ਪੰਨਾ:Alochana Magazine August 1960.pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੱਥ ਵਿਚ ਮਾਲਾ ਤੇ ਮੂੰਹ ਵਿਚ ਮੰਤਰ, ਕਛ ਵਿਚ ਤੇਜ਼ ਕਟਾਰੀ ! ਅੰਦਰੋਂ ਅੰਦਰੀ ਚੋਰੀ ਛਿਪੀ ਕਰਤੂਤਾਂ ਕਰਨ ਵਾਲੇ ਇਨ੍ਹਾਂ ਚੋਰਾਂ ਤੇ ਠੱਗਾਂ ਨਾਲੋਂ ਚਾਤ੍ਰਿਕ ਨੂੰ ਜੇਬ ਕਤਰੇ ਹੀ ਚੰਗੇ ਲਗਦੇ ਹਨ :- “ਐਸੇ ਠੱਗਾਂ ਨਾਲੋਂ ਚੰਗੇ, ਖੀਸੇ ਕਤਰਨ ਵਾਲੇ । ( ਨਵਾਂ ਜਹਾਨ ) ਧਰਮ ਦੇ ਠੇਕੇਦਾਰ ਮੁਲਾਂ ਤੇ ਪਿੰਡਤ ਆਪੋ ਆਪਣੇ ਨਿੱਜੀ ਲਾਭਾਂ ਲਈ ਲੋਕਾਂ ਨੂੰ ਨਿਖੇੜੀ ਰਖਦੇ ਹਨ । ਲੈਕਚਰ ਦੇਣ ਲਗਿਆਂ ਤਾਂ ਉਹ ਪਛਾਣੇ ਨਹੀਂ ਜਾਂਦੇ, ਪਰ ਜਦ ਲੋਕਾਂ ਪਾਸੋਂ ਚੰਦਾ ਲੈ ਕੇ ਜਾਂਦੇ ਹਨ ਤਾਂ ਕਿਵੇਂ ਐਸ਼-ਪ੍ਰਸਤੀ ਕਰਦੇ ਅਤੇ ਸਾਂਝੀਆਂ ਸ਼ਰਾਬਾਂ ਪੀਂਦੇ ਹਨ :- ਮੁਲਾਂ ਮਿਸ਼ਰ ਨਿਖੇੜੀ ਰਖਦੇ, ਆਲ ਗੁਝੀਆਂ ਅੱਗਾਂ ਲੈਕਚਰ ਕਰਦਿਆਂ ਜਾਣ ਨਾ ਡਿਠੇ, (ਜਦ) ਤੋਂ ਉਗਾਲਣ ਝੱਗਾਂ । ਲੈ ਚੰਦਾ ਜਦ ਠੇਕੇ ਅਪੜੇ (ਤਦ) ਸੂਰਤ ਬਦਲੀ ਠੱਗਾਂ । ਇਕ ਬੋਤਲ ਇਕੋ ਨੂਠੀ, (ਅਤੇ) ਵਟੀਆਂ ਹੋਈਆਂ ਪੱਗਾਂ । ( ਕੇਸਰ-ਕਿਆਰੀ ) ਚਾਤ੍ਰਿਕ ਠੀਕ ਨਵੇਂ ਸਮਾਜ ਵਿਚ ਅਜਿਹੇ ਸਭ ਕੁਝ ਨੂੰ ਭੰਡਦਾ ਹੈ ਪਰ ਉਸ ਤੇ ਪੁਰਾਤਨਤਾ ਦਾ ਵੀ ਕਾਫ਼ੀ ਪ੍ਰਭਾਵ ਹੈ । ਰਿਸ਼ੀਆਂ ਦੇ ਮੰਤਰ ਪੜਨ ਅਤੇ ਸਰਾਪ ਦੇਣ ਵਿਚ ਉਹਦਾ ਯਕੀਨ ਹੈ । ਨਹੀਂ ਤੇ ਕਿਉਂ ਉਹ ਰਿਸ਼ੀਆਂ ਅਤੇ ਦੇਵਤਿਆਂ ਦੇ ਵੇਲੇ ਦਾ ਹੁਣ ਦੇ ਵੇਲੇ ਨਾਲ ਮੁਕਾਬਲਾ ਕਰਕੇ ਦਸਦਾ ਹੈ ਕਿ ਉਸ ਸਮੇਂ ਰਿਸ਼ੀਆਂ ਮੁਨੀਆਂ ਵਿੱਚ ਤਾਕਤ ਸੀ । ਉਹ ਸਰਾਪ ਦੇ ਸਕਦੇ ਸਨ । ਮੰਤਰ ਪੜ੍ਹਨ ਨਾਲ ਉਹ ਦੁਨੀਆਂ ਦੇ ਨਕਸ਼ੇ ਬਦਲ ਦਿੰਦੇ ਸਨ ਜਿਵੇ :- ਦੇਵਤਿਆਂ ਰਿਸ਼ੀਆਂ ਦੇ ਵੇਲੇ, ਵਰ ਸਰਾਪ ਸਨ ਚਲਦੇ । ਚੁਲੀ ਭਰਕੇ ਮੰਤਰ ਪੜਿਆ ਨਕਸ਼ੇ ਰਹੇ ਬਦਲਦੇ । ਹਾਂ ਇਹ ਗਲ ਠੀਕ ਹੈ ਕਿ ਕਲਜੁਗ ਨੇ ਆਪਣੇ ਸਮੇਂ ਵਿਚ ਪਸਰੇ ਹੋਏ ਵਹਿਮਾਂ ਦਾ ਪਾਜ ਉਘੇੜ ਕੇ ਉਹਨਾਂ ਨੂੰ ਨੰਗਾ ਕਰ ਵਿਖਾਇਆ ਹੈ ਪਰ ਕਈ ਅੰਧ-ਵਿਸ਼ਵਾਸ਼ੀ ਅਜੇ ਵੀ ਬਾਜ਼ ਨਹੀਂ ਆਂਦੇ :- “ਕਲਜੁਗ ਨੇ ਸਭ ਕਥਾ ਕਹਾਣੀ, ਨੰਗੀ ਕਰ ਦਿਖਲਾਈ ॥ ਪਰ ਮੂਰਖ ਵਿਸ਼ਵਾਸੀ, ਹਾਲੀ ਵੀ ਨਹੀਂ ਟਲਦੇ । ( ਨਵਾਂ ਜਹਾਨ )