ਓ. ਪੀ. ਗੁਪਤਾ-
ਸ਼ੈਲੀ ਕੀ ਹੈ ?
ਅੰਗਰੇਜ਼ੀ ਆਲੋਚਕ F.L.Lucas ਅਨੁਸਾਰ ਸ਼ੈਲੀ ਉਹ ਤਰੀਕਾ ਹੈ ਜਿਹਦੇ ਦੁਆਰਾ ਇਕ ਮਨੁਖ ਦੂਸਰੇ ਮਨੁੱਖਾਂ ਨਾਲ ਸੰਪਰਕ ਕਾਇਮ ਕਰਦਾ ਹੈ । ਇਹ ਵਿਅਕਤੀਤਵ ਹੈ ਸ਼ਬਦਾਂ ਦੇ ਆਵਰਨ ਵਿਚ,ਚਰਿਤ੍ਰ ਹੈ ਬਾਣੀ ਵਿਚ ਸੰਚਿਤ।
ਕਿਸੇ ਵੀ ਰਚਨਾ ਦੇ ਦੋ ਪੱਖ ਹੁੰਦੇ ਹਨ- ਇਕ ਵਿਸ਼ਾ--ਪੱਖ ਤੇ ਦੂਜਾ ਰੂਪ-ਪੱਖ । ਵਾਸਤਵ ਵਿਚ ਇਹ ਦੋ ਪੱਖ ਅਭੇਦ ਹਨ ਤੇ ਕੇਵਲ ਦਲੀਲ ਲਈ ਹੀ ਇਨ੍ਹਾਂ ਨੂੰ ਵਖੋ-ਵੱਖ ਕੀਤਾ ਜਾਂਦਾ ਹੈ। ਕੋਈ ਵੀ ਵਿਸ਼ਾ ਬਿਨਾ ਰੂਪ (Form) ਦੇ ਪ੍ਰਗਟ ਨਹੀਂ ਕੀਤਾ ਜਾ ਸਕਦਾ ਤੇ ਰੂਪ ਤਾਂ ਹੀ ਹੋਂਦ ਵਿਚ ਆਵੇਗਾ ਜੇ ਕਰ ਇਸ ਨੂੰ ਕਿਸੇ ਵਿਸ਼ੇ ਦਾ ਆਸਰਾ ਮਿਲੇ । ਰੂਪ ਦਾ ਜੋ ਸਬੰਧ ਆਪਣੇ ਵਿਸ਼ੇ ਨਾਲ ਹੁੰਦਾ ਹੈ ਉਸ ਨੂੰ ਹੀ ਸ਼ੈਲੀ ਵਿਅਕਤ ਕਰਦੀ ਹੈ । ਜਾਂ ਦੂਜੇ ਸ਼ਬਦਾਂ ਵਿਚ ਕਹ ਲਓ ਕਿ ਇਹ ਰੂਪ ਵਿਸ਼ੇ ਨਾਲ ਆਪਣੇ ਵਿਸ਼ੇ ਨਾਲ (Form in relation to matter) ਹੀ ਸ਼ੈਲੀ ਹੈ ਜਦ ਇਹ ਸਬੰਧ ਅਨੁਕੂਲਤਾ ਦਾ ਹੁੰਦਾ ਹੈ, ਤਾਂ ਅਸੀਂ ਉਸ ਵਿਸ਼ੇਸ਼ ਰਚਨਾ ਦੀ ਸ਼ੈਲੀ ਨੂੰ ਉਤਮ ਮੰਨ ਲੈਂਦੇ ਹਾਂ ਤੇ ਜਦ ਰੂਪ ਤੇ ਵਿਸ਼ੇ ਵਿਚ ਕੁਝ ਕੁ ਵੀ ਪਰਸਪਰ ਵਿਰੋਧ ਦ੍ਰਿਸ਼ਟੀਗੋਚਰ ਹੋਣ ਲਗਦਾ ਹੈ ਤਾਂ ਅਸੀਂ ਸ਼ੈਲੀ ਨੂੰ ਘਟੀਆ ਕਹਣ ਲਗ ਪੈਂਦੇ ਹਾਂ । ਵਾਸਤਵ ਵਿਚ ਰੂਪ ਦਾ ਵਿਸ਼ੇ ਨਾਲ ਸਬੰਧ ਜਿੰਨਾ ਅਧਿਕ ਚੇਤੰਨ ਪ੍ਰਭਾਵਸ਼ਾਲੀ ਤੇ ਰਾਗਸ਼ੀਲ ਹੋਵਗਾ ਉਨੀ ਉਤਮ ਹੀ ਸ਼ੈਲੀ ਹੋਵੇਗੀ ।
ਸ਼ੈਲੀ ਸੰਤੁਲਨ ਹੈ ਵਿਸ਼ੇ (matter) ਤੇ ਰੂਪ ਵਿਚਕਾਰ- ਸਾਧਨ (means) ਤੇ ਸਾਧਯ (ends) ਵਿਚਾਲੇ । ਜਦ ਇਹ ਸੰਤੁਲਨ ਵਿਗੜ ਜਾਂਦਾ ਹੈ, ਤਾਂ ਸ਼ੈਲੀ ਵੀ ਮੰਦੀ ਹੋ ਜਾਂਦੀ ਹੈ । ਇਹ ਸੰਤੁਲਨ ਵਿਗੜਨ ਦੇ ਦੋ ਹੀ ਕਾਰਨ ਹੋ ਸਕਦੇ ਹੈ- ਜਾਂ ਤਾਂ ਰੂਪ (Form) ਵਿਸ਼ੇ ਦੇ ਟਾਕਰੇ ਤੇ ਕਾਫੀ ਹੀਣਾ ਹੋ ਜਾਵੇ ਤੇ ਜਾਂ ਉਸ ਤੋਂ ਵਧੇਰੇ
੧੨