ਪੰਨਾ:Alochana Magazine January, February, March 1966.pdf/12

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਨੀ ਚਾਹੀਦੀ ਹੈ । ਸਮਾਜ ਦੇ ਸਾਰੇ ਭਾਗਾਂ ਦੀਆਂ ਲੋੜਾਂ, ਉਨ੍ਹਾਂ ਦੇ ਭਾਵਾਂ, ਉਨਾਂ ਦੀਆਂ ਉਮੰਗਾਂ ਨੂੰ ਛੋਂਹਦਾ, ਟਟੋਲਦਾ, ਉਭਾਰਦਾ ਜਾਂ ਪੂਰਦਾ ਸਾਹਿੱਤ ਰਚਿਆ ਜਾਵੇ ਤਾਂ ਕਿਵੇਂ ਹੋ ਸਕਦਾ ਹੈ ਕਿ ਸਾਰੇ ਪੰਜਾਬੀ, ਘੱਟੋ ਘੱਟ ਭਾਵਾਤਮਕ ਜਾਂ ਸਾਹਿੱਤਿਕ ਤੌਰ ਉੱਤੇ, ਪੂਰੇ ਪੰਜਾਬੀ ਨਾ ਬਣ ਜਾਣ । ਇਹ ਸਾਹਿੱਤ ਦੇ ਬਲ ਨਾਲ ਲਿਆਂਦੀ ਭਾਵਾਤਮਕ ਇਕਸੂਰਤਾ ਸਾਡੇ ਲੇਖਕਾਂ ਦਾ, ਭਾਰਤ ਨੂੰ, ਸਭ ਤੋਂ ਵੱਡਾ ਤੁਹਫ਼ਾ ਹੋਵੇਗਾ । ਪੰਜਾਬੀ ਬੋਲੀ ਦੇ ਆਧਾਰ ਉੱਤੇ ਪੰਜਾਬੀ ਸੂਬੇ ਦੀ ਸਥਾਪਨਾ, ਪੰਜਾਬੀ ਭਾਸ਼ਾ ਦੇ ਉੱਜਲ ਭਵਿੱਖ ਦਾ ਸਭ ਤੋਂ ਵੱਡਾ ਇਕਰਾਰ ਹੈ । ਪੰਜਾਬੀ ਭਾਸ਼ਾ ਦਾ ਉੱਜਲ ਭਵਿੱਖ, ਪੰਜਾਬੀ ਲੋਕਾਂ ਦੀ ਉੱਨਤੀ ਦੀ ਜੀਉਂਦੀ ਸਾਖ ਹੈ । ਇਹ ਉਨਾਂ ਲੋਕਾਂ ਦੀ ਭਾਸ਼ਾ ਹੈ, ਜਿਹੜੇ ਸਰੀਰਕ ਤੇ ਮਾਨਸਿਕ ਤੌਰ ਉੱਤੇ ਬਲਵਾਨ ਹਨ, ਜਿਨ੍ਹਾਂ ਵਿਚ ਅੱਗੇ ਵਧਣ ਦੀ ਚੇਸ਼ਟਾ ਭਾਰਤ ਦੇ ਸਮੂਹ ਵਾਸੀਆਂ ਤੋਂ ਵਧ ਹੈ, ਜੋ ਆਪਣੇ ਪੈਰਾਂ ਉੱਤੇ ਖੜੇ ਹੋ ਕੇ ਖੁਸ਼ ਹੁੰਦੇ ਹਨ । ਅੱਗ ਜੇ ਕਦੇ ਸਰਕਾਰ ਵੱਲੋਂ ਅਣਗਹਿਲੀ ਹੋਈ ਤਾਂ ਵੀ ਇਹ ਭਾਸ਼ਾ ਤਰੱਕੀ ਕਰਦੀ ਆਈ ਹੈ ; ਹੁਣ, ਜਦ ਸਰਕਾਰ ਦੀ ਸਹਾਇਤਾ ਵੀ ਜ਼ਰੂਰ ਹੋਵੇਗੀ ਤਾਂ ਕੀ ਇਸ ਦੀ ਤਿਖੇਰੀ ਚਾਲ ਦਾ ਬਾਂਕਪਨ ਵੇਖਣ-ਜੋਗ ਨਹੀਂ ਹੋਵੇਗਾ ? ਕਿਉਂ ਨਹੀਂ, ਅਵੱਸ਼ ਹੋਵੇਗਾ, ਪਰ ਇਸ ਤੋਂਰ ਦਾ ਬਾਂਕਪਨ ਆਵੇਗਾ ਲੇਖਕਾਂ ਦੀ ਤਪੱਸਿਆ, ਉਨ੍ਹਾਂ ਦੀ ਘਾਲ ਨਾਲ ਹੀ । ਪ੍ਰੀਤਮ ਸਿੰਘ - ਹੇ ਪਰਮਾਤਮਾ ਮੈਨੂੰ ਇੱਕ ਪੋਥੀ ਵਾਲੇ ਬੰਦੇ ਤੋਂ ਬਚਾ । (ਇਕ ਪੁਰਾਣਾ ਕਥਨ) - ਮੈਂ ਕਿਤੇ ਕਿਸੇ ਨੂੰ ਕਹਿੰਦਿਆਂ ਸੁਣਿਆ ਹੋਇਆ ਹੈ ਕਿ ਕਿਤਾਬ ਉਸੇ ਤਰ੍ਹਾਂ ਵਰਤਣੀ ਚਾਹੀਦੀ ਹੈ ਜਿਵੇਂ ਸ਼ਹਿਦ ਦੀ ਮੱਖੀ ਫੁੱਲ ਵਰਤਦੀ ਹੈ : ਉਹ ਉਸ ਦੀ ਮਿਠਾਸ ਚੁਰਾ ਲਿਜਾਂਦੀ ਹੈ ਪਰ ਉਸ ਦਾ ਨੁਕਸਾਨ ਉੱਕਾ ਨਹੀਂ ਕਰਦੀ । (ਚਾਰਲਸ ਸੀ. ਕੌਲਟਨ) - ਕਾਨੂੰਨ ਮਰ ਜਾਂਦੇ ਹਨ, ਕਿਤਾਬਾਂ ਕਦੀ ਨਹੀਂ ਮਰਦੀਆਂ । (ਐਡਵਰਡ ਬੁਲਵਰ ਲਿਟਨ) - ਕਿਤਾਬਾਂ ਸਦਾਚਾਰਕ ਜਾਂ ਗੈਰ-ਸਦਾਚਾਰਕ ਨਹੀਂ ਹੁੰਦੀਆਂ, ਉਹ ਵਧੀਆ ਕਿਰਤਾਂ ਹੁੰਦੀਆਂ ਹਨ ਜਾਂ ਘਟੀਆ । (ਆਸ ਵਾਈਡ)