ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਓਜ ਅਤੇ ਪ੍ਰਭਾਵ ਦੇ ਅਨੁਪਾਤ ਅਨੁਸਾਰ ਸਾਰੀ ਕੌਮ ਦੀ ਬੋਲਚਾਲ ਅਤੇ ਚੇਤਨਾਅਭਿਗਿਅਤਾ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ । ਆਪ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਭਾਸ਼ਾ ਜੋ ਅਸੀਂ ਬੋਲਦੇ ਹਾਂ ਉਸ ਨੂੰ ਵਿਸ਼ੇਸ਼ ਰੂਪ ਵਿੱਚ ਅਸਾਡੇ ਕਵੀ ਹੀ ਨਿਰਧਾਰਿਤ ਕਰਦੇ ਹਨ । ਸੰਸਕ੍ਰਿਤ ਦਾ ਰੂਪ-ਵਿਧਾਨ ਇਸ ਤੋਂ ਬਹੁਤ ਜ਼ਿਆਦਾ ਵਿਸ਼ਾਲ, ਨਾਨਾਵਿਧ ਅਤੇ ਜਟਿਲ ਹੈ । ਇਹ ਭੀ ਆਪਣੇ ਥਾਂ ਦੁਰੁਸਤ ਹੈ ਕਿ ਅਸਾਡੀ ਕਵਿਤਾ ਦਾ ਸੌਸ਼ਠਵ ਇਸ ਗੱਲ ਉਪਰ ਨਿਰਭਰ ਹੈ ਕਿ ਉਸ ਭਾਸ਼ਾ ਨੂੰ ਬੋਲਣ ਵਾਲੇ ਉਸ ਨੂੰ ਕਿਵੇਂ ਇਸਤੇਮਾਲ ਕਰਦੇ ਹਨ ਕਿਉਂਕਿ ਇੱਕ ਕਵੀ ਲਈ ਜ਼ਰੂਰੀ ਹੈ ਕਿ ਉਹ ਆਪਣੀ ਭਾਸ਼ਾ ਨੂੰ ਪਦਾਰਥ-ਸਾਮ ਵਜੋਂ ਉਸੇ ਤਰ੍ਹਾਂ ਇਸਤੇਮਾਲ ਕਰੇ ਜਿਸ ਤਰ੍ਹਾਂ ਉਹ ਉਸ ਦੇ ਆਲੇ ਦੁਆਲੇ ਬੋਲੀ ਜਾਂਦੀ ਹੈ । ਜੇ ਉਹ ਬਣ-ਸੰਵਰ ਰਹੀ ਹੈ ਤਾਂ ਇਸ ਨਾਲ ਉਸ ਨੂੰ ਲਾਭ ਹੋਵੇਗਾ । ਜੇ ਉ । ਹੁਸ-ਉਨਮੁਖ ਹੋ ਰਹੀ ਹੈ ਤਾਂ ਉਸਦਾ ਸੁੰਦਰ ਤੋਂ ਸੁੰਦਰ ਇਸਤੇਮਾਲ ਕਰਨਾ ਚਾਹੀਦਾ ਹੈ । ਕਵਿਤਾ ਕਿਸੇ ਭਾਸ਼ਾ ਦੇ ਸੌਸ਼ਠਵ-ਸੌਂਦਰਯ ਨੂੰ ਕਿਸੇ ਸੀਮਾ ਤਕ ਸੁਰਖਿਅਤ ਕਰ ਸਕਦੀ ਹੈ; ਨਾ ਕੇਵਲ ਸੁਰਖਿਅਤ ਕਰ ਸਕਦੀ ਹੈ ਬਲਕਿ ਦੁਬਾਰਾ ਅਸਲੀ ਦਸ਼ਾ ਤੇ ਵਾਪਸ ਲਿਆ ਸਕਦੀ ਹੈ; ਇਸ ਨੂੰ ਦੁਬਾਰਾ ਪ੍ਰਗਤ-ਪ੍ਰਫੁੱਲਤਾ ਅਤੇ ਵਿਕਾਸ-ਪੱਲਵਣ ਪ੍ਰਾਪਤ ਕਰਨ ਵਿੱਚ ਸਹਾਇਤਾ ਦੇ ਸਕਦੀ ਹੈ । ਇਸ ਨੂੰ ਅਧਕ ਜਟਿਲ ਪਰਿਸਥਿਤੀ ਵਿੱਚ ਉੱਤਮ, ਉਚ ਅਤੇ ਉਚਤ ਅਭਿਵਿਅਕਤੀ ਦਾ ਮਾਧਯਮ ਬਣਾ ਸਕਦੀ ਹੈ; ਅਤੇ ਨਵੀਨ ਜੀਵਨ ਦੇ ਪਰਿਵਰਤਨ-ਸ਼ੀਲ ਮੰਤਵ-ਸਮੂਹ ਲਈ ਇਸ ਨੂੰ ਅਭਿਅਕਤੀ-ਮਾਧਯਮ ਦੇ ਯੋਗ ਬਣਾ ਸਕਦੀ ਹੈ । ਅਤੇ ਇਹ ਪ੍ਰਕ੍ਰਿਯਾਵਿਆਪਾਰ ਬਿਲਕੁਲ ਉਸੇ ਤਰ੍ਹਾਂ ਹੁੰਦਾ ਹੈ, ਜਿਸ ਤਰ੍ਹਾਂ ਅਜਟਿਲ ਜ਼ਮਾਨੇ ਵਿੱਚ ਹੋਇਆ ਸੀ । ਪਰੰਤੁ ਕਵਿਤਾ ਉਸ ਰਹਸੜ -ਪੂਰਣ ਸਮਾਜਿਕ ਵਿਅਕਤਿਤੁ ਦੇ ਹੋਰ ਤੇਕ ