ਰਾਮ ਸਿੰਘ -
ਗੁਰੁ ਨਾਨਕ ਦੀ ਕਾਵਿ ਕਲਾ ਦਾ ਇਕ ਹੋਰ ਪ੍ਰਮਾਣ
ਰਾਗੁ ਸਿਰੀ ਰਾਗੁ ਮਹਲਾ ਪਹਿਲਾ ੧ ਘਰ ੧ ॥
ਚਉਪਦੇ
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥ ੧॥
ਹਰਿ ਬਿਨੁ ਜੀਉ ਜਲਿ ਬਲਿ ਜਾਉ ॥
ਮੈਂ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ ॥
ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥
ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨il
ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥
ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥
ਮਤੁ ਦੇਖਿ ਭੂਲਾ ਵੀਸਲੇ ਤੇਰਾ ਚਿਤਿ ਨ ਆਵੈ ਨਾਉ ॥ ੩ ॥
ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥
ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੪॥੧॥
ਇਸ ਕਵਿਤਾ ਦੀ ਖਿੱਚ ਦਾ ਸਭ ਤੋਂ ਵਧ ਪਰਤੱਖ ਕਾਰਨ ਇਸ ਦੀ ਸੁਆਦਲੀ ਬਿੰਬਾਵਲੀ ਹੈ । ਮੋਤੀ, ਰਤਨ, ਹੀਰੇ, ਲਾਲ, ਕਸਤੂਰੀ, ਅਗਰ, ਚੰਦਨ, ਮੋਹਨੀ ਇਸਤ੍ਰੀ, ਜੜਾਊ ਪਲੰਘ, ਐਸੇ ਬਲਵਾਨ ਬਿੰਬ ਹਨ, ਜੋ ਬੜੀ ਆਸਾਨੀ ਨਾਲ ਸ੍ਰੋਤਿਆਂ ਦੇ ਸੁਹਜ-ਭਾਵਾਂ ਨੂੰ ਟੁੰਬਦੇ, ਸੁਆਦ ਦੇਂਦੇ ਤੇ ਇਕ ਰਸ ਭਰਪੂਰ ਵਾਤਾਵਰਨ ਇਸ ਕਵਿਤਾ ਦੁਆਲੇ ਖਿਲਾਰ ਦੇਂਦੇ ਹਨ, ਪਰ ਜੇ ਇੰਦ੍ਰੀਆਂ ਨੂੰ
੧੦