ਪੰਨਾ:Alochana Magazine January, February, March 1966.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਮਾਜਿਕ ਉਸਾਰੀ ਦੀ ਇਤਿਹਾਸਕ ਸਟੇਜ ਕੁਦਰਤੀ ਹਾਲਾਤ ਨੂੰ ਵਿਚ ਲੈਕੇ ਬਣਦੀ ਹੈ । ਹਾਲਾਤ ਸਾਮਾਜਿਕ ਪੈਦਾਵਾਰ ਹਨ । ਕੁਦਰਤ ਦੇ ਮਨੁੱਖ ਦੇ ਮੇਲ, ਇਨ੍ਹਾਂ ਦੀ ਪ੍ਰਸਪਰ ਤਬਦੀਲੀ ਤੋਂ ਉਸਰਦੇ ਹਨ । ਜਾਂ ਇਉਂ ਕਿਹਾ ਜਾਵੇ ਕਿ ਕਿਸੇ ਖਾਸ ਇਤਹਾਸਿਕ ਦਸ਼ਾ ਵਿਚ ਇਹ ਹਿਤਾਂ ਦੇ ਟੱਕਰਾ ਦਾ ਰੀਜ਼ਲਟੈਂਟ ਹੁੰਦੇ ਹਨ । ਸਾਮਾਜਿਕ ਉਸਾਰੀ ਦੇ ਇਤਿਹਾਸਕ ਪ੍ਰਸੰਗ ਵਿਚ ਸਾਮਾਜਿਕ ਹਾਲਾਤ ਚੂੰਕਿ ਸਮਾਜ ਦੇ ਕੁਦਰਤ ਉੱਤੇ ਕਰਮ ਤੋਂ ਪੈਦਾ ਹੁੰਦੇ ਹਨ ਸੋ ਇਹ ਵਿਸ਼ਾਲ ਪੈਮਾਨੇ ਉੱਤੇ ਲੋਕਾਂ ਦੇ ਹਿੱਤ, ਉਨਾਂ ਦੇ ਮਸਲੇ ਹੁੰਦੇ ਹਨ । ਕਿਸੇ ਵਿਅਕਤੀ ਨੂੰ ਪਿਆ ਖਾਸ ਮਸਲਾ ਜਾਂ ਉਸ ਵਾਸਤੇ ਬਣੀ ਸਿਚੁਏਸ਼ਨ ਸਾਮਾਜਿਕ ਟੋਟੈਲਿਟੀ ਦੇ ਪ੍ਰਸੰਗ ਵਿਚ, ਉਸਦੀ ਜ਼ਿੰਦਗੀ ਦੇ ਹਲਕੇ ਦੇ ਹਿੱਤਾਂ ਦਾ ਟੱਕਰਾ ਉਸਦੀ ਪੋਜ਼ੀਸ਼ਨ ਤੇ ਦਸ਼ਾ ਉੱਤੇ ਸਾਮਾਜਿਕ ਰਿਸ਼ਤਿਆਂ ਦਾ ਰੀਜ਼ਲਟੈਂਟ ਹੁੰਦਾ ਹੈ । ਜੇ ਸਾਮਾਜਿਕ ਹਾਲਾਤ ਬੁਨਿਆਦੀ ਤੌਰ ਤੇ ਮਨੁੱਖੀ ਹਿੱਤ, ਹਿੱਤਾਂ ਦੇ ਟੱਕਰਾ ਦੇ ਟੱਕਰਾਵਾਂ ਦੀ ਟੌਟੈਲਿਟੀ ਦਾ ਨਤੀਜਾ ਹਨ ਤਾਂ ਪਲਾਟ ਦੀ ਜੰਮਣ ਤੋਂ ਮਨੁੱਖੀ ਹਿੱਤ ਮਨੁੱਖੀ ਪੈਸ਼ਨ ਹੀ ਹੈ । ਇਸਦਾ ਮਨੁੱਖੀ ਹੋਣੀ ਨਾਲ ਤਣੀ ਤੌਰ ਤੇ ਸੰਬੰਧ ਹੋਣਾ ਲਾਜ਼ਮੀ । ਹੈ । ਜੇ ਪਲਾਟ ਸਿਰਫ਼ ਬਾਹਰਲਾ ਖਰੜਾ ਹੈ ਜਿਸ ਵਿਚ ਪਾਤਰਾਂ ਨੂੰ ਲਲਹਾਰਨ ਦੀ : ਕੋਸ਼ਿਸ਼ ਕੀਤੀ ਗਈ ਹੈ, ਪਾਤਰਾਂ ਦੇ ਪੈਸ਼ਨਾਂ ਨਾਲੋਂ ਅਣਸੰਬੰਧਤ ਹੋਣੀਆਂ ਤੋਂ ਅੰਦਰੂਨੀ ਤੌਰ ਤੇ ਨਿਖੜਿਆ, ਆਜ਼ਾਦ ਅਤੇ ਇਸ ਵਿਚ ਪੇਸ਼ ਘਟਨਾਵਾਂ ਸਾਮਾਜਿਕ ਤੌਰ ਤੇ ਅਰਥ ਭਰਪੂਰ ਨਹੀਂ ਤਾਂ ਇਸ ਦੀ ਕੋਈ ਕਾਵਿਕ ਕੀਮਤ ਨਹੀਂ । ਮਨੁੱਖੀ ਹੋਣੀ ਤੇ ਪੈਸ਼ਨ ਤੋਂ ਅਣ-ਸੰਬੰਧਤ ਹਾਲਾਤ ਦਾ ਵਰਣਨ ਸਾਹਿੱਤ ਨਹੀਂ ਬਣਦਾ, ਪਲਾਟ ਨੂੰ ਮਕੈਨਕੀ ਬਣਾਉਂਦਾ ਹੈ । ਇਹ ਕਾਵਿਕ ਤੇ ਸਾਮਾਜਿਕ ਅਸਲੀਅਤ ਦਾ ਪ੍ਰਤਿਨਿਧ ਤਾਂ ਹੀ ਬਣਦਾ ਹੈ ਜੇ ਹਾਲਾਤ ਨੂੰ ਬਤੌਰ ਵਰਣਨ ਨਹੀਂ, ਬਲਕਿ ਇਨ੍ਹਾਂ ਨੂੰ ਮਨੁੱਖੀ ਇਜ਼ਹਾਰ ਦਾ ਰੂਪ ਦਿੱਤਾ ਜਾਵੇ ਮਨੁੱਖੀ ਜਾਮਾ ਇਹ ਤਾਂ ਹੀ ਪਹਿਨਦੇ ਹਨ ਜੇ ਇਹ ਮਨੁੱਖੀ ਹਰਕਤ ਦੇ ਰੂਪ ਵਿਚ ਪੇਸ਼ ਹੋਣ | ਘਟਨਾਵਾਂ ਦੀ ਸ਼ਕਲ ਅਖ਼ਤਿਆਰ ਕਰਨ, ਮਨੁੱਖੀ ਕਰਮ ਦਾ ਨਤੀਜਾ ਹੋਣ । ਸਾਹਿੱਤ ਵਿਚ ਹਾਲਤ ਵਾਸਤਵਕ ਤੇ ਜੀਊਂਦੇ ਤੌਰ ਤੇ ਪੇਸ਼ ਤਾਂ ਹੀ ਹੁੰਦੇ ਹਨ ਜੋ ਮਨ ਦੇ ਹਿੱਤ, ਉਨਾਂ ਦੀ ਹਰਕਤ ਬਣ ਕੇ ਆਉਣ। ਪਲਾਟ ਕਿਸ ਕਿਸਮ ਦਾ ਹੋਵੇਗਾ, ਪ ਕਰਵੀਂ ਤੇ ਜ਼ਿੰਦਗੀ ਵਾਲਾ, ਕਾਰਜ ਐਪਿਕ ਪੈਮਾਨੇ ਤੇ ਜਾਂ ਕਾਰਜ ਦੀਆਂ ਘਟਨਾਵਾਂ ਦੀ ਆਕਾਰ ਛੋਟਾ, ਟੁਟਵਾਂ ਤੇ ਘਟਨਾਵਾਂ ਦੀ ਬੜੀ ਸੰਭਾਵਨਾ ਤੇ ਮਬਨੀ, ਇਹ ਪੇਸ਼ ਹੋ ਰਹੇ ਸਾਮਾਜਿਕ ਦਸ਼ਾ ਤੇ ਪਾਤਰਾਂ ਦੀ ਸਾਮਾਜਿਕ ਪੁਜ਼ੀਸ਼ਨ ਤੇ ਮਨਹੱਸਰ ਹੈ । ਸਾਹਿੱਤਰ ਕਾਰਜ ਨੂੰ ਪ੍ਰਤਿਨਿਧ ਤਾਂ ਬਣਾਇਗਾ, ਉਸ ਦੀਆਂ ਸਭ ਅੰਦਰੂਨੀ ਸੰਭਾਵਨਾ ਕਢ : ਦਸੇਗਾ, ਪਰ ਅੰਤ ਜਿਸ ਕਿਸਮ ਦਾ ਕਾਰਜ ਪਾਤਰਾਂ ਵਾਸਤੇ ਜ਼ਿੰਦਗੀ ਵਿਚ ਮੁਮਕਿਨ ਹੈ ਵੈਸੀ ਅਸਲੀਅਤ ਵਾਲਾ ਹੀ ਸਾਹਿੱਤ ਵਿਚ ਪੇਸ਼ ਹੋਵੇਗਾ। ਜੇ ਜ਼ਿੰਦਗੀ ਪਾਤਰਾਂ ਨੂੰ ਰਾਹ ਹੀ ਨਾ ਦੇਂਦੀ ਹੋਵੇ, ਉਸ ਵਿਚ ਉਨ੍ਹਾਂ ਦਾ ਜਮਾਤੀ ਜੁੱਸਾ ਹੀ ਖ਼ਤਮ ਹੁੰਦਾ ਹੋਵੇ ਅਤੇ ਉਹ 100