ਪੰਨਾ:Alochana Magazine August 1960.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜ਼ਿੰਦਗੀ ਵਿਚ ਗੁਨਾਹ ਭਾਵੇਂ ਵਰਤਮਾਨ ਹੈ, ਪਰ ਜ਼ਿੰਦਗੀ ਨੂੰ ਗੁਨਾਹ ਪਸੰਦ ਨਹੀਂ : ਜ਼ਿੰਦਗੀ ਭੁਲੇਖੇ ਵਿਚ ਗੁਨਾਹ ਦੀ ਛਲਾਵੀ ਅਸਲੀਅਤ ਨੂੰ ਸਵੈ-ਪੂਰਣਤਾ ਦਾ ਸਾਹਨ ਸਮਝ ਬਹਿੰਦੀ ਹੈ, ਤੇ ਇਉਂ ਮ੍ਰਿਗ-ਤ੍ਰਿਸ਼ਨਾ ਦਾ ਸ਼ਿਕਾਰ ਬਣਦੀ ਹੈ । ਭ੍ਰਿਸ਼ਟਾਚਾਰ ਜ਼ਿੰਦਗੀ ਵਿਚ ਅਪੂਰਣਤਾ ਦੇ ਅਹਿਸਾਸ ਨੂੰ ਦੂਰ ਨਹੀਂ ਕਰ ਸਕਦਾ ਸਗੋਂ ਹੋਰ ਵੀ ਪ੍ਰਜਵੱਲਤ ਕਰਦਾ ਹੈ । ਸੋ ਜਿਦਗੀ ਨੂੰ ਜਦੋਂ ਇਸ ਭਿਸ਼ਟਾਚਾਰ ਦੇ ਅਨੁਚਿਤ ਹੋਣ ਦੀ ਅਸਲੀਅਤ ਦਾ ਗਿਆਨ ਹੋ ਜਾਂਦਾ ਹੈ, ਤਾਂ ਉਹ ਨਿਸਚੇ ਹੀ ਇਸ ਪ੍ਰਤੀ ਘਿਣਾ ਦੀ ਰੁਚੀ ਪ੍ਰਗਟ ਕਰਦੀ ਹੈ । ਹਰਚਰਨ ਸਿੰਘ ਬਿਸਵੇਦਾਰ ਦੀ ਪਾਤਰ ਉਸਾਰੀ ਵਿਚ ਇਸ ਮਹੱਤਵ-ਪੂਰਣ ਜੀਵਨ-ਰਹੱਸ ਦੇ ਅਨੁਭਵ ਵਿਚ ਅਸਫ਼ਲ ਰਿਹਾ ਹੈ। ਉਹ ਬਿਸਵੇਦਾਰਾਂ ਦੇ ਸੰਗਠਨ ਦੀ ਤਜਵੀਜ਼ ਤੇ ਜੋਗੇ ਦੇ ਕਤਲ ਦੀ ਘਟਨਾ ਦੀ ਸਥਿਤੀ ਵਿਚ ਬਿਸਵੇਦਾਰ ਨੇ ਆਪਣੇ ਭ੍ਰਿਸ਼ਟਾਚਾਰ ਦੀ ' ਅਸਲੀਅਤ ਤੋਂ ਪੂਰਣ ਭਾਂਤ ਚੇਤੰਨ ਪ੍ਰਟ ਕਰਦਾ ਹੈ, ਹਾਲਾਂਕਿ ਇਹ ਇਕ ਸਾਧਾਰਣ ਅਨੁਭਵ ਦੀ ਗੱਲ ਹੈ ਕਿ ਜਦੋਂ ਤਕ ਬਿਸਵੇਦਾਰ ਸਵੇਂ ਨਿਰੀਖਣ ਵਿਚ ਨਹੀਂ ਵਿਚਰਦਾ, ਉਹ ਕਦੇ ਵੀ ਆਪਣੇ ਭ੍ਰਿਸ਼ਟਾਚਾਰ ਨੂੰ ਭ੍ਰਿਸ਼ਟਾਚਾਰ ਨਹੀਂ ਸਮਝ ਸਕਦਾ । ਜੋਗੇ ਦੇ ਕਤਲ ਉਪਰੰਤ ਬਿਸਵੇਦਾਰ ਤੇ ਥਾਣੇਦਾਰ ਦੇ ਕਹਿ ਕਹੇ ਪ੍ਰਤੱਖ ਤੌਰ ਤੇ ਜੀਵਨ ਦਾ ਯਥਾਰਥ ਨਹੀਂ, ਸਗੋਂ ਇਕ ਵਿਸ਼ੇਸ਼ ਫਿਲਮੀ ਅੰਦਾਜ਼ ਦਾ ਭਾਵ-ਨਾਟਕੀ ਅਨੁਕਰਣ ਹਨ । ਉਪਭਾਵਕਤਾ ਦੀ ਪ੍ਰਧਾਨਤਾ ਕਾਰਣ ਨਾਟਕ ਦੇ ਅੰਤ ਵਿਚ ਨ ਤਾਂ ਜੋਗੇ ਦੀ ਮਾਂ ਵਲੋਂ ਸੰਘਰਸ਼ ਨੂੰ ਨਿਰੰਤਰ ਜਾਰੀ ਰੱਖਣ ਦੀ ਦਿਤਾ ਗਰਕੀ ਦੇ ਪਾਵਲ ਦੀ ਮਾਂ ਦੀ ਦ੍ਰਿੜਤਾ ਵਾਂਗ ਸਾਰਥਕ ਬਣਦੀ ਹੈ, ਤੇ ਨ ਹੀ ਸਵੇਰ ਦੀ ਲਾਲੀ ਦੇ ਪ੍ਰਤੀਕਾਤਮਿਕ ਕ੍ਰਾਂਤੀ-ਸੁਨੇਹੇ ਦੇ ਅਨੁਭਵ ਵਿਚ ਲੋਕਾਂ ਦਾ ਸੁਪਨਮਈ , ਆਸ਼ਾਵਾਦ ਪ੍ਰਾਪਤ ਘਟਨਾ ਦੇ ਪ੍ਰਕਰਣ ਵਿਚ ਮਨੋਵਿਗਿਆਨਕ ਸਿੱਧ ਹੁੰਦਾ ਹੈ । | ਹਰਚਰਨ ਸਿੰਘ ਦਾ ਉਕਤ ਭਾਂਤ ਦਾ ਉਪਭਾਵਕ ਪਾਤਰ-ਸੰਕਲਪ, ਜਿਸ ਵਿਚ ਉਹ ਪਾਤਰਾਂ ਦੀ ਮਾਨਸਿਕਤਾ ਨੂੰ ਉਨ੍ਹਾਂ ਦੀ ਨਿਜੀ ਮਨੋਵਿਗਿਆਨਕਤਾ ਤੋਂ ਅੱਡ ਕਰਕੇ ਆਪਣੇ ਮਨੋਭਾਵੀ ਵਿਚਾਰ-ਤੱਤਾਂ ਦੇ ਪਰਕਰਣ ਵਿਚ ਸਾਕਾਰ ਕਰਦਾ ਹੈ, ਉਸ ਦੇ ਪ੍ਰਯੋਗਸ਼ੀਲ ਕਾਲ ਦੇ ਨਾਟਕਾਂ ਦਾ ਵਿਆਪਕ ਔਗੁਣ ਹੈ । ਰਾਜਾ ਪੋਰਸ ਦੇ ਤੀਜੇ ਐਕਟ ਵਿਚ ਹਰਚਰਨ ਸਿੰਘ ਵਿਰੋਧੀ ਧਿਰ ਨਾਲ ਨਾਟਕੀ ਨਿਆਂ ਕਰਨ ਦੀ ਚੇਸ਼ਟਾ ਵਜੋਂ ਸਿਕੰਦਰ ਦੀ ਚਿਤਰਸ਼ੀਲਤਾ ਨੂੰ ਕੁਝ ਇਸ ਭਾਂਤ ਆਦਰਸ਼ਿਆ ਜਾਂਦਾ ਹੈ ਕਿ ਸਿਕੰਦਰ ਦੇਸ਼ ਹੀ ਅੰਭੀ ਨੂੰ ਪਰਜਾ ਦੇ ਭਲੇ ਤੇ ਰੱਖਿਆ ਬਾਰੇ ਨਸੀਹਤਾਂ ਕਰਦਾ ਹੈ । ਅਸੀਂ ਨਹੀਂ ਸਮਝਦੇ ਕਿ ਇਕ ਆਕਰਮਣਕਾਰੀ ਕੋਲੋਂ ਅਧੀਨ ਦੇਸ਼ ਦੇ ਲੋਕਾਂ ਪ੍ਰਤੀ ਇਸ ਭਾਂਤ ਦੀ ਮਹਾਂ-ਹਿਤਕਾਰੀ ਭਾਵਨਾ ਦੀ ਕਿਵੇਂ ਆਸ ਕੀਤੀ ਜਾ ਸਕਦੀ ਹੈ । ਨਾਟਕ ਦੇ ਅੰਤ ਵਿਚ ਅੰਡੀ ਦਾ B