ਪੰਨਾ:Alochana Magazine April 1964.pdf/21

ਇਹ ਸਫ਼ਾ ਪ੍ਰਮਾਣਿਤ ਹੈ

ਸਾਚੁ ਨਾਮੁ ਆਧਾਰੁ ਮੇਰਾ, ਜਿਨਿ ਭੁਖਾਂ ਸਭਿ ਗਵਾਈਆਂ ॥

ਕਰਿ ਸਾਂਤਿ ਸੁਖ ਮਨਿ ਆਇ ਵਸਿਆ, ਜਿਨਿ ਇਛਾ ਸਭਿ ਪੁਜਾਈਆਂ

ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸਦੀਆਂ ਏਹਿ ਵਡਿਆਈਆਂ ॥

ਕਹੈ ਨਾਨਕੁ ਸੁਣਹੁ ਸੰਤਹੁ ਸਬਦਿ ਧਰਹੁ ਪਿਆਰੋ ।

ਸਾਚਾ ਨਾਮ ਮੇਰਾ ਆਧਾਰੋ ॥

ਰਸਾਂ ਦੇ ਅਨੁਕੂਲ ਅਲੰਕਾਰਾਂ ਦਾ ਪ੍ਰਯੋਗ ਰਚਨਾ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਂਦਾ ਹੈ । ਅਲੰਕਾਰਾਂ ਦਾ ਸੁਭਾਵਿਕ ਹੋਣਾ ਅਤਿ ਜ਼ਰੂਰੀ ਹੈ । ਅਨੰਦ ਸਾਹਿਬ ਵਿਚ ਭਾਵਾਂ ਦੀ ਅਭਿਵਿਅਕਤੀ ਇਤਨੀ ਵੇਗਾ ਪੂਰਨ ਢੰਗ ਨਾਲ ਹੋਈ ਹੈ ਕਿ ਉਸ ਨੂੰ ਕਿਸੇ ਅਲੰਕਾਰ ਨਾਲ ਸ਼ਿੰਗਾਰਨ ਦੀ ਲੋੜ ਹੀ ਨਹੀਂ ਪਈ । ਸਾਧਾਰਣ ਜੀਵਨ ਵਿਚੋਂ ਸੰਕੇਤ, ਪ੍ਰਤੀਕ ਤੇ ਦ੍ਰਿਸ਼ਟਾਂਤ ਦਿਤੇ ਗਏ ਹਨ । ਕਿਧਰੇ ਕਿਧਰੇ ਅਲੰਕਾਰ ਮਿਲਦੇ ਹਨ । ਪਰੰਤੂ ਉਹ ਮੂਲ ਭਾਵ ਨਾਲ ਇਕ ਰੂਪ ਹੋ ਗਏ ਹਨ ਅਤੇ ਉਹਨਾਂ ਨੂੰ ਕਾਵਿ ਜਜ਼ਬੇ ਨਾਲੋਂ ਨਿਖੇੜਨਾ ਅਸੰਭਵ ਹੋ ਜਾਂਦਾ ਹੈ । ਉਦਾਹਰਣ ਲਈ ਕੁਝ ਅਲੰਕਾਰ ਹੇਠ ਦਿਤੇ ਜਾਂਦੇ ਹਨ :-

ਰੂਪਕ ਅਲੰਕਾਰ :-ਕੁਰਬਾਣ ਕੀਤਾ ਤਿਸੈ ਵਿਟਹੁ ਜਿਨਿ ਮੋਹ ਮੀਠਾ ਲਾਇਆ ।

"ਕਹੈ ਨਾਨਕੁ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ

ਜਨਮ ਰਤਨ ਜਿਨੀ ਖਇਆ ਭਲੇ ਸੇ ਵਣਜਾਰੇ"

ਉਪਮਾ ਅਲੰਕਾਰ :- “ਜੈਸੀ ਅਗਨਿ ਉਦਮ ਮਹਿ ਤੈਸੀ ਬਾਹਰਿ ਮਾਇਆ ।"

ਅਨੁਪ੍ਰਾਸ ਅਲੰਕਾਰ :-ਕਹੈ ਨਾਨਕ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ।"

ਵੀਪਸਾ ਅਲੰਕਾਰ :-ਤਤੈ ਸਾਰ ਨਾ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ

ਏਹ ਹਰਿ ਕਾਂ ਰੂਪ ਹੈ ਹਰ ਰੂਪ ਨਦਰੀ ਆਇਆ ॥

ਗੁਰਪ੍ਰਸਾਦੀ ਬੁਝਿਆ ਤਾਂ ਚਲਤੁ ਹੋਆ

ਚਲਤੁ ਨਦਰੀ ਆਇਆ।”

ਇਨ੍ਹਾਂ ਤੋਂ ਬਿਨਾ ਬਹੁਤ ਸਾਰੇ ਪ੍ਰਤੀਕਾਂ ਦੀ ਵਰਤੋਂ ਵੀ ਮਿਲਦੀ ਹੈ । ਜਿਵੇਂ ਖਸਮ, ਗੁਫਾ, ਵਾਜਾ, ਵਿਸ, ਵਣਜਾਰਾ, ਰਤਨ, ਪੰਜ ਦੂਤ, ਆਦਿ । ਭਾਸ਼ਾ ਵਿਚ ਇਤਨੀ ਹੈਰਾਨੀ ਕਰ ਦੇਣ ਵਾਲੀ ਰਵਾਂਨੀ ਹੈ ਕਿ ਪਾਠਕ ਅਰੁਕਵੀਂ ਚਾਲ ਗਾਈ ਜਾਂਦਾ ਹੈ ਅਤੇ ਸ਼ਬਦ ਚੋਣ ਵਿਚ ਅਜਿਹਾ ਕਮਾਲ ਹੈ ਕਿ ਬਹੁਤ ਸਾਰੇ ਵਾਕ-ਅੰਸ਼ ਮੁਹਾਵਰੇ ਬਨਣ ਦੀ ਸ਼ਕਤੀ ਰਖਦੇ ਹਨ- “ਇਹ ਸਚ ਸਭਨਾ ਕਾ ਖਸਮ ਹੈ, “ਮਨ ਵਜ਼ੀਆਂ ਵਧਾਈਆਂ ।' ਸਾਚਾ ਨਾਮ ਮੇਰਾ ਆਧਾਰੋ "ਇਛਾ ਸਭਿ ਪੁਜਾਈਆਂ" ‘ਕਾਲ ਕੰਟਕੁ ਮਾਰਿਆ’ "ਜ਼ਨਮ ਜੂਏ ਹਾਰਿਆ" "ਤਤੈ ਸਾਰ ਨ ਜਾਣੀ" ਹਰਿ ਰਸਿ ਮੇਰੀ ਮਹੁ ਵਣਜ਼ਾਰਾ, ਮਨਿ ਚਾਉ ਭਇਆ ਆਦਿ ।

ਇਸ ਰਚਨਾ ਦਾ ਆਧਾਰ ਅਧਿਆਤਮਵਾਦ ਹੈ । ਗੁਰਬਾਣੀ ਵਿਚ ਨਿਰਾਕਾਰ ਬ੍ਰਹਮ ਦੀ ਉਪਾਸ਼ਨਾ ਕੀਤੀ ਗਈ ਹੈ । ਅਤੇ ਨਿਰਗੁਣ ਪ੍ਰਮਾਤਮਾ ਦੀ ਪ੍ਰਾਪਤੀ ਲਈ

੨੦