ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਅੰਗ੍ਰੇਜ਼ੀ ਵਿੱਚ ਜੋ ਕੁਛ ਭੀ ਹੈ ਉਸ ਤੋਂ ਨਿਆਰਾ ਸੀ। ਉਸ ਵਿੱਚ ਮੈਨੂੰ ਇੱਕ ਐਸੀ ਚੀਜ਼ ਨਜ਼ਰ ਆਈ ਜਿਸ ਨੂੰ ਸ਼ਬਦਾਂ ਵਿੱਚ ਤਾਂ ਬਯਾਨ ਨਹੀਂ ਕਰ ਸਕਦਾ ਸੀ, ਪਰ ਫਿਰ ਭੀ ਮੈਂ ਮਹਿਸੂਸ ਕੀਤਾ ਕਿ ਮੈਂ ਸਮਝ ਗਇਆ ਹਾਂ; ਅਤੇ ਜਦ ਮੈਂ ਉਸ ਭਾਸ਼ਾ ਨੂੰ ਚੰਗੇਰੀ ਤਰ੍ਹਾਂ ਲਿਖ ਕੇ ਉਸ ਭਾਗ ਨੂੰ ਫਿਰ ਪੜਿਆ ਤਾਂ ਮੈਂ ਵੇਖਿਆ ਕਿ ਮੈਰ ਉਹ ਪ੍ਰਭਾਵ ਫਰੇਬ ਨਹੀਂ ਸੀ । ਉਹ ਕੋਈ ਐਸੀ ਚੀਜ਼ ਨਹੀਂ ਸੀ ਜਿਸ ਨੂੰ ਮੈਂ ਕਲਪਨਾ ਦਾਰਾ ਸਮਝ ਲੀਤਾ ਸੀ ਬਲਕਿ ਉਹ ਵਾਸਤਵਿਕ ਰੂਪ ਵਿੱਚ ਉਸ ਵਿੱਚ ਵਿਦਮਾਨ ਸੀ ਕਵਿਤਾ ਦਾ ਮੁਆਮਲਾ ਐਸਾ ਹੁੰਦਾ ਹੈ ਕਿ ਉਸ ਦਾ ਤੁਸੀਂ ਕਦੀ ਕਦੀ ਪਰਾਏ ਦੇਸ਼ ਵਿੱਚ ਬਗੈਰ ਪਾਸਪੋਰਟ ਬਣਵਾਏ ਅਤੇ ਟਿਕਟ ਖਰੀਦੇ ਦਾਖਲ ਹੋ ਸਕਦੇ ਹੋ । ਵਿਭਿੰਨ ਭਾਸ਼ਾਵਾਂ ਪਰੰਤੂ ਰਲਦੀ-ਮਿਲਦੀ ਸੰਸਕ੍ਰਿਤੀ ਵਾਲੇ ਦੇਸ਼ਾਂ ਦੇ ਸੰਬੰਧ ਦਾ ਪ੍ਰਸ਼ਨ, ਯੂਰਪ ਦੀ ਸੀਮਾ ਦੇ ਅੰਦਰ, ਇੱਕ ਐਸਾ ਪ੍ਰਸ਼ਨ ਹੈ ਜਿਸ ਵਲ ਅਸੀਂ ਸ਼ਾਇਦ ਅਤਿਆਸ਼ਿਤ ਰੂਪ ਵਿੱਚ ਕਵਿਤਾ ਦੇ ਸਾਮਾਜਿਕ ਪ੍ਰਯੋਂ ਜਨਅਨੁਸ਼ਠਾਨ ਦੀ ਖੋਜ-ਭਾਲ ਕਰਦੇ ਕਰਦੇ ਚਲੇ ਆਏ ਹਾਂ । ਮੈਂ ਇਸ ਗੱਲ ਨੂੰ ਅੱਗੇ ਵਧਾਕੇ ਨਿਰੋਲ ਰਾਜਨੀਤਕ ਪ੍ਰਸ਼ਨਾਂ ਵੱਲ ਆਉਣ ਦਾ ਇਰਾਦਾ ਨਹੀਂ ਰਖਦਾ । ਪਰ ਮੇਰੀ ਇਤਨੀ ਅਭਿਲਾਸ਼ਾ ਜ਼ਰੂਰ ਹੈ ਕਿ ਉਹ ਲੋਕ ਜੋ ਰਾਜਨੀਤਕ ਸਮਸਿਆਵਾਂ ਬਾਰੇ ਵਿਚਾਰ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਕਦੀ ਕਦੀ ਉਨ੍ਹਾਂ ਹੱਦਾਂ ਵਿੱਚ ਭੀ ਦਾਖਿਲ ਹੋ ਜਾਇਆ ਕਰਨ ਜਿਨ੍ਹਾਂ ਸੰਬਧੀ ਮੈਂ ਇਸ ਨਿਬੰਧ ਵਿੱਚ ਵਿਚਾਰ ਪ੍ਰਗਟ ਕੀਤਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਨਾਂ ਸਮਸਿਆਵਾਂ ਵਿੱਚ (ਜਿਨ੍ਹਾਂ ਦੇ ਪਦਾਰਥਾਤਮਕ ਪੱਖ ਦਾ ਸੰਬੰਧ ਰਾਜਨੀਤੀ ਨਾਲ ਹੈ) ਆਤਮਿਕ ਪਹਲੁ ਭੀ ਪੈਦਾ ਹੋ ਸਕੇਗਾ । ਜਿਥੋਂ ਤਕ ਮੇਰੀ ਗੱਲ ਦਾ ਸੰਬੰਧ ਹੈ ਤਾਂ ਇਸ ਵਿੱਚ ਵਾਸਤਾ ਅਸਲ ਵਿੱਚ ਜਿੰਦ ਚੀਜ਼ਾਂ ਨਾਲ ਹੁੰਦਾ ਹੈ ਜਿਨਾਂ ਦੇ ਵਿਕਾਸ ਦੇ ਆਪਣੇ ਨਿਯਮ ਅਤੇ ਵਿਧੀ-ਵਿਧਾਨ ਹੁੰਦੇ ਹਨ ਅਤੇ ਜੋ ਸਦਾ ਤਰਕਸੰਗਤ ਅਤੇ ਯੂਕ ਤਾਂ-ਅਨੁਕੂਲ ਪ੍ਰਤੀਤ ਨਹੀਂ ਹੁੰਦੇ; ਪਰ ਜਿਨਾਂ ਨੂੰ ਵਿਵੇਕ-ਬੁੱਧੀ ਕਾਰ ਕਰ ਲੈਂਦੀ ਹੈ । ਇਹ ਐਲੀਆਂ ਚੀਜ਼ਾਂ ਹਨ ਜਿਨਾਂ ਦਾ ਨਾ ਤਾਂ ਨਿਯਮਿਤ ਰੂਪ ਵਿੱਚ ਵਰਗੀਕਰਣ ਕੀਤਾ ਜਾ ਸਕਦਾ ਹੈ ਅਤੇ ਨਾ ਇਨ੍ਹਾਂ ਨੂੰ ਕਿਸੇ ਜ਼ਾਬਤੇ ਵਿੱਚ ਲਿਆਂਦਾ ਜਾ ਸਕਦਾ ਹੈ । ਇਸ ਦੀ ਮਿਸਾਲ ਬਿਲਕੁਲ ਅੱਗੇ ਹੈ ਜੈਸੇ ਹਵਾ, ਵਰਖਾ ਅਤੇ ਮੌਸਮ ਨੂੰ ਅਸੀ ਕਿਸ ਅਨੁਸ਼ਾਸਨ-ਵਿਧਾਨ ਜਾਂ ਨਿਯਮ ਅਨੁਸਾਰ ਆਪਣੇ ਅਗਨ ਨਹੀਂ ਰਖ ਸਕਦੇ । 8t