ਪੰਨਾ:Alochana Magazine April 1964.pdf/8

ਇਹ ਸਫ਼ਾ ਪ੍ਰਮਾਣਿਤ ਹੈ

ਪਸਾਰੀ ਨਾਟਕਾਂ ਦੀ ਉਡੀਕ ਵਿਚ ਸਿਥਲ ਹੋ ਗਿਆ ਹੈ, ਨਾਟਕਕਾਰਾਂ ਨ ਉਸ ਦੀ ਸਾਰ ਨਹੀਂ ਲਈ, ਉਸ ਦੀ ਗੱਲ ਨਹੀਂ ਗੋਲੀ, ਉਸ ਦੀਆਂ ਰੀਝਾਂ ਨਹੀਂ ਵੇਖੀਆਂ, ਉਸ ਦੀਆਂ ਸੰਭਾਵਨਾਵਾਂ ਨਹੀਂ ਜਗਾਈਆਂ, ਉਸ ਦੇ ਸੁਪਨੇ ਸਾਕਾਰ ਨਹੀਂ ਕੀਤੇ ।

੪੩ ਸਾਲ ਪਹਿਲਾਂ ਜਦ ਸਾਡੇ ਨਾਟਕ ਦੇ ਪਿਤਾਮਾ ਈਸ਼ਵਰ ਚੰਦਰ ਨੰਦਾ ਨੇ ‘ਸੁਭਦਰਾ' ਦੀ ਬਾਂਹ ਫੜ ਕੇ ਪਜਾਬੀ ਰੰਗ ਮੰਚ ਉਤੇ ਛਾਲ ਮਾਰੀ ਸੀ ਤਾਂ ਸਮੁਚਾ ਪੰਜਾਬੀ ਜੀਵਨ ਤੇ ਪੰਜਾਬੀ ਸਭਿਆਚਾਰ ਮੰਚ ਤੇ ਧੜਕ ਉਠਿਆ ਸੀ । ਪੰਜਾਬ ਦੇ ਗੀਤ, ਗਿੱਧੇ, ਢੋਲ ਢਮੱਕੇ, ਭੰਗੜੇ; ਖੁਲ੍ਹਾ ਖਲਾਸਾ ਸੁਭਾਅ, ਠੁਲ੍ਹਾ ਹਾਸਾ, ਚਤੁਰਾਈ, ਕਸਕਾਂ-ਪੀੜਾਂ, ਹੌਕੇ ਹਾਵੇ, ਰਹਣ ਸਹਿਣ ਰਹੁ ਰੀਤਾਂ ਤੇ ਸਭੋ ਕੁਝ ਉਸ ਨੇ ਆਪਣੇ ਇਕੋ ਨਾਟਕ ਦੀਆਂ ਪੰਜ ਝਾਕੀਆਂ ਵਿਚ ਸਮੋ ਦਿਤਾ । ਪੰਜਾਬੀ ਮਰਦਾਂ ਤੇ ਤੀਵੀਆਂ ਨੂੰ ਉਸ ਨੇ ਆਪਣੇ ਦਿਲ ਦੀਆਂ ਗੱਲਾਂ ਕਰਨ ਲਈ ਚਾਅ, ਉਮਾਹ, ਦੁਖ ਸੁਖ ਪਰਗਟ ਕਰਨ ਲਈ ਰੰਗ ਮੰਚ ਤੇ ਲਿਆ ਖਲਾਰਿਆ । ਇਸ ਨਾਟਕ ਦੀ ਗੋਂਦ, ਬੋਲਚਾਲ, ਪਾਤਰ ਉਸਾਰੀ, ਨਾਟਕੀਅਤਾ ਅਤੇ ਰਸ ਨਿਪੁੰਨਤਾ ਪੰਜਾਬੀ ਰੰਗ ਮੰਚ ਲਈ ਅਨੋਖੀ ਪ੍ਰਾਪਤੀ ਸੀ । ਆਸ ਬੱਝੀ ਸੀ ਕਿ ਉਸ ਤੇ ਹੋਰ ਲੰਮੀਆਂ, ਉਚੀਆਂ ਛਾਲਾਂ ਵਜਣਗੀਆਂ, ਉਸ ਦਾ ਘੇਰਾ ਵਿਸ਼ਾਲ ਹੁੰਦਾ ਜਾਵੇਗਾ, ਉਸ ਦੀ ਸ਼ਮਰੱਥਾ ਬੇਓੜਕ ਹੋ ਜਾਵੇਗੀ ਤੇ ਉਸ ਤੇ ਭਰਪੂਰ ਜੋਬਨ ਆਵੇਗਾ ਪਰ ਨੰਦਾ ਦੇ ਪਿਛੋਂ ਆਉਣ ਵਾਲੇ ਨਾਟਕਕਾਰਾਂ ਵਿਚ ਏਨਾ ਆਤਮ ਵਿਸ਼ਵਾਸ ਜਾਂ ਸਾਹਸ ਨਹੀਂ ਸੀ ਕਿ ਉਹ ਰੰਗ ਮੰਚ ਦੀਆਂ ਰੀਝਾਂ ਪੂਰੀਆਂ ਕਰ ਸਕਦੇ ।

ਅਤਿਅੰਤ ਦੁਖ ਦੀ ਗੱਲ ਹੈ ਕਿ ਪੰਜਾਬੀ ਨਾਟਕ ਸਮਕਾਲੀ ਪੱਛਮੀ ਨਟਕ ਤੋਂ ਪੂਰੀ ਇਕ ਸਦੀ ਪਿਛੇ ਹੈ । ਸਾਡੇ ਕਈ ਨਾਟਕਕਾਰ ਅਖਵਾਉਣ ਵਾਲੇ ਅਜੇ ਸਤ੍ਹਾਰਵੀਂ ਸਦੀ ਵਿਚ ਬੈਠੇ ਹਨ । ਇਸ ਐਟਮੀ ਯੁਗ ਵਿਚ ਜਦ ਮਨੁਖ ਨੇ ਪੁਲਾੜ ਨੂੰ ਜਿਤ ਲਇਆ ਹੈ ਅਤੇ ਸਮੇਂ ਤੇ ਸਥਾਨ ਦੀਆਂ ਵਿੱਥਾਂ ਮਿਟਾ ਦਿਤੀਆਂ ਹਨ । ਪੰਜਾਬੀ ਨਾਟਕਕਰਾਂ ਦਾ ਖੂਹ ਦੇ ਡਡੂ ਬਣਿਆ ਰਹਣਾ ਰੰਗਮੰਚ ਦਾ ਦੁਰਭਾਗ ਹੈ । ਕਾਸ਼ ਪੰਜਾਬੀ ਨਾਟਕ ਖੇਤਰ ਵਿਚ ਵੀ ਚੈਖਵ, ਇਬਸਨ, ਸ਼ਾਅ, ਬੈਰੀ, ਪਿਰੈਂਡਲੋ, ਗਾਲਜ਼-ਵਰਦੀ; ਓਨੀਲ ਆਦਿ ਦਾ ਕੋਈ ਹਾਣੀ ਪ੍ਰਵੇਸ਼ ਕਰਦਾ ਤੇ ਇਸ ਨੂੰ ਕਿਸੇ ਨਰੋਈ ਸੇਧ ਤੇ ਟੋਰ ਕੇ ਗੌਰਵ ਬਖਸ਼ਦਾ ।

ਨਦਾ ਦੇ ਪਿਛੋਂ ਪੰਜਾਬੀ ਰੰਗ ਮੰਚ ਤੇ ਹਰਚਰਨ ਸਿੰਘ ਨੇ ਕਦਮ ਰਖਿਆ ਤੇ ਉਸ ਨੇ ਵੀ ਸੁਧਾਰਵਾਦ ਦਾ ਹੀ ਨਾਹਰਾ ਮਾਰਿਆ। ੧੯੪੧ ਵਿਚ ਉਸ ਨ 'ਅਣਚੌੜ' ਲਿਖਣ ਦਾ ਮੰਤਵ ਨਾਟਕ ਵਿਚ ਇੰਜ ਦਿਤਾ, ' ਭੈਣੋ, ਮੈਂ ਦੇਖ ਰਿਹਾ ਹਾਂ, ਭਰੇ ਹੋਏ ਨੈਣਾਂ ਨਾਲ, ਤੇਰੀ ਸਹੇਲੀ ਦੂਰ ਚਲੀ ਗਈ ਹੈ । ਤੈਨੂੰ ਬੇਤਰਸ ਮਰਦ ਨੇ ਉਸ ਨਾਲੋਂ ਵਿਛੋੜ ਪੈਰਾਂ 'ਚ ਰੋਲ ਛਡਿਆ ਹੈ । ਉਠ ਮੈਂ ਤੈਨੂੰ ਕਲਮ ਦੇ ਸਹਾਰੇ ਤੇਰੇ ਸੰਗ ਨਾਲ ਰਲਾ ਦਿਆਂ।' ਇਕ ਦਹਾਕਾ ਬਾਦ ‘ਦੋਸ਼' ਵਿਚ ਉਸ ਨੇ ਫਿਰ ਇਸਤਰੀ ਨੂੰ ਬਾਹੋਂ ਫੜਿਆ ਅਤੇ ਹੁਣ ਹੋਰ ਦਸ ਬਾਰਾਂ ਸਾਲ ਬਾਦ ਆਪਣੇ ਸਭ ਤੋਂ ਤਾਜ਼ੇ ਨਾਟਕ 'ਸੋਭਾ ਸ਼ਕਤੀ ਵਿਚ ਵੀ