ਪੰਨਾ:Alochana Magazine February 1963.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"Ellis, whose judgement compels respect because it is based upon the most ecumenical learning of our time, believes that beauty is independent of the observer; and rests his case upon what seems to him the substantial similarity of aesthetic performnces in most of the races of the world.1

(੨) ਲੇਖ ਵਿੱਚ ਕਲਾਤਮਕ ਤੇ ਕੁਦਰਤੀ ਸੌਂਦਰਯ-ਦੋਹਾਂ ਦੇ ਸੁਭਾ ਵਲ ਸੰਕੇਤ ਕੀਤਾ ਗਇਆ ਹੈ । ਮੇਰੇ ਅਲਪ ਜਿਹੇ ਮਤ ਵਿੱਚ ਦੋਹਾਂ ਵਿੱਚ ਧਰਤੀ-ਅਕਾਸ਼ ਦਾ ਅੰਤਰ ਹੈ ਜਦ ਕਿ ਕੁਦਰਤੀ ਸੌਂਦਰਯ ਵਿਅਕਤੀ ਨਿਰਪੇਖ ਹੈ, ਕਲਾਤਮਕ ਸੌਂਦਰਯ ਘੱਟ ਵਧ ਵਿਅਕਤੀ-ਸਾਪੇਖ ਜਾਂ ਹੋਰ ਲੇਖਕ ਆਪਣੀ ਕਲਪਨਾ ਦੁਆਰਾ ਕੁਦਰਤੀ ਸੌਂਦਰਯ ਨੂੰ ਹੋਰ ਭੀ ਸੋਧਣ ਦੀ ਕੋਸਸ਼ ਤਾਂ ਜ਼ਰੂਰ ਕਰਦਾ ਹੈ, ਪਰ ਇਹ ਕਹਣਾ ਬੜਾ ਕਠਨ ਹੈ ਕਿ ਕਲਪਤ ਸੌਂਦਰਯ ਕੁਦਰਤੀ ਸੌਂਦਰਯ ਦੇ ਟਾਕਰੇ ਤੇ ਅfਧਕ ਦਿਲ-ਲੁਭਾਵਨਾ ਹੁੰਦਾ ਹੈ । ਕੁਦਰਤ ਦਾ ਇਕ ਸੌਂਦਰਯ ਹੈ, ਕਮਲ ਦਾ ਫਲ-ਆਪਣੇ ਵਿੱਚ ਸਭ ਪੱਖਾਂ ਤੋਂ ਪੂਰਨ ਇਕ ਨਿਰਮਲ ਚਿੱਟੀ ਹੋਂਦ । ਮੈਨੂੰ ਪੂਰਾ ਸ਼ੱਕ ਹੈ ਕਿ ਵੱਡੀ ਤੋਂ ਵੱਡੀ ਕਲਾ ਕਿਰਤ ਭੀ ਅਜਹੀ ਪੂਰਨ ਤੇ ਚਿਟੀ ਨਾ ਹੋ ਸਕੇ ਜਿਵੇਂ ਕਿ ਕਮਲ ਦਾ ਫੁਲ ।

ਨਾਰੀ, ਟੈਗੋਰ ਦੇ ਮਤ ਅਨੁਸਾਰ ਜ਼ਰੂਰ 'ਅਧੀ ਮਨੁਖੀ ਹੈ, ਤੇ ਅਧੀ ਕਲਪਨਾ ।' ਇਹ ਕਲਪਨਾ ਕੀ ਹੈ ? ਮਨੁਖ ਦੀ ਔਰਤ ਲਈ ਸਦੀਵੀ ਤਾਂਘ । ਇਹ ਸਦੀਵੀ ਤਾਂਘ ਹੀ ਹੈ ਜਿਹੜੀ ਭੱਦੀ ਤੋਂ ਭੱਦੀ ਔਰਤ ਨੂੰ ਭੀ ਮਨੁਖ ਦੀ ਦ੍ਰਿਸ਼ਟੀ ਵਿੱਚ ਸੁੰਦਰ ਬਣਾ ਦੇਂਦੀ ਹੈ । ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਰੀਆਂ ਔਰਤਾਂ ਹੀ ਸੁੰਦਰ ਹੁੰਦੀਆਂ ਹਨ ਜਾਂ ਲਗਦੀਆਂ ਹਨ । ਨਾਲ ਨਾਲ ਜੋ ਤਾਂਘ ਮਨੁਖ ਦੀ ਨਾਰੀ ਲਈ ਹੈ, ਉਹ ਕਿਸੇ ਹੋਰ ਸ਼ੈ ਲਈ ਨਹੀਂ।' ਇਹ ਅਤੀ ਤੀਬਰ ਤੇ ਆਵੇਗਪੂਰਨ ਹੈ । ਇਸੇ ਲਈ ਕਵੀ ਨਾਰੀ-ਚਿਤਰਨ ਵਿੱਚ ਅਧਿਕ ਕਲਪਨਾ ਨਾਲ ਕੰਮ ਲੈਂਦਾ ਹੈ । ਮਤਲਬ ਸਾਰੀ ਦਲੀਲ ਦਾ ਇਹ ਹੈ ਕਿ ਸੌਂਦਰਯ ਗੁਣ ਤਾਂ ਨਾਰੀ ਦਾ ਆਪਣਾ ਹੀ ਹੈ, ਤੁਸੀਂ ਚਾਹੇ ਆਪਣੀ ਤਾਂਘ ਦੀ ਤੀਬਰਤਾ ਨਾਲ ਇਸ ਨੂੰ ਸੁੰਦਰਤਾ ਬਣਾ ਲਓ।

——————————

I will Durant, The pleasures of Philosophy. ਪੰਨਾ 210 ।

੪੧