁਰਦੀ ਤੋਰ ਦਿਸਦੀ ਹੈ । ਇਸ਼ਕ ਇਨਸਾਨੀਅਤ ਹੈ । ਉਹ ਗੈਰ-ਇਨਸਾਨੀਅਤ ਦੇ ਖਿਲਾਫ਼ ਲੜਾਈ ਹੈ, ਲੜਦੀ ਲੜਦੀ ਮਰਦੀ ਹੈ । ਰਾਂਝਾ ਇਸ਼ਕ ਦਾ ਮਾਰਿਆ ਮਰੇ, ਮਰਨ ਲੱਗਾ ਭਾਵੇਂ ਪੱਥਰ ਮਾਰਕੇ ਮਰੇ। ਭਾਵੇਂ ਹੀਰ ਨੂੰ ਕਬਰ ਵਿਚ ਪਈ ਵੇਖ ਧਾਹ ਮਾਰਕੇ ਢੇਰੀ ਹੋ ਜਾਏ, ਭਾਵੇਂ ਕਬਰ ਖੁੱਲੇ ਰਾਂਝਾ ਉਪਰ ਵਿਛੇ, ਮੁੜ ਉੱਠੇ ਹੀ ਨਾ । ਫੌਰੀ ਕਾਰਨ ਕੋਈ ਵੀ ਹੋਵੇ, ਕੋਈ ਵੀ ਨਾ ਹੋਵੇ ਮੌਤ ਦਾ ਭਾਰ ਤਾਂ ਇਸ਼ਕ ਨੇ ਚਕਣਾ ਹੈ । ਇਸ ਦਾ ਇਹ ਮਤਲਬ ਨਹੀਂ ਕਿ ਇਸ ਫਿਕਰ ਦੇ ਥਾਂ ਹੋਰ ਫ਼ਿਕਰਾ ਪਾਇਆਂ ਕੋਈ ਗਲ ਬਣ ਸਕਦੀ ਹੈ । ਇਹ ਮਸਲਾ ਸਾਰੀ ਕਹਾਣੀ ਦਾ ਹੈ । ਲਿਖੇ ਲਫ਼ਜ਼ ਲਫ਼ਜ਼ ਦਾ ਹੈ । ਜਿੰਨਾ ਚਿਰ ਲਿਖਾਰੀ ਨੂੰ ਇਸ਼ਕ ਦੀ ਪਰਖ ਨਹੀਂ, ਜ਼ਿੰਦਗੀ ਦੀ ਸਮਝ ਨਹੀਂ, ਸਾਹਿੱਤ ਕਲਾ ਦੀ ਸੋਝੀ ਨਹੀਂ. ਦਰਸੜੀ ਮੁਮਕਿਨ ਨਹੀਂ। ਸਾਂਝੀ ਕਲਪਨਾ ਨੂੰ ਅਹਿਸਾਸ ਹੋਵੇ ਕਿ ਇਹ ਤਾਂ ਸਾਮਾਜਿਕ ਤੋਰ ਦਾ ਕਾਨੂੰਨ ਹੈ । ਜਮਾਤੀ ਸਮਾਜ ਵਿਚ ਇਸ਼ਕ ਦਾ ਹਸ਼ਰ ਹੈ, ਹੋ ਕੇ ਰਹਿਣਾ ਸੀ, ਹੋਣੀ ਹਾਰ ਮਿਟਾਵੇ ਕੌਣ । ਹੀਰ ਮਾਰ ਜਾ ਚੁਕੀ ਹੈ । ਰਾਂਝਾ ਆਸ਼ਕ ਹੈ । ਆਸ਼ਕ ਤਾਂ ਹੀ ਹੈ ਜੇ ਇਸ਼ਕ ਉਸਦੀ ਜ਼ਿੰਦਗੀ ਦੇ 120