ਪੰਨਾ:Alochana Magazine August 1960.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਨੂੰ ਸੁਰਿੰਦਰ ਦੀ ਦੁਖਾਂਤਕ ਸਥਿਤੀ ਦੇ ਪਰਕਰਣ ਵਿਚ ਆਪਣ ਸਲੂਕ ਦੀ ਅਯੋਗਤਾ ਦਾ ਅਹਿਸਾਸ ਹੋਣਾ ਚਾਹੀਦਾ ਸੀ । ਪ੍ਰੰਤੂ ਇਉਂ ਨਹੀਂ ਹੁੰਦਾ, ਕਿਉਕਿ ਨਾਟਕ ਉਸਾਰੀ ਦਾ ਬੁਨਿਆਦੀ ਰਹੱਸ ਇਸ ਅਸੰਭਾਵਨਾ ਵਿਚ ਹੀ ਸਥਿਤ ਸੀ । ਇਉਂ ਹੀ ਨਾਟਕ ਦੇ ਦੂਸਰੇ ਅੰਕ ਵਿਚ ਪੁੱਤਰ ਦੇ ਦਰਸ਼ਨ ਤੇ ਉਸ ਦੇ ਵਿਆਹ ਦੀ ਕਨਸੋਅ ਪ੍ਰਾਪਤ ਕਰਕੇ ਅਨੰਦ ਵਿਚ ਖੀਵੀ ਹੋਈ ਲਾਜੋ ਆਪਣੀ ਵਿਸ਼ੇਸ਼ ਮਨੋਵਿਗਿਆਨਕ ਦਸ਼ਾ ਦਾ ਬਾਹਰ ਮੁਖੀ ਬੌਧਿਕ ਵਿਸ਼ਲੇਸ਼ਣ ਕਰਦੀ ਹੈ, ਜੋ ਅਤੀ ਉਪਕਲਾਤਮਕ ਹੈ । ਨਾਟਕ ਦੇ ਅੰਤ ਵਿਚ ਵੀ ਹਰਚਰਨ ਸਿੰਘ ਜ਼ਿਦਗੀ ਦੀ ਗਤੀ ਨਾਲੋਂ ਆਪਣੀ ਮਨੋ-ਇੱਛਾ ਨੂੰ ਅਧਿਕ ਮਹੱਤਵ ਡਾਕਟਰ ਦੇ ਵਾਰਤਾਲਾਪ ਦੁਆਰਾ ਕਰਤਾਰੋ ਦੀ ਮੌਤ ਤੇ ਮੌਤ ਦੇ ਪਿਛੋਕੜ ਦਾ ਰਹੱਸ ਖੰਦਾ ਹੈ, ਅਤੇ ਇਉਂ ਨਾਟਕ ਦੇ ਸਮੁੱਚੇ ਤੱਤ-ਵਸਤੂ ਨੂੰ ਤੇਜਵੰਤ ਦੀ ਮਾਨਸਿਕ ਉਲਝਣ ਸੁਲਝਾਉਣ ਦੇ ਸੰਕੁਚਿਤ ਮੰਤਵ ਵਿਚ ਕੇਂਦਰਤ ਕਰ ਦੇਂਦਾ ਹੈ । ਉਪਰੰਤ ਡਾਕਟਰ ਦਾ ਵਾਰਤਾਲਾਪ ਪ੍ਰਭਾਵ ਵਿਚ ਹੁਲਾਸ ਦੇ ਸੰਚਾਰ ਨਾਲ ਦੁਖਾਂਤ ਦੀ ਤੀਬਰਗਤ ਵਿਚ ਤੇਟ ਪੈਦਾ ਕਰ ਦੇਂਦਾ ਹੈ । ਸਾਡੇ ਵਿਚਾਰ ਵਿਚ ਜੇ ਹਰਚਰਨ ਸਿੰਘ ਤੇਜਵੰਤ ਲਈ ਇਸ ਦੂਹਰੇ ਦੁਖਾਂਤ ਦੀ ਗੁੰਝਲ ਨੂੰ ਗੁੰਝਲ ਹੀ ਰਹਿਣ ਦੇਂਦਾ ਤਾਂ ਪ੍ਰਭਾਵ ਨਿਸ਼ਚਯ ਹੀ ਵਧੇਰੇ ਸਾਰਥਕ ਤੇ ਪ੍ਰੇਰਣਾਦਾਇਕ ਬਣ ਸਕਦਾ ਸੀ । “ਤੇਰਾ ਘਰ ਸੋ ਮੇਰਾ ਘਰ ਹਰਚਰਨ ਸਿੰਘ ਦੀ ਉਸ ਬੌਧਿਕ ਨਿਰਬਲਤਾ ਦਾ ਪ੍ਰਮਾਣ ਹੈ, ਜਿਸ ਕਾਰਨ ਪਹਿਲਾਂ ਤਾਂ ਉਹ ਸਾਡੇ ਸਮਾਜ ਵਿਚ ਵਿਆਪਕ ! ਫ਼ਿਰਕਾਪ੍ਰਸਤੀ ਦੇ ਇਤਿਹਾਸਕ ਕਾਰਨਾਂ ਨੂੰ ਭੁੱਲ ਕੇ, ਸਮੁੱਚਾ ਦੇਸ਼ ਸ਼ੈਤਾਨ ਸ਼ਹਿਰੀਏ ! ਦੇ ਬਣਾਉਟੀ ਚਰਿਤਰ ਵਿਚ ਸਾਕਾਰ ਸਾਮਰਾਜੀ ਫ਼ਰੰਗੀਆਂ, ਜਗੀਰਦਾਰਾਂ ਤੇ ਸਰਮਾਏਦਾਰਾਂ ਦੀ ਕੁਟਲਨੀਤੀ ਉੱਤੇ ਥੱਪ ਦੇਂਦਾ ਹੈ, ਪਰ ਅੰਤ ਏਕਤਾ ਦੇ ਆਦਰਸ਼ ਦੀ ਮਨ-ਇੱਛਤ ਸਫ਼ਲਤਾ ਦੇ ਪ੍ਰਗਟਾ ਹਿੱਤ ਸ਼ਹਿਰੀਏ ਦੇ ਵਿਅਕਤੀਗਤ ਸੰਸ਼ੋਧਨ ਦੇ ਵਿਗਿਆਨਕ ਅਨੁਭਵ ਵਿਚ ਉਕਤ ਸ਼੍ਰੇਣੀ ਭਾਵੀ ਸੰਕਲਪ ਨੂੰ ਮੂਲ ਹੀ ਤਿਆਗ ਜਾਂਦਾ ਹੈ । ਹਰਚਰਨ ਸਿੰਘ ਨੂੰ ਸ਼ਾਇਦ ਪਤਾ ਨਹੀਂ ਕਿ ਜਨਕਲਿਆਣ ਦਾ ਤਰਕ ਸਥਿਤੀ ਦੇ ਵਿਚ ਪੈਦਾ ਹੋਣਾ ਚਾਹੀਦਾ ਹੈ, ਉਕਤ ਭਾਂਤ ਦੇ ਆਦਰਸ਼ਵਾਦੀ ਪਾਤਰ-ਸੰਕਲਪ ਦਾਰਾ ਬਾਹਰੋਂ ਨਹੀਂ ਠੋਸਿਆ ਜਾ ਸਕਦਾ । "ਰੱਤਾ ਸਾਲੂ ਅਧੋਗਤੀਸ਼ੀਲ ਬਿਸਵੇਦਾਰ ਅਥਵਾ ਜਗੀਰਦਾਰ ਸ਼੍ਰੇਣੀ ਦੇ ਘਾਤਕ ਭਿਸ਼ਟਾਚਾਰ ਵਿਰੁਧ ਚੇਤੰਨ ਸੰਘਰਸ਼ ਦੀ ਆਸ਼ਾਵਾਦੀ ਪ੍ਰੇਰਣਾ ਹੋਣ ਦੇ ਨਾਤ ਸ਼੍ਰੇਣੀ-ਸੰਗਰਾਮ ਦੀ ਦ੍ਰਿਸ਼ਟੀ ਤੋਂ ਕਿੰਤੁ ਜਨਕ ਨਹੀਂ । ਪਰ ਜਿਵੇਂ ਕਿ ਹਰ ਧੀਮਾਨ ਦਰਸ਼ਕ ਅਨੁਭਵ ਕਰ ਸਕਦਾ ਹੈ, ਇਸ ਪੇਰਣਾ ਦੀ ਸਮੁੱਚੀ ਸ਼ਕਤੀ ਜੀਵਨ-ਗਤੀ ਦੇ ਅਨੁਭਵੀ ਨਿਰੀਖਣ ਉੱਤੇ ਬਹੁਤ ਘਟ ਤੇ ਉਪਭਾਵਕ ਤੇ ਉਪਬੰਧ ਪਾਤਰ-ਉਸਾਰੀ ਉੱਤੇ ਵਧੇਰੇ ਨਿਰਭਰ ਹੈ । ਸੂਝਵਾਨ ਪੁਰਖ ਜਾਣਦੇ ਹਨ 14 ਧa ੨੨