ਪੰਨਾ:Alochana Magazine August 1960.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾ ਪੈਸਾ ਖਲਕਤ ਦਾ ਖੋਹ ਖੋਹ ਅੰਦਰ ਪਾਈ ਜਾਂਦੇ ਨੇ, ਆਪਣੇ ਠੇਕੇਦਾਰਾਂ ਪਾਸੋਂ ਲੇਖਾ ਵੀ ਮੰਗਵਾਇਆ ਜੇ ? ਚਾਤ੍ਰਿਕ ਦੇ ਵਿਚਾਰ ਅਨੁਸਾਰ ਅਮੀਰ ਲੋਕ ਪੈਸੇ ਦੇ ਜ਼ੋਰ ਨਾਲ ਐਸ਼ਾਂ ਕਰਦੇ, ਨੰਗੇ ਨਾਚ ਤਕ ਕਰਾਂਦੇ ਹਨ ਅਤੇ ਇਹਨਾਂ ਕਰਤੂਤਾਂ ਕਰਕੇ ਹੀ ਉਹਨਾਂ ਦਾ ਆਚਰਣ ਖੀਣ ਹੁੰਦਾ ਹੈ । ਪੈਸੇ ਦੇ ਜ਼ੋਰ ਨਾਲ ਹੀ ਅਮੀਰ ਇਸਤ੍ਰੀ ਤੋਂ ਬੁਰੇ ਕੰਮ ਕਰਵਾ ਰਿਹਾ ਹੈ:- “ਇਕ ਨੇ ਨੰਗਾ ਨਾਚ ਕਰਾਇਆ, ਇਕ ਨੇ ਬੁਰਕਾ ਪਾਇਆ, ਇਹ. ਭੀ ਔਰਤ ਉਹ ਭੀ ਔਰਤ, ਕਿਸ ਨੇ ਫਰਕ ਬਣਾਇਆ ? ਚਾਲਾਕੀ ਖੁਦਗਰਜ਼ ਮਰਦ ਦੀ ਹਸਕੇ ਅਗੋਂ ਬੋਲੀ, ਪੈਸੇ ਨਾਲ ਖਰੀਦ ਆਜ਼ਾਦੀ, ਅੰਦਰ ਨਾਚ ਨਚਾਇਆ ।’’ (ਨਵਾਂ ਜਹਾਨ) ਸੋ ਮਨੁਖ ਦੇ ਕੋਲ ਫਾਲਤ ਪੈਸੇ ਨੇ ਇਸੜੀ ਇਸਤੀ ਵਿਚ ਫਰਕ ਲੈ ਆਂਦਾ। ਇਕ ਇਸਤ੍ਰੀ ਤਾਂ ਬੁਰਕੇ ਤੋਂ ਬਾਦ ਮੂੰਹ ਤਕ ਨਹੀਂ ਕਢਦੀ ਅਤੇ ਅਮੀਰਜ਼ਾਦਿਆਂ ਸਾਹਮਣੇ ਨੰਗਾ ਨਾਚ ਕਰਦੀ ਹੈ । ਇਸੇ ਕਰਕੇ ਚਾਤ੍ਰਿਕ ਪੈਸੇ ਦੀ ਕਾਣੀ ਵੰਡ ਵਿਚ ਸਮਾਨਤਾ ਚਾਹੁੰਦਾ ਹੈ । ਸਰਮਾਏਦਾਰਾਂ ਅਤੇ ਕਿਰਤੀਆਂ ਨੂੰ ਇਕੋ ਪੱਧਰ ਤੇ ਲਿਆਉਣਾ ਚਾਹੁੰਦਾ ਹੈ । ਉਹ ਚਾਹੁੰਦਾ ਹੈ ਕਿ ਸਰਮਾਏਦਾਰ ਆਪਣੇ ਆਚਰਣ-ਹੀਣ ਕਾਰਜਾਂ ਨੂੰ ਛੱਡਕੇ ਕਿਰਤੀਆਂ ਨਾਲ “ਛਾਪ ਤੇ ਨਗੀਨੇ' ਵਾਂਗ ਇਕ ਮਿਕ ਹੋ ਜਾਵੇ । ਉਹ ਤਰਲੇ ਲੈਂਦਾ ਸਾਂ ਤੋਂ ਪੁਛ ਕਰਦਾ ਹੈ ਕਿ ਉਹ ਦਿਨ ਭਾਰਤ ਤੇ ਕਦ ਆਉਣਗੇ ਜਦ ਕਿ:- “ਸਰਮਾਏਦਾਰ ਤੇ ਕਿਰਤੀ ਦਾ ਜੁਗ ਹੋਸੀ ਛਾਪ ਨਗੀਨੇ ਦਾ । ਕੇਸਰ ਕਿਆਰੀ) ਚਾਤ੍ਰਿਕ ਨੂੰ ਪੇਂਡੂ ਕਿਸਾਨ ਦੀ ਹਾਲਤ ਦਾ ਗਿਆਨ ਸੀ । ਭਾਰਤੀ ਕਿਸਾਨ ਦੀ ਮੁਕੱਦਮੇ-ਬਾਜ਼ੀ, ਉਹਨਾਂ ਦੇ ਲੜਾਈ ਝਗੜੇ, ਸ਼ਰਾਬ-ਖੋਰੀ ਅਤੇ ਜਹਾਲਤ ਕੁਝ ਅਜਿਹੀਆਂ ਵਾਦੀਆਂ ਹਨ ਜੋ ਉਹ ਦੀ ਮਾੜੀ ਹਾਲਤ ਦੀਆਂ ਜ਼ਿੰਮੇਵਾਰ ਹਨ । ਇਹਨਾਂ ਘਾਟਿਆਂ ਦਾ ਜ਼ਿਕਰ ਕਰਦਾ ਹੋਇਆ ਪੇਂਡੂ ਚਾਤ੍ਰਿਕ ਪੇਂਡੂ ਕਿਸਾਨ ਨੂੰ ਨਾਲ ਨਾਲ ਸੁੱਝਾ ਵੀ ਦੇਈ ਜਾਂਦਾ ਹੈ :- “ਇਕ ਇਲਮ ਦੀ ਊਣ ਹੈ, ਮੁੰਡੇ ਪੜ੍ਹਨੇ ਪਾਇ ॥ ਦੂਜਾ ਝਸ ਸ਼ਰਾਬ ਦਾ, ਇਸ . ਤੋਂ ਜਾਨ ਛੁਡਾਇ ॥ ਤੀਜਾ ਐਬ ਕੁਪੱਤ ਦਾ, ਖਹਿ ਖਹਿ ਮਰੋ ਭਰਾਇ ॥ ਫੇਰ ਮੁਕੱਦਮੇ ਲੜਦਿਆਂ ਝੁੱਗਾਂ ਉਜੜ ਜਾਇ ॥ ੧੫