ਜਦੋਂ ਹਰਿ ਨੇ ਜੀਵ-ਰਚਨਾ ਕਰਕੇ ਉਸ ਵਿਚ ਆਪਣੀ ਜੋਤ ਪਾ ਕੇ, ਉਸ ਨੂੰ ਇਸ ਸੰਸਾਰ ਵਿਚ ਭੇਜਿਆ ਤਾਂ ਮਾਨਵ ਦਾ ਧਰਮ ਹੈ ਕਿ ਉਹ ਕਰਮ ਕਰੇ । ਕਰਤਾ ਦਾ ਕਥਨ ਹੈ-'ਏ ਸਰੀਰਾ ਮੇਰਿਆ, ਇਸ ਜਗ ਮਹਿ ਆਇਕੇ ਕਿਆ ਤੁਧ ਕਰਮ ਕਮਾਇਆ।" ਨਾਲ ਹੀ ਵਖ ਵਖ ਅੰਗਾਂ ਨੂੰ ਚਿਤਾਵਣੀ ਦਿਤੀ ਹੈ। 'ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ, ਹਰਿ ਬਿਨੁ ਅਵਰੁ ਨ ਦੇਖਹੁ ਕੋਈ" ਅਤੇ ‘ਏ ਸ੍ਰਵਣਹੁ ਮੈਰਿਹੈ ਸਾਚੈ ਸੁਣਨੇ ਨੇ ਪਠਾਏ ।'
ਜੀਵ ਅੰਦਰ ਪਵਣ ਰੂਪੀ ਵਾਜਾ ਵਜ ਰਿਹਾ ਹੈ ਜ਼ਿਸ ਦੇ ਨੌਂ ਪ੍ਰਗਟ ਤੇ ਇਕ ਗੁਪਤ ਦਵਾਰ ਹੈ ਅਤੇ ਜਿਸਦਾ ਰਚਨਹਾਰ ਹੈ- ਹਰਿ । ਅੰਤਮ ਪਉੜੀਆਂ ਵਿਚ "ਇਹ ਸਾਚਾ ਸੋਹਿਲਾ ਸਾਚੇ ਘਰ" ਗਾਉਣ ਦਾ ਉਪਦੇਸ਼ ਹੈ । ਫਿਰ ਕੀ ਹੋਵੇਗਾ ? ਜੀਵ ਦੇ ਸਗਲ ਮਨੋਰਥ ਪੂਰੇ ਹੋ ਜ਼ਾਣਗੇ । ਪਾਰਬ੍ਰਹਮ ਦੀ ਪ੍ਰਾਪਤੀ ਹੋਵੇਗੀ । ਕਹਿਣ ਤੇ ਸੁਣਨ ਵਾਲੇ ਸ਼ਾਰੇ ਹੀ ਪਵਿਤਰ ਹੋ ਜਾਣਗੇ ਅਤੇ 'ਬਿਨਵੰਤ ਨਾਨਕ ਗੁਰਚਰਣ ਲਾਗੇ, ਵਾਜੇ ਅਨਹਦ ਤੂਰੇ' ਦੀ ਅਵਸਥਾ ਪ੍ਰਾਪਤ ਹੋ ਜਾਵੇਗੀ । ਅਨੰਦ ਸਾਹਿਬ ਵਿਚ ਭਗਤੀ ਰਸ ਦੀ ਪ੍ਰਮੁਖਤਾ ਹੈ । ਸਹਿਜ ਅਵਸਥਾ ਵਿਚ ਜੀਵ ਗੁਰ ਪ੍ਰਸਾਦ ਨਾਲ ਹਰਿ ਦੀ ਭਗਤੀ ਕਰਦਾ ਹੈ ਤੇ ਤੇ ਰਸ ਵਿਚ ਲੀਣ ਹੋ ਜਾਂਦਾ ਹੈ । ਗੁਰੂ ਅਮਰਦਾਸ ਜੀ ਅਨੂਸ਼ਾਰ ਇਹ ‘ਹਰਿ-ਰਸ'ਹੈ । ਪਉੜੀ ਨੰਬਰ 32 ਵਿਚ ਇਸਦਾ ਸਪਸ਼ਟ ਵਰਨਣ ਹੈ ।
