ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਵਿੱਚ ਤਾਂ ਭਾਸ਼ਾ ਮੰਤਵ-ਪੂਰਤੀ ਕਰ ਲਵੇਗਾ। ਪਰ ਹੋਰ ਬਾਕੀ ਮੁਆਮਲਿਆਂ ਵਿੱਚ ਸੰਸ਼ਣ ਦਾ ਪੂਰਣ ਅਭਾਵ ਹੋ ਜਾਵੇਗਾ । ਕਵਿਤਾ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਇੱਕ ਪੂਰਣ ਅਨੁਸਮਾਰਕ ਦੀ ਹੈਸੀਅਤ ਰਖਦੀ ਹੈ ਜੋ ਕੇਵਲ ਇੱਕ ਭਾਸ਼ਾ ਦਾਰਾ ਹੀ ਸੰਭਵ ਹੈ ਅਤੇ ਇਸ ਦਾ ਅਨੁਵਾਦ ਸੰਭਵ ਨਹੀਂ ਹੈ । ਇੱਕ ਕੌਮ ਦਾ ਦੂਸਰੀ ਕੌਮ ਨਾਲ ਆਤਮਕ ਸੰਪੇਸ਼ਣ ਉਨ੍ਹਾਂ ਵਿਅਕਤੀਆਂ ਦੇ ਬਿਨਾਂ ਸੰਭਵ ਨਹੀਂ ਹੈ ਜਿਨ੍ਹਾਂ ਨੇ ਘਟ ਤੋਂ ਘਟ ਇੱਕ ਵਿਦੇਸ਼ੀ ਭਾਸ਼ਾ ਨੂੰ ਸਿੱਖਣ ਦਾ ਕਸ਼ਟ ਝਲਿਆ ਹੈ ਅਤੇ ਚ ਇਸ ਯੋਗ ਹੁੰਦੇ ਹਨ ਕਿ ਉਹ ਕਿਸੇ ਪਰਾਈ ਭਾਸ਼ਾ ਵਿੱਚ ਆਪਣੀ ਭਾਸ਼ਾ ਦੇ ਨਾਲ ਨਾਲ ਮਹਸੂਸ ਕਰ ਸਕਦੇ ਹਨ । ਇਸ ਤਰ੍ਹਾਂ ਜੇ ਕੋਈ ਪ੍ਰਸ਼ ਦੁਸਰੀ ਕੌਮ ਨੂੰ ਸਮਝਣਾ ਚਾਹੇ ਤਾਂ ਉਸ ਲਈ ਆਵੱਸ਼ਕ ਹੈ ਕਿ ਉਹ ਆਪਣੀ ਕੌਮ ਦੇ ਉਨ੍ਹਾਂ ਵਿਅਕਤੀਆਂ ਨੂੰ ਭੀ ਸਮਝਣ ਦਾ ਯਤਨ ਕਰੇ ਜਿਨ੍ਹਾਂ ਯਮ ਅਪਣੀ ਭਾਸ਼ਾ ਨੂੰ ਸਿੱਖਣ ਦੀ ਕਠੋਰ ਸਾਧਨਾ ਕੀਤੀ ਹੈ । 9 ♥ ਉੜ | ਪ੍ਰਸੰਗ-ਕ੍ਰਮ ਅਨੁਸਾਰ ਇਹ ਗੱਲ ਵੀ ਸਪਸ਼ਟ ਕਰ ਦਿਆਂ ਕਿ ਕਿਸੇ ਦੁਸਰੀ ਕੌਮ ਦੀ ਕਾਵਿ-ਸਾਮਗੀ ਦਾ ਅਧਿਐਨ ਵਿਸ਼ੇਸ਼ਕਰ ਲਾਭਪ੍ਰਦ ਹੁੰਦਾ ਹੈ । ਮੈ ਕਹ ਚਕਿਆ ਹਾਂ ਕਿ ਹਰ ਭਾਸ਼ਾ ਦੀ ਕਵਿਤਾ ਦੀਆਂ ਆਪਣੀਆਂ ਨਿਜੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਿਰਫ ਉਸ ਭਾਸ਼ਾ ਦੇ ਬੋਲਣਵਾਲੇ ਹੀ ਸਮਝ ਸਕਦੇ ਹਨ । ਪਰ ਇਸ ਗੱਲ ਦਾ ਇੱਕ ਹੋਰ ਭੀ ਪਹਲ ਹੈ : ਮੈਂ' ਕਈ ਵਾਰੀ ਕਿਸੇ ਐਸੀ ਭਾਸ਼ਾ ਨੂੰ ਪੜ੍ਹਨ ਵੇਲੇ ਜਿਸ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ ਸੀ, ਮਹਸੂਸ ਕੀਤਾ ਹੈ ਕਿ ਮੈਂ ਉਸ ਦੇ ਗੱਦ ਨੂੰ ਉਸ ਵਕਤ ਤਕ ਨਹੀਂ ਸਮਝ ਸਕਿਆ ਜਦ ਤਕ ਮੈਂ ਉਸ ਨੂੰ · ਸਕੂਲ-ਅਧਿਆਪਕ ਦੇ ਪੱਧਰ ਦੇ ਅਨੁਕੂਲ ਨਹੀਂ ਪੜਿਆ । ਮੇਰਾ ਅਭਿਪ੍ਰਾਯ ਇਹ ਹੈ ਕਿ ਉਸ ਨੂੰ ਸਮਝਣ ਲਈ ਪਹਿਲਾਂ ਮੈਨੂੰ ਹਰ ਸ਼ਬਦ ਦੇ ਅਰਥ ਬਾਰੇ ਵਿਸ਼ਵਾਸ ਕਰਨਾ ਪਇਆ: ਉਸ ਦੇ ਵਿਆਕਰਣ ਨੂੰ ਸਮਝਣਾ ਪਇਆ; ਤਦ ਕਿਤੇ ਜਾਕੇ ਮੈਂ ਉਸ ਗੱਦ ਰਚਨਾ ਨੂੰ ਸਮਝ ਸਕਿਆ । ਪਰ ਕਈ ਵਾਰੀ ਮੈਂ ਮਹਸੂਸ ਕੀਤਾ ਹੈ ਕਿ ਕਵਿਤਾ ਦੇ ਕਿਸੇ ਅੰਸ਼ ਨੂੰ ਪੜ੍ਹਨ ਵੇਲੇ ਜਿਸ ਦਾ ਮੈਂ ਅਨੁਵਾਦ ਨਹੀਂ ਕਰ ਸਕਦਾ ਸੀ ਅਤੇ ਜਿਸ ਵਿੱਚ ਮੇਰੇ ਲਈ ਬਹੁਤ ਸਾਰੇ ਰੂਹ ਅਤੇ ਅਸਾਧਾਰਣ ਸ਼ਬਦ ਭੀ ਮੌਜੂਦ ਸਨ ਅਤੇ ਐਸੇ ਵਾਕ ਭ ਮੌਜੂਦ ਸਨ ਜਿਨ੍ਹਾਂ ਦਾ ਅਰਖਅਭਿਪ੍ਰਾਯ ਮਾਂ ਨਹੀਂ ਸਮਝ ਸਕਦਾ ਸੀ, ਮੈਨੂੰ ਕਿਸੇ ਐਸੇ ਸਪਸ਼ਟ ਤਾਤਕਾਲਿਕ ਵਿਚਾਰ ਜਾਂ ਪ੍ਰਭਾਵ ਦਾ ਅਨੁਭਵ ਹੋਇਆ ਜੋ ਨਾ ਕੇਵਲ ਅਛੂਤਾ ਸੀ ਸਗੋਂ 89