ਕਪੂਰ ਸਿੰਘ ਘੁੰਮਣ-
ਪੰਜਾਬੀ ਨਾਟਕ ਤੇ ਰੰਗ ਮੰਚ
ਅਜੋਕੇ ਪੰਜਾਬੀ ਨਾਟਕ ਦੀ ਦਸ਼ਾ ਉਸ ਗਭਰੂ ਵਰਗੀ ਹੈ ਜਿਸ ਦਾ ਮਾਨਸਿਕ ਵਿਕਾਸ਼ ਬਚਪਨ ਵਿਚ ਹੀ ਰੁਕ ਗਿਆ ਹੋਵੇ। ਵੇਖਣ ਨੂੰ ਉਹ ਚੰਗਾ-ਭਲਾ ਜਾਪਦਾ ਹੈ। ਉਸ ਦਾ ਕਦ-ਬਤ, ਰੰਗ ਰੂਪ, ਕੱਪੜਾ ਲੱਤਾ, ਦਿੱਖ ਦੱਖ ਸਭੋ ਕੁਝ ਸਾਧਾਰਣ ਮਨੁੱਖਾਂ ਵਰਗਾ ਹੁੰਦਾ ਹੈ ਪਰ ਜਦ ਉਹ ਬੋਲਦਾ ਹੈ ਤਾਂ ਉਸ ਦੀਆਂ ਆਂ ਆਂ,ਵਾਂ ਵਾਂ, ਟੀਰੀ ਤੱਕਣੀ, ਵਰਾਛ ਮਰੋੜ ਕੇ ਬੋਲਣਾ ਤੇ ਅੰਗਾਂ ਨੂੰ ਪਾਗਲਾਂ ਵਾਂਗ ਹਿਲਾਉਣਾ ਉਸ ਦੀ ਅਸਲੀਅਤ ਦਾ ਪਾਜ ਖੋਲ੍ਹ ਕੇ ਵੇਖਣ ਵਾਲੇ ਨੂੰ ਚਕਿਰਤ ਕਰ ਦੇਂਦਾ ਹੈ ।
ਸਾਡੀਆਂ ਨਾਟ ਪੁਸਤਕਾਂ ਵਿਚ ਅੰਕਾਂ ਦੀ ਵਿਉਂਤ, ਪਾਤਰਾ ਦੀ ਸੂਚੀ, ਪਰਦੇ ਉਠਣ ਡਿੱਗਣ ਦੀ ਸੂਚਨਾ, ਵਾਰਤਾਲਾਪ, ਮੰਚ ਹਦਾਇਤਾਂ, ਨਾਟਕਕਾਰਾਂ ਦੀ ਪ੍ਰਸੰਸਾ ਤੇ ਸ਼ਲਾਘਾ ਨਾਲ ਡੁਲ੍ਹ ਡੁਲ੍ਹ ਪੈਂਦੇ ਮੁਖਬੰਦ ਪੜ੍ਹ ਕੇ ਇਕ ਵਾਰੀ ਤਾਂ ਟਪਲਾ ਲਗ ਜਾਂਦਾ ਹੈ ਕਿ ਹਥਲਾ ਨਾਟਕ ਬੜੀ ਮਾਹਰਕੇ ਦੀ ਚੀਜ਼ ਹੈ ਅਤੇ ਨਾਟਕਕਾਰ ਨੇ ਨਵੀਆਂ ਸਿੱਖਰਾਂ ਨੂੰ ਛੂਹਿਆ ਹੈ, ਪਰੰਤੂ ਜਦ ਨਾਟਕ ਰੰਗ ਮੰਚ ਤੇ ਜਾਂਦਾ ਹੈ (ਜੋ ਅਵਸਰ ਸਾਡੇ ਨਾਟਕਾਂ ਨੂੰ ਕਦੇ ਭਾਗਾਂ ਨਾਲ ਹੀ ਪ੍ਰਾਪਤ ਹੁੰਦਾ ਹੈ ਅਤੇ ਉਹ ਵੀ ਨਾਟਕ ਦੇ ਗੁਣਾਂ ਨਾਲੋਂ ਬਹੁਤਾ ਸ਼ੁਹਰਤ ਤੇ ਨਾਮਨਾ ਖਟਾਣ ਲਈ ਨਾਟਕਕਾਰ ਦੇ ਦੋਸਤਾਂ ਮਿਤਰਾਂ ਦੀ ਹਿੰਮਤ ਸਦਕਾ) ਤਾਂ ਉਹੀ ਨਾਟਕ ਅਤਿਅੰਤ ਨੀਰਸ, ਅਕਾਉ ਤੇ ਘਟੀਆ ਸਿੱਧ ਹੁੰਦਾ ਹੈ। ਨਾਟਕ ਨੂੰ ਵੇਖਣ ਲਈ ਪੂਰਾ ਸਮਾਂ ਬੈਠੇ ਰਹਿਣਾ ਕਠਨ ਹੋ ਜਾਂਦਾ ਹੈ। ਤੇ ਅਕਸ਼ਰ ਦਰਸ਼ਕਾਂ ਦਾ ਗੁਸਾ ਪਹਿਲੇ ਜਾਂ ਦੂਜੇ ਪਰਦੇ ਤੋਂ ਪਹਿਲਾਂ ਹੀ ਅੰਤਮ ਪਰਦਾ ਡੇਗ ਦੇਣ ਲਈ ਮਜਬੂਰ ਕਰ ਦੇਂਦਾ ਹੈ। ਸ਼ਰੀਫ ਦਰਸ਼ਕ ਉਬਾਸੀਆਂ ਲੈਂਦੇ, ਆਕੜਾਂ ਭੰਨਦੇ ਪਰਦਾ ਡਿੱਗਣ ਦੀ ਉਡੀਕ ਵਿਚ ਦੜ ਵੱਟੀ ਬੈਠੇ ਰਹਿੰਦੇ ਹਨ।
ਪੇਸ਼ਾਵਰਾਨਾ ਰੰਗ ਮੰਚ ਦੀ ਅਣਹੋਂਦ ਸਾਡੇ ਨਾਟਕਾਂ ਦੀ ਦੁਰਦਸ਼ਾ ਦਾ ਏਨਾ ਵੱਡਾ ਕਾਰਨ ਨਹੀਂ, ਜਿਨਾਂ ਮੰਚ ਸੂਝ ਤੇ ਦਰਸ਼ਕ ਸੂਝ ਦੀ ਅਣਹੋਂਦ ਹੈ। ਮੰਚ ਤਾਂ ਬਾਹਵਾਂ
੬