ਪਿਆਸ ਨੇ ਜਾਏ ਹੋਰਤੁ ਕਿਤੈ ਜਿਚਰ ਹਰਿ ਰਸੁ ਪਲੈ ਨ ਪਾਇ
ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸ਼ਨਾ ਲਾਗੈ ਆਇ
ਏਹੁ ਹਰਿ ਰਸੁ ਕਰਮੀ ਪਾਈਐ, ਸਤਿਗੁਰੂ ਮਿਲੈ ਜਿਸੁ ਆਇ ॥
ਕਹੈ ਨਾਨਕ ਹਰਿ ਅਨਰਸ ਸਭਿ ਵੀਸਰੇ, ਜਾ ਹਰਿ ਵਸੈ ਮਨਿ ਆਇ ॥
ਹਰ ਰਸ ਹੀ ਪ੍ਰਮਾਨ ਰਸ ਹੈ, ਬਾਕੀ ਸਾਰੇ ਰਸ ਫ਼ਿਕੇ ਹਨ । ਅਨੰਦ ਸਾਹਿਬ ਵਿਚ ਰਸ ਆਦਿ ਤੋਂ ਅੰਤ ਤੀਕ ਇਕ ਸਾਰ ਨਿਰੰਤਰ ਵਹੰਦਾ ਤੁਰਿਆ ਜਾਂਦਾ ਹੈ । ਕਿਧਰੇ ਵੀ ਕੋਈ ਵਿਰੋਧੀ ਭਾਵ ਨਹੀਂ, ਸਗੋਂ ਸਹਾਇਕ ਰੂਪ ਵਿਚ ਅਨੇਕ ਧਾਰਾਵਾਂ ਮੂਲ ਰਸ ਵਿਚ ਮਿਲ ਗਈਆਂ ਹਨ । ਇਸ ਹਰਿ-ਰਸ ਦਾ ਆਧਾਰ 'ਸਾਚਾ ਠਾਮ' ਹੈ । ਉਦੀਪਨ ਗੁਰੂ ਦੀ ਬਾਣੀ ਤੇ ਧਾਰਮਿਕ ਮਾਹੌਲ । ਸਦਾਈ ਭਾਵ ਹਰ ਪ੍ਰੇਮ ਹੈ । ਹਰਿ ਦੇ ਭਗਤਾਂ ਦੀ ਨਿਰਾਲੀ ਚਾਲ ਅਤੇ ਉਨ੍ਹਾਂ ਦਾ ਬਿਖਮ ਮਾਰਗ ਤੇ ਚਲਨਾ ਆਦਿ ਅਨੇਕ ਸ਼ਰੀਰਕ ਸਾਤਵਿਕ ਤੇ ਵਾਚਿਕ ਅਨੁਭਾਵ ਅਨੰਦ ਸਾਹਿਬ ਵਿਚ ਮੌਜੂਦ ਹਨ । ਇਹ ਸਾਰੀ ਸ਼ਾਮਗ੍ਰੀ ਅਨੇਕ ਸੰਚਾਰੀ ਭਾਵਾਂ ('ਮਨ ਚਾਉ ਭਇਆ') ਸਦਕੇ ਜਾਣ ਦੀ ਭਾਵਨਾ,"ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮ ਮੰਨਿਐ ਪਾਈਐ ਆਦਿ ਭਾਵਨਾਵਾਂ ਨਾਲ ਤੀਬਰ ਹੋ ਕੇ ਹਰਿ ਦੇ ਰਸ਼ ਵਿਚ ਲੀਣ ਕਰ ਦਿੰਦੀ ਹੈ । ਅਨੰਦ ਸਾਹਿਬ ਦੀ ਹਰ ਪਉੜੀ ਰਸ ਵਿਚ ਭਿੱਜੀ ਹੋਈ ਹੈ ਅਤੇ ਸਾਰੀ ਰਚਨਾ ਸਾਨੂੰ ਰਜ ਸਾਗਰ ਵਿਚ ਡਬੋ ਦਿੰਦੀ ਹੈ :-
"ਸਾਚਾ ਨਾਮੁ ਮੇਰਾ ਆਧਾਰੋ ॥
੧੯