ਪੰਨਾ:Alochana Magazine February 1964.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੋ: ਗੁਰਦਿਆਲ ਸਿੰਘ ‘ਫੁੱਲ ਵਿਅੰਗ ਦਾ ਸਿਧਾਂਤਕ ਪੱਖ ਮਨੁਖੀ ਜੀਵ ਭਾਵਕ ਤੇ ਪਲ ਪਲ ਬਾਹਰਲਾ ਪ੍ਰਭਾਵ ਕਬੂਲਣ ਵਾਲਾ ਪਰਿਵਰਤਨ ਸ਼ੀਲ ਜੀਵ ਹੈ । ਇਹ ਆਲੇ ਦੁਆਲੇ ਦੀਆਂ ਪਰਿਸਥੀਆਂ ਨਾਲ ਟਕਰਾ à ਉਸਦਾ ਵੀ ਹੈ ਤੇ ਆਲੇ ਦੁਆਲੇ ਨੂੰ ਉਸਾਰਦਾ, ਲਤਾੜਦਾ ਤੇ ਨਿਖਾਰਦਾ ਵੀ ਹੈ । ਇਹ ਬਾਹਰਲ ਪਭਾਵ ਭਾਵ ਅਨੁਸਾਰ ਦੋ ਸ਼ਰੇਣੀਆਂ ਵਿਚ ਵੰਡੇ ਜਾਂਦੇ ਹਨ । ਕਈ ਚੀਜ਼ਾਂ ਨੂੰ ਮਨੁਖ ਵੇਖ ਕੇ ਤੇ ਅਨੁਭਵ ਕਰਕੇ ਨਸ਼ਿਆ ਜਾਂਦਾ ਹੈ । ਉਸ ਦਾ ਅੰਗ ਅੰਗ ਖਿੜ ਜਾਂਦਾ ਹੈ ; ਕਈਆਂ ਚੀਜ਼ਾਂ ਨੂੰ ਵੇਖ ਕੇ ਉਸ ਨੂੰ ਖਿਝ ਆ ਜਾਂਦੀ ਹੈ ਉਹ ਤੜਫ਼ ਉਠਦਾ ਹੈ । ਉਹ ਈਰਖਾ ਤੇ ਘਰਨਾ ਨਾਲ ਭਰ ਜਾਂਦਾ ਹੈ । ਇਹ ਇਸ ਕਰਕੇ ਕਿ ਆਦਮੀ ਦੀ ਆਪਣੀ ਹਉਮੈ ਅਨੀ ਬਲਵਾਨ ਹੁੰਦੀ ਹੈ ਕਿ ਉਹ ਆਪਣੇ ਕਿਸੇ ਮਿਆਰ ਨੂੰ ਹੀ ਠੀਕ ਸਮਝਦਾ ਹੈ ਤੇ ਆਪਣੀ ਅਕਲ ਨੂੰ ਧ ਮੰਨਦਾ ਹੈ । ਇਸ ਅਨੁਸਾਰ ਹੀ ਉਹ ਆਪਣੇ ਆਲੇ ਦੁਆਲੇ ਨੂੰ ਚਾਹੁੰਦਾ ਹੈ ਤੇ ਜਦ ਆਲਾ ਦੁਆਲਾ, ਕੋਈ ਆਦਮੀ ਕਿਸੇ ਦੇ ਕਰਮ ਉਸ ਅਨੁਸਾਰ ਪੂਰੇ ਨਹੀਂ ਉਤਰਦੇ ਤਾਂ ਉਹ ਖਿੱਝ ਜਾਂਦਾ ਹੈ । ਉਹਦੀ ਆਪਣੀ ਦਿਸ਼ਟੀ ਅਨੁਸਾਰ ਉਨ੍ਹਾਂ ਵਿਚ ਅਜੋੜਤਾ ਤੇ ਅਸੰਗਤੀ ਹੁੰਦੀ ਹੈ । ਉਹ ਇਨ੍ਹਾਂ ਨੂੰ ਭੰਡਦਾ ਹੈ । ਬੁਰਾ ਭਲਾ ਕਹੰਦਾ ਤੇ ਵਿਚਾਰਾਂ ਕਰਦਾ ਹੈ । ਅਰਥਾਂ ਵਿਚ ਦੂਜੇ ਭਾੜ ਦੇ ਤਿਕਰਮ ਤੇ ਜਿਸ ਦੇ ਆਧਾਰ ਵਿਚ ਗੁੱਸਾ ਹੈ, ਖਿੱਝ ਹੈ, ਘਰਨਾ ਕਰਦਾ ਹੈ । ਤੇ ਇਸ ਨਿਜੀ ਵਡਿਆਈ ਦੀ ਹਉਮੇ ਤੋਂ ਵਿਅੰਗ ਜਨਮਦਾ ਹੈ । ਅਸਲ ਵਿਚ ਵਿਅੰਗ ਗੁੱਸੇ ਤੋਂ ਉਪਜੀ ਗੁਸੇ ਰਹਤ ਜਾਪਣ ਵਾਲੀ ਹਾਸ਼ੇ ਦੀ ਖੰਡ ਵਿਚ ਲਪੇਟੀ ਕਲਾਤਮਕ ਗਾਲ਼ ਹੈ । ਸਿਠ, ਟਿੱਚਰ ਲਾ ਕੇ ਗਲ ਕਰਨੀ ਨਿੱਠ ਕਰਨਾ, ਮਖੌਲ ਉਡਾਉਣਾ, ਸਾਂਗ ਲਾਉਣੀ, ਨਾ ਤਾਂ ਕੁਨਾ ਪਾਉਣਾ, ਬੁਧੂ ਬਣਾਉਣ ਮਸ਼ਕਰੀ ਉਪਹਾਸ, ਪਰੀਹਾਸ, ਟਕੋਰ ਕਰਨੀ, ਤਾਹਨਾ ਮਾਰਨਾ, ਬੋਲ ਕਬੂਲ ਕਰਨੇ, ਬਦਜ਼ਬਾਨੀ, ਤਨਜ਼ ਆਦਿ ਸਭ ਵਿਅੰਗ ਦੀਆਂ ਹੀ ਵੰਨਗੀਆਂ ਹਨ । ਕਿਉਂਕਿ ਵਿਅੰਗ ਮਨਖੀ ਮਨ ਉਤੇ ਪਏ ਬਾਹਰਲੇ ਪ੍ਰਭਾਵ ਤੋਂ ਜਨਮਦਾ ਹੈ । ਇਸ ਨੂੰ ... . ਦੇ ਆਦਮੀਆਂ, ਜੀਵਨ ਤੇ ਰਸਮਾਂ ਉਤੇ ਆਲੇਦਨਾ ਹੀ ਹੁੰਦੀ ਹੈ । ਐਲ ਡਾਈਸ ਦਾ