ਪੰਨਾ:Alochana Magazine August 1960.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਕਾਸ ਰੁਕ ਜਾਂਦਾ ਹੈ । ਇਹ ਹੈ | ਸਭ ਤੋਂ ਮਹੱਤਵ ਪੂਰਣ ਗੱਲ ਇਸ ਆਧੁਨਿਕ-ਯੁਗ ਦੀ ਕਿ ਉਸ ਦੀ ਪਿਛੋਕੜ ਤੇ ਇਕ ਅਜੇਹੇ ਵਰਗ ਦਾ ਜਨਮ ਹੋਇਆ ਜੋ ਪਹਿਲੋਂ ਦੇ ਇਤਿਹਾਸ ਵਿਚ ਨਹੀਂ ਸੀ । ਉਹ ਹੈ ਮਜ਼ਦੂਰ । ਦੋ ਖਾਲੀ ਨੰਗੇ ਹੱਥਾਂ ਤੋਂ ਛੁਟ ਆਪਣੇ ਸਿਰੇ ਨੂੰ ਚਰਾਉਣ ਲਈ ਉਸ ਕੋਲ ਹੋਰ ਕੁਝ ਨਹੀਂ । ਹਜ਼ਾਰਾਂ-ਲੱਖਾਂ ਮਜ਼ਦੂਰ, ਆਪਣੇ ਆਪਣੇ ਖਾਲੀ ਹੱਥ ਲੈ ਕੇ ਆਧੁਨਿਕ-ਯੰਤਰਾਂ ਨਾਲ ਉਲਝਣ ਲਈ ਨੱਸ ਪੈਂਦੇ ਹਨ । ਆਧੁਨਿਕ ਸਮਾਜ ਵਿਚ ਨੈਤਿਕ-ਮੁੱਲਾਂ ਦਾ ਨਿਰਮਾਣ ਵਿਗਿਆਨਕ-ਯੰਤਰਾਂ ਦਾ ਹੀ ਹੁੰਦਾ ਹੈ । ਮਜ਼ਦੂਰ ਦੇ ਖਾਲੀ ਹੱਥ, ਨਵੇਂ ਯੰਤਰ ਬਣਾਂਦੇ ਹਨ - ਯੰਤਰਾਂ ਨੂੰ ਚਲਾਂਦੇ ਹਨ । ਮਜ਼ਦੂਰ ਦੀ ਮਿਹਨਤ ਨਾਲ ਸਾਮਾਜਿਕ ਓਤਪਾਦਨ ਹੁੰਦਾ ਹੈ । ਪਰੰਤੂ ਉਸ ਦੀ ਮਿਹਨਤ ਨਾਲ ਕਵਿਤਾ ਪੈਦਾ ਨਹੀਂ ਹੁੰਦੀ । ਸੰਗੀਤ-ਮਈ, ਕਵਿਤਾ ਆਪਣੀ ਛੋਹ ਨਾਲ ਉਸ ਦੀ ਹਨਤ ਨੂੰ ਹਲਕਾ ਅਰ ਮਿੱਠਾ ਨਹੀਂ ਕਰਦੀ । ਕਾਰਖਾਨੇ ਦਾ ਮਜ਼ਦੂਰ ਮੁੰਹ ਬੰਦੇ ਕਰ ਕੇ, ਗੁੰਗਾ ਬਣ ਕੇ ਕੰਮ ਕਰਦਾ ਹੈ । ਕਾਰਖਾਨੇ ਤੋਂ ਬਾਹਰ ਦੇ ਫਾਟਕ ਤੇ ਉਸ ਦੀ ਤਲਾਸ਼ੀ ਲਈ ਜਾਂਦੀ ਹੈ । ਕਵਿਤਾ ਨੂੰ ਫਾਟਕ ਤੋਂ ਬਾਹਰ ਹੀ ਰੋਕ ਦਿੱਤਾ ! ਜਾਂਦਾ ਹੈ । ਮਜ਼ਦੂਰ ਦੇ ਨਾਲ ਕਵਿਤਾ ਅੰਦਰ ਪ੍ਰਵੇਸ਼ ਨਹੀਂ ਕਰ ਸਕਦੀ । ਤੇ ਨਾਲ ਕੰਮ ’ਚ ਰੁਕਾਵਟ ਪੈਣ ਦਾ ਡਰ ਹੈ । ਅਰ ਸਭ ਤੋਂ ਵਡੀ, ਅਰ ਮਹੱਤਵ ਪੂਰਨ ਗੱਲ ਇਹ ਹੈ ਕਿ ਓਤਪਾਦਨ ਦੀਆਂ ਵਸਤੂਆਂ ਵਿਚ ਮਜ਼ਦੂਰ ਦਾ ਕੋਈ ਹਿੱਸਾ : ਨਹੀਂ ਹੁੰਦਾ । ਉਸ ਨੂੰ ਤਾਂ ਸਿਰਫ ਖਾਲੀ ਦਿਹਾੜੀ ਮਿਲਦੀ ਹੈ - ਫੇਰ ਉਹ ਕਿਉਂ ਕਵਿਤਾ ਜਾਂ ਸੰਗੀਤ ਦੇ ਸਹਾਰੇ, ਪੈਦਾਵਾਰ ਵਧਾਉਣ ਦੀ ਚਿੰਤਾ ਕਰੇ ? ਉਹ ਤਾਂ ਆਪ ਮਸ਼ੀਨ ਦੀ ਤਰ੍ਹਾਂ ਕੰਮ ਕਰਦਾ ਹੈ । ਇਸ ਲਈ ਮਿਹਨਤ ਨਾਲ ਕਵਿਤਾ ਦਾ ਕੋਈ ਸੰਯੋਗ ਨਹੀਂ ਰਹਿੰਦਾ । ਉਸ ਸ਼ਰਤ ਵਿਚ ਜਦੋਂ ਕਿ ਓਤਪਾਦਨ ਸਾਮਾਜਿਕ ਰੂਪ ਨਾਲ ਹੁੰਦਾ ਹੈ, ਪਰ ਉਸ ਦੀ ਤਕਸੀਮ ਸਾਮਾਜਿਕ ਨਹੀਂ ਹੁੰਦਾ। ਓਤਪਾਦਨ ਤਾਂ ਕੁਝ ਕੁ ਮਾਲਿਕਾਂ ਵਿਚਕਾਰ ਹੀ ਵੰਡ ਹੋ ਜਾਂਦਾ ਹੈ । ਇਸ ਤੋਂ ਪਹਿਲੀ ਸਾਮੰਤੀ-ਪ੍ਰਥਾ ਵਿਚ ਕਿਸਾਨ ਦਾ ਜ਼ਮੀਨ ਨਾਲ ਪੂਰਾ ਪੂਰਾ ਜੋੜ ਰਹਿੰਦਾ ਸੀ । ਆਪਣੇ ਹੱਥੀਂ ਬੀਜੀ ਹੋਈ ਫਸਲ `ਚੋਂ ਉਸ ਦਾ ਹਿੱਸਾ ਉਸ ਨੂੰ ਮਿਲਦਾ ਸੀ । ਆਪਣੀ ਫ਼ਸਲ ਨੂੰ ਉਹ ਮਿਹਨਤ ਅਰ ਕਵਿਤਾ ਦੇ ਸੰਜੋਗ ਨਾਲ ਵਧਾਉਣ ਦਾ ਯਤਨ ਕਰਦਾ ਸੀ । ਇਹੋ ਕਾਰਨ ਹੈ ਕਿ ਕਿਸਾਨ ਦੀ ਜ਼ਿੰਦਗੀ ਅਰ ਉਸ ਦੀ ਮਿਹਨਤ ਨਾਲ ਲੋਕ-ਸਾਹਿਤ ਦਾ ਬੜਾ ਗਹਿਰਾ ਸੰਬੰਧ ਹੈ । ਇਹ ਵਿਵਸਥਾ ਆਖਿਰੀ ਦਮਾਂ ਤੇ ਹੈ । ਉਹ ਦਿਨ ਦੂਰ ਨਹੀਂ, ਜਦ ਸਾਮਾਜਿਕ ਉਤਪਾਨ ਤੇ ਸਮਾਜ ਦਾ ਅਧਿਕਾਰ ਹੋਵੇਗਾ । ਆਪਣੀ ਪੈਦਾਵਾਰ ਤੇ ੩੮