ਪੰਨਾ:Alochana Magazine April 1964.pdf/28

ਇਹ ਸਫ਼ਾ ਪ੍ਰਮਾਣਿਤ ਹੈ

ਪੇਸ਼ ਕੀਤਾ ਗਿਆ ਹੈ ਜੋ ਸਰਬ ਸਾਂਝੇ ਅਨੁਭਵ ਤੇ ਆਧਾਰਿਤ ਹੈ ਅਤੇ ਜੋ ਹਰ ਸਾਹਸੀ, ਦਰਦਮੰਦ ਅਤੇ ਪੀੜਾਂ ਨੂੰ ਸਮਝਣ ਵਾਲੇ ਨੌਜਵਾਨ ਲੇਖਕ ਵਿਚ ਹੋਣਾ ਜ਼ਰੂਰੀ ਹੁੰਦਾ ਹੈ।

'ਲੋਕਾਚਾਰੀ' ਦਾ ਕਾਲੀਆ ਇਕ ਪੇਂਡੂ ਹਰੀਜਨ ਹੈ। ਕਮਜ਼ੋਰ ਅਤੇ ਰੋਗੀ ਹੁੰਦਿਆਂ ਵੀ ਉਹ ਆਪਣਾ ਗੁਜਾਰਾ ਆਪ ਕਰਦਾ ਹੈ, ਕਿਸੇ ਉਤੇ ਬੋਝ ਨਹੀਂ ਬਣਦਾ। ਮੁੰਡੇ ਉਸ ਵੱਲੋਂ ਲਾਪਰਵਾਹ ਰਹਿੰਦੇ ਹਨ ਪਰ ਉਸਦੇ ਅੰਤਮ ਸਫ਼ਰ ਉਤੇ ਪੈਸਿਆਂ ਦੀ ਸੁੱਟ ਵੀ ਕੀਤੀ ਜਾਂਦੀ ਹੈ।

"ਜਦੋਂ ਹੱਦ ਹੋ ਗਈ" ਵਿਚ ਲੇਖਕ ਨੇ ਕਮਜ਼ੋਰ ਅਤੇ ਤਕੜੇ ਦੇ ਸੰਘਰਸ ਨੂੰ ਪੇਸ਼ ਕੀਤਾ ਹੈ। ਤਕੜਾ ਚਿੜਾ ਕਮਜ਼ੋਰ ਚਿੜੇ ਦੇ ਆਲ੍ਹਣੇ ਤੇ ਕਬਜ਼ਾ ਕਰ ਲੈਂਦਾ ਹੈ। ਪਰ ਕਮਜ਼ੋਰ ਚਿੜਾ ਰੋਜ਼ ਵਧੇਰੇ ਹਿੰਮਤ ਨਾਲ ਸੰਘਰਸ਼ ਜਾਰੀ ਰਖਦਾ ਹੈ। ਕਮਜ਼ੋਰ, ਗਰੀਬ ਅਤੇ ਰੋਗੀ ਰੁਲਦੁ ਆਪੇ ਤੋਂ ਬਾਹਰ ਹੋ ਕੇ ਕਮਜ਼ੋਰ ਚਿੜੇ ਦੀ ਸਹਾਇਤਾ ਕਰਨ ਦਾ ਅਸਫਲ ਜਿਹਾ ਜਤਨ ਕਰਦਾ ਹੈ।

"ਅਮਰੂ ਦੀ ਅਮਰ ਕਹਾਣੀ" ਦੇ ਨਾਇਕ ਅਮਰੂ ਕਿਸਾਨ ਨੂੰ ਲੇਖਕ ਨੇ ਜਿਸ ਯੋਗਤਾ, ਵਿਚਾਰਾਂ ਦੀ ਡੂੰਘਾਈ, ਗੰਭੀਰਤਾ ਅਤੇ ਮਨੋਵਿਗਿਆਨਕ ਸੂਝ ਨਾਲ ਨਿਭਾਇਆ ਹੈ ਉਸ ਨਾਲ ਅਮਰੂ ਸਚ ਮੁਚ ਹੀ ਇਕ ਅਮਰ ਪਾਤਰ ਬਣ ਗਿਆ ਹੈ। ਲੇਖਕ ਨੇ ਇਸ ਵਿਚ ਹੋਰ ਕੁਝ ਕੁ ਕਹਾਣੀਆਂ ਦੇ ਮੁਕਾਬਲੇ ਤੋਂ ਵਧੇਰੇ ਸਾਰਥਕ ਢੰਗ ਨਾਲ ਘਟਨਾ ਨੂੰ ਪੇਸ਼ ਕੀਤਾ ਹੈ। ਇਸ ਵਿਚ ਆਦਰਸ਼ ਹੈ ਪਰ ਉਪਭਾਵਕਤਾ ਨਹੀਂ।

ਜੁਆਰੀਆਂ ਦੀ ਸ਼ਮੱਸਿਆ ਪੰਜਾਬੀ ਸਾਹਿੱਤ ਦੀ ਇਕ ਪੁਰਾਣੀ ਸਮੱਸਿਆ ਹੈ ਪਰ ‘ਖੋਤੇ ਦੀ ਜੂਨ' ਵਿਚ ਇਸ ਨੂੰ ਇਕ ਵੱਖਰੇ ਅੰਦਾਜ਼ ਅਤੇ ਵਧੇਰੇ ਡੂੰਘਾਈ ਨਾਲ ਪੇਸ਼ ਕੀਤਾ ਗਿਆ ਹੈ।

ਅਮਲੀ ਦਾ ਕੋਈ ਜੀਊਣ ਨਹੀਂ, ਪਰ ਬਿਨਾ ਜਤਨਾਂ ਕਿਛ ਪਾਈਏ ਨਾਹੀਂ ਦੇ ਅਮਲੀ ਪਿਉ-ਪੁੱਤਰ ਜਦ ਹਿੰਮਤ ਕਰਦੇ ਹਨ ਤਾਂ ਆਪਣਾ ਜੀਵਨ ਹੀ ਪਲਟ ਲੈਦੇ ਹਨ।

'ਰੱਜ ਨਾ ਗਲਾਂ ਕੀਤੀਆਂ' ਲੇਖਕ ਦੀ ਮਨੋਵਿਗਿਆਨਕ ਵਿਸ਼ਲੇਸ਼ਨ ਕਰ ਸਕਣ ਦੀ ਸਮਰੱਥਾ ਦੀ ਸੂਚਕ ਹੈ ਜਿਸ ਵਿਚ ਮਤਰੇਈ ਕੁੜੀ ਦੇ ਭਾਵਾਂ ਨੂੰ ਲੇਖਕ ਨੇ ਬੌਧਿਕ ਸਚੇ ਵਿਚ ਢਾਲ ਕੇ ਇੰਝ ਪੇਸ਼ ਕਰ ਦਿਤਾ ਹੈ ਕਿ ਉਹ ਭਾਵ ਸਰਬ ਸਾਂਝੇ ਅਤੇ ਸਥਾਈ ਹੋ ਨਿਬੜਦੇ ਹਨ।

ਇਸ ਪੁਸਤਕ ਦੀਆਂ ਬਹੁਤੀਆਂ ਕਹਾਣੀਆਂ ਸਮਾਜਕ ਅਨਿਆਂ ਅਤੇ ਵਿਅਕਤੀਗਤ ਉਦਾਸੀ ਨਾਲ ਸਬੰਧਿਤ ਹਨ। ਕੋਲ ਕਹਿਣ ਲਈ ਬਹੁਤ ਕੁਝ ਹੈ ਅਤੇ ਉਸ ਨੂੰ ਕਹ ਸਕਣ ਦੀ ਜਾਚ ਵੀ ਆਉਂਦੀ ਹੈ। ਲੇਖਕ ਨੂੰ ਵਿਅੰਗ ਕਸ ਸਕਣਾ ਅਤੇ ਕਟਾਖ ਕਰਨ ਦਾ ਹੁਨਰ ਆਉਂਦਾ ਹੈ ਅਤੇ ਉਸ ਨੇ ਇਸ ਨੂੰ ਨਫ਼ਰਤ ਦੀ ਹੱਦ ਤਕ ਨਹੀਂ ਪੁਜਣ ਦਿਤਾ।

੨੭