ਪੰਨਾ:Alochana Magazine April 1964.pdf/23

ਇਹ ਸਫ਼ਾ ਪ੍ਰਮਾਣਿਤ ਹੈ

ਪੁਸਤਕ ਪੜਚੋਲ-

ਰਿਗ-ਬਾਣੀ

ਅਨੁਵਾਦਕ : ਹਰਿ ਭਜਨ ਸਿੰਘ-ਦੇਵ ਰਾਜ ਚਾਨਣਾ

ਮੁਦ੍ਰਕ : ਨਵਯੁਗ ਪ੍ਰੈਸ, ਚਾਂਦਨੀ ਚੌਕ ਦਿੱਲੀ

ਕਾਵਿ : 45 ਸਫੇ, ਨੱਟ ਅਤੇ ਭੂਮਿਕਾ : 38 ਸਫ਼ੇ, ਕੁਲ ਸਫ਼ੇ : 100

ਮੁਲ : ਅੱਠ ਰੁਪੈ

+ + + + + +

+ + + + + +

ਅਤਿ ਸੁੰਦਰ ਜਿਲਦ ਵਾਲੀ, ਕਮਾਲ ਦੇ ਕਾਗਜ਼ 'ਤੇ ਛਪੀ, ਮਨ ਮੋਹਿਕ ਅਕਾਰ ਰਖਦੀ ਅਤੇ ਨੈਣਾਂ ਨੂੰ ਸੁਹਾਂਦੇ ਅੱਖਰਾ ਵਿਚ ਸ਼ਬਦ-ਨਾਦ ਭਰੀ ਇਹ ਪੁਸਤਕ ਰਿਗ-ਵੇਦ ਦੇ ਬਾਈ ਸੂਕਤਾਂ ਦਾ ਪੰਜਾਬੀ ਜ਼ਬਾਨ ਵਿਚ ਗਾਇਨ ਕਰਦੀ ਹੈ । ਪੁਸਤਕ ਦੀ ਸੁੰਦਰ ਦਿੱਖ fਜਥੇ ਰੱਸੀਆਂ ਨੂੰ ਉਚਤਮ ਕਾਵਿ ਦੇ ਮਦਰਾ-ਪਾਨ ਲਈ ਕੋਮਲ ਅਨਾਦ ਵਿਚ ਸੂਖਸ਼ਮ ,ਬੁਲਾਵਾ ਭੇਜਦੀ ਹੈ, ਉਥੇ ਚਤੁਰ ਰਚਨਹਾਰਾਂ ਨੇ ਸ਼ੀਰੀ-ਕੌੜਤੱਣ ਦੇ ਮੰਥਨ ਤੋਂ ਪੈਦਾ ਹੋਈ ਰਿਗ-ਸੁੰਦਰਤਾ ਵਲ ਗੰਭੀਰ ਸੈਨਤਾਂ ਕਰਕੇ ਕਿਸੇ ਅਕਹ ਮਸਤੀ ਵਿਚ ਸਵਛੰਦ ਆਲੋਚਨਾ ਕਰਦੇ ਪੰਜਾਬ ਦੇ ਉਠਦੇ ਗਭਰੀਟਾਂ ਨੂੰ ਕੁਝ ਚੰਚਲ ਹੋਣ ਲਈ ਵੰਗਾਰਿਆ ਹੈ ।

ਰਚਨਹਾਰਾਂ ਵਿਚੋਂ ਪਹਲਾ ਪੰਜਾਬੀ ਕਾਵਿ-ਜਗਤ ਵਿਚ ਮੌਲਿਕ ਸਿਰਜਣਹਾਰ ਦੇ ਤੌਰ ਤੇ ਪ੍ਰਵਾਣ ਹੋ ਚੁਕਾ ਹੈ । "ਅਧ-ਰੈਣੀ" ਦੇ ਕਵੀ ਦੀ ਪ੍ਰਤਿਭਾ ਉਸ ਉਚ ਆਵੇਸ਼ਮੰਡਲ ਵਿਚ ਜਾਣ ਦਾ ਸੁਪਨਾ ਲੈਂਦੀ ਰਹੀ ਹੈ, ਜਿਥੇ ਨਿਰਲੇਪ ਬ੍ਰਹਮ ਮਿੱਟੀ ਦੇ ਫਲਾਂ ਦੀ ਮਿਠਾਸ, ਕੌੜਤੱਣ ਅਤੇ ਤੁੰਦ ਨਸ਼ੀਲੀ ਮੁਦਰਾ ਬੇ-ਸਬਰਾ ਹੋ ਕੇ ਚੱਖ਼ ਰਿਹਾ ਹੈ -ਜਿਥੇ ਜੀਵਨ ਦਾ ਉਪੱਦਰੀ ਦੰਭ ਬਾਹਰੋਂ ਰੱਤ ਵਿਚ ਲਿਬੜਦਾ ਪਰ ਅੰਦਰ ਲੁਕ ਲੁਕ ਕੇ ਮਾਸੂਮ ਨੈਣਾਂ ਦੀ ਸਿਰਜਣਾ ਕਰਦਾ ਹੈ--ਜਾਂ ਜਿਥੋਂ ਪ੍ਰਕ੍ਰਿਤੀ ਦੇ ਅਨੇਕ ਰੂਪਾਂ ਵਿਚ ਤੁੰਦ ਹਵਾਵਾਂ, ਡੂੰਘੇ ਸਾਮੂੰਦ-ਦਰਿਆ, ਰੌਦਰ ਅਗਨੀਆਂ, ਹਿੰਸਕ ਪਸ਼ੂ ਅਤੇ ਭੜਕੀਲੇ ਰੰਗਾਂ ਵਾਲੇ ਕਾਮੀ ਪੰਛੀ

੨੨