ਪੰਨਾ:Alochana Magazine August 1962.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਧਾਰਣ ਚੇਤਨਾ ਦਾ ਧਾਰਨੀ ਹੋ ਸਕਦਾ । ਉਹ ਅਨੇਕਾਂ ਵਾਰ ਵਿਸਮਾਦਕ ਝਾਵਾਂ ਦੀ ਸਿਖਰ ਉਤੇ ਪ੍ਰਵੇਸ਼ ਕਰਦਾ ਤੇ ਸੁਹਜਾਤਮਕ ਅਨੁਭਵਾਂ ਦਾ ਸਾਮੀ ਬਣਦਾ ਹੈ : ਗੁਰੂ ਨਾਨਕ ਦੇ ਵਰਣਨ ਕੀਤੇ ਇਸ ਵਿਚ ਦਰਬਾਰ ਦੀ ਇੱਕ ਹੋਰ ਗਲ ਬਹੁਤ ਅਣਖੀ ਹੈ । ਕਿਸੇ ਰਾਜੇ ਦਾ ਦਰਬਾਰ ਤੇ ਉਸ ਦਾ ਰਾਜ ਪਸਾਰ ਦੇ ਪੱਖੋਂ ਵੱਖ ਵੱਖ ਹੁੰਦੇ ਹਨ । ਦਰਬਾਰਾਜ ਦਾ ਕੇਂਯ ਟਿਕਾਣਾ ਹੁੰਦਾ ਹੈ ਤੇ ਰਾਜ ਦਰਬਾਰ ਤੋਂ ਬਾਹਰ ਦੂਰ ਦੂਰ ਤਕ ਫੈਲਿਆ ਹੁੰਦਾ ਹੈ । ਪਰ ਇਲਾਹੀ ਦਰਬਾਰ ਤੇ ਜਿਸ ਵਿਸ਼ਾਲ ਇਲਾਕੇ ਵਿੱਚ ਇਸਦਾ ਫੁਰਮਾਣ ਚਲਦਾ ਹੈ, ਦੋਹਾਂ ਵਿੱਚ ਫਰਕ ਨਹੀਂ । ਗੁਰੂ ਨਾਨਕ ਨੇ ਸੋਦਰ ਸ਼ੁਰੂ ਕਰਨ ਲਗਿਆਂ ਰੱਬ ਨੂੰ ਸਵਾਲ ਕੀਤਾ ਹੈ ਕਿ 'ਸੋਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ।' ਇਸ ਦੇ ਉਤਰ ਵਿੱਚ ਉਨ੍ਹਾਂ ਨੇ ਅਨੇਕਾਂ ਨਾਦਾਂ, ਸਾਜ਼ਾਂ ਤੇ ਗਾਇਕਾਂ ਦੀ ਭੂਮਿਕਾ ਬੰਨ ਕੇ ਅੱਗੋਂ ਉਨ੍ਹਾਂ ਗਾਇਕਾਂ ਦਾ ਵਿਸਤਾਰ ਦਿਤਾ ਹੈ । fਜਿਸ ਵਿੱਚ ਸ਼ਿਸ਼ਟੀ ਦੇ ਅਨੇਕਾਂ ਅੰਗ ਗੁਣ ਦਿਤੇ ਹਨ ਮਾਨੂੰ ਇਹ ਸਾਰੇ ਅੰਗ ਦਰਬਾਰ ਦੇ ਭਾਗ ਹਨ । ਪਰ ਜੇ ਸਾਰੀ ਸ੍ਰਿਸ਼ਟੀ ਦਰਬਾਰ ਵਿੱਚ ਹੀ ਮੌਜੂਦ ਹੈ ਤਾਂ ਇਸ ਦਰਬਾਰ ਦਾ ਹੁਕਮ ਹੋਰ ਕਿਹੜੇ ਰਾਜ ਵਿੱਚ ਚਲਦਾ ਹੈ ? ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ’ ਕਹ ਕੇ ਗੁਰੂ ਨਾਨਕ ਨੇ ਇਹ ਸੁਝਾ ਭੀ ਦਿਤਾ ਹੈ ਕਿ ਟੀ ਦੇ ਜਿਨ੍ਹਾਂ ਭਾਗਾਂ ਦੀ ਦਰਬਾਰ ਵਿੱਚ ਹਾਜ਼ਰੀ ਉਨ੍ਹਾਂ ਦੇ ਤਸੱਵਰ ਵਿੱਚ ਨਹੀਂ ਆਈ, ਉਹ ਭੀ ਇਸ ਵਿੱਚ ਮੌਜੂਦ ਹਨ । ਸੋ ਇਸ ਗਲ ਵਿੱਚ ਕੋਈ ਸ਼ਕ ਨਹੀਂ ਕਿ ਰੱਬ ਦਾ ਰਾਜ ਤੇ ਉਸ ਦਾ ਦਰਬਾਰ ਇਕੋ ਹਨ । ਭਾਵੇਂ ਗੁਰੂ ਨਾਨਕ ਨੇ ਸੰਸਾਰ ਦਰਬਾਰ ਦਾ ਬਿੰਬ ਰਬੀ ਦਰਬਾਰ ਦੇ ਵਰਣਨ ਲਈ ਵਰਤ ਲੀਤਾ ਹੈ, ਪਰ ਉਹ ਇਸ ਬਿੰਬ ਦੀਆਂ ਸੀਮਾਵਾਂ ਵਿੱਚ ਘਿਰੇ ਨਹੀਂ ਰਹੇ, ਉਨਾਂ ਨੇ ਇਸ ਦੀ ਵਰਤੋਂ ਆਪਣੇ ਸਿਧਾਂਤਾਂ ਨਾਲ ਅਨੁਕੂਲਤਾ ਕਾਇਮ ਰੱਖ ਕੇ ਹੀ ਕੀਤੀ ਹੈ । ਬਿੰਬ ਦਾ ਕਰਤਵ ਵਿਚਾਰ ਜਾਂ ਭਾਵ ਨੂੰ ਸਾਕਾਰ ਕਰਨ ਵਿੱਚ ਸਹਾਇਤਾ ਦੇਣਾ। ਹੁੰਦਾ ਹੈ । ਕਵੀ ਦੀ ਪਹਲੀ ਵਫਾ ਵਿਚਾਰ ਜਾਂ ਭਾਵ ਨਾਲ ਹੁੰਦੀ ਹੈ ਤੇ ਦੂਜੀ ਬਿੰਬ ਨਾਲ । ਰਬੀ ਦਰਬਾਰ ਵਿੱਚ ਬਅੰਤ ਦੇਸ ਤੇ ਅਮੱਤ ਕਾਲ ਨੂੰ ਸਮੇਟਸ ਲਈ ਸੰਸਾਰੀ ਦਰਬਾਰ ਦੇ ਬਿੰਬ ਦੀਆਂ ਮਾਵਾਂ ਨੂੰ ਵਿਸ਼ਾਲ ਕਰਨ ਤੋਂ ਗੁਰੂ ਨਾਨਕ ਸੰਗੇ ਨਹੀਂ। ਰਬ ਸਿਟੀ ਦੇ ਹੋਰ ਭਾਗ ਨੂੰ ਕੇਵਲ ਆਪਣੇ ਹੁਕਮ ਅਧੀਨ ਰਖ ਕੇ ਹੀ ਨਹੀਂ ਚਲਾਉਂਦਾ, ਇਸ ਦੇ ਜ਼ਰੇ ਜ਼ਰੇ ਵਿੱਚ ਆਪ ਵਿਆਪਕ ਭੀ ਹੈ । ਇਕ ਰਾਜਾ ਆਪਣੇ ਰਾਜ ਵਿੱਚ ਇਕ ਥਾਂ ਤੇ ਹੀ ਜਦ ਹੋ ਸਕਦਾ ਹੈ, ਉਥੇ ਉਸ ਦਾ ਕਾਨੂੰਨ ਰਾਜ ਦੀਆਂ ਸਭ ਥਾਵਾਂ ਤੇ ਭਜਿਆਂ ਜਾਂਦਾ ਹੈ । ਸਰਬ-ਵਿਅ ਪੀ ਰਬ ਆਪਣੀ ਪਾਤਸ਼ਾਹੀ