ਪੰਨਾ:Alochana Magazine February 1963.pdf/39

ਇਹ ਸਫ਼ਾ ਪ੍ਰਮਾਣਿਤ ਹੈ

ਰੂਪ ਬਣ ਜਾਂਦੇ ਹਨ । ਭਾਸ਼ਾ ਵਿਗਿਆਨ ਨੂੰ ਜਾਣਨ ਵਾਲਾ ਇਸ ਅਪਵਾਦ ਦਾ ਕਾਰਣ ਝਟ ਸਮਝ ਜਾਵੇਗਾ ਕਿ ‘ਕੀਤਾ’ ਤੇ ‘ਗਿਆ' ਹਿੰਦੀ ਦੇ ‘ਕਰ’ ਤੇ ‘ਜਾ’ ਧਾਤੂਆਂ ਤੋਂ ਨਹੀਂ ਬਣੇ, ਸਗੋਂ ਉਹ ਸੰਸਕ੍ਰਿਤ ਦੇ 'ਕ੍ਰਿਤ’ ਅਤੇ ‘ਗਤਹ’ (ਗਰ:) ਜਾਂ ਪਾਕ੍ਰਿਤ ਦੇ ‘ਕਓ’ ਅਤੇ ‘ਗਓ` ਅਤੇ ਅਪਭ੍ਰੰਸ਼ ਦੇ ‘ਕੀਆ’ ਤੇ ‘ਗਿਆ’ ਤੋਂ ਬਣੇ ਹਨ ।

ਭਾਸ਼ਾ ਵਿਗਿਆਨ ਦੇ ਅੰਗ-

ਭਾਸ਼ਾ ਵਿਗਿਆਨ ਨੂੰ ਹੇਠ ਲਿਖੇ ਛੇਆਂ ਅੰਗਾਂ ਵਿਚ ਵੰਡਿਆ ਜਾ ਸਕਦਾ ਹੈ:

(੧) ਵਾਕ-ਵਿਚਾਰ (Syntax)

(੨) ਪਦ-ਵਿਚਾਰ ( Morphology)

(੩) ਯੂਨੀ-ਵਿਚਾਰ (Phonology)

(੪) ਅਰਥ-ਵਿਚਾਰ (Semantics)

(੫) ਪੂਰਵ ਇਤਿਹਾਸਕ ਖੋਜ (Paleontology)

(੬) ਲਿੱਪੀ (Script)

(੧) ਵਾਕ ਵਿਚਾਰ:- ਭਾਸ਼ਾ ਵਿਗਿਆਨ ਵਿਚ ਵਾਕਾਂ ਦੀ ਬੜੀ ਮਹੱਤਾ ਹੈ । ਕਿਉਂਕਿ ਮਨੁਖ ਜਦੋਂ ਕਿਸੇ ਗਲ ਨੂੰ ਕਹਿੰਦਾ ਹੈ ਜਾਂ ਲਿਖਦਾ ਹੈ ਤਾਂ ਉਹ ਉਸ ਨੂੰ ਇਕੱਲੇ ਇਕੱਲੇ ਸ਼ਬਦਾਂ ਦੇ ਰੂਪ ਵਿਚ ਨਹੀਂ ਸੋਚਦਾ, ਸਗੋਂ ਪੂਰੇ ਦਾ ਪਰਾ ਵਾਕ ਹੀ ਉਹ ਸੋਚ ਲੈਂਦਾ ਹੈ ਤੇ ਫਿਰ ਉਸੇ ਵਾਕ ਨੂੰ ਉਹ ਬੋਲਦਾ ਅਥਵਾ ਲਿਖਦਾ ਹੈ । ਸੋ ਇਹ ਕਹਣਾ ਅਤਿ ਕਥਨੀ ਨਹੀਂ ਹੋਵੇਗੀ ਕਿ ਮਨੁਖ ਸ਼ਬਦਾਂ ਵਿੱਚ ਨਹੀਂ, ਸਗੋਂ ਵਾਕਾਂ ਵਿੱਚ ਸੋਚਦਾ ਹੈ ਤੇ ਜਦੋਂ ਅਸੀਂ ਕਿਸੇ ਸ਼ਬਦ ਦੇ ਅਰਥ ਨੂੰ ਸਮਝਾਂਦੇ ਹਾਂ ਤਾਂ ਵੀ ਅਸੀਂ ਵਾਕ ਰਾਹੀਂ ਸਮਝਾਂਦੇ ਹਾਂ । ਇਸ ਲਈ ਵਾਕਵਿਚਾਰ ਨੂੰ ਭਾਸ਼ਾ ਵਿਗਿਆਨ ਵਿਚ ਵਿਸ਼ੇਸ਼ ਥਾਂ ਪ੍ਰਾਪਤ ਹੈ । ਵਾਕ-ਵਿਚਾਰ ਵਿਚ ਵਾਕਾਂ ਦਾ ਸਰੂਪ, ਆਪਸ ਵਿਚਲਾ ਸੰਬੰਧ, ਉਸ ਵਿਚ ਪ੍ਰਯੁਕਤ ਹੋਏ ਸ਼ਬਦਾਂ ਤੇ ਪਦਾਂ ਦੇ ਸੰਬੰਧ ਆਦਿ ਦਾ ਵਿਗਿਆਨਕ ਦ੍ਰਿਸ਼ਟਿਕੋਣ ਤੋਂ ਵਿਚਾਰ ਕੀਤਾ ਜਾਂਦਾ ਹੈ । ਪਰ ਵਾਕ ਵਿਚਾਰ ਦੇ ਪੱਖੋਂ ਕਿਸੇ ਭਾਸ਼ਾ ਦਾ ਸਹੀ ਮੁਲ ਤਦ ਤਕ ਨਹੀਂ ਪਾਇਆ ਜਾ ਸਕਦਾ, ਜਦ ਤਕ ਉਸ ਦਾ ਤੁਲਨਾਤਮਕ ਤੇ ਇਤਿਹਾਸਕ ਅਧਿਐਨ ਨਾ ਕੀਤਾ ਜਾਵੇ ।

੨.ਪਦ-ਵਿਚਾਰ- ਵਾਕ ਨੂੰ ਬਣਾਣ ਵਾਲੇ ਸ਼ਬਦਾਂ ਜਾਂ ਪਦਾਂ ਦੇ ਸਰੂਪ ਦੇ ਅਧਿਐਨ ਨੂੰ ਪਦ-ਵਿਚਾਰ ਕਹਿਆ ਜਾਂਦਾ ਹੈ । ਇਸ ਨੂੰ ਰੂਪ-ਵਿਚਾਰ

੩੭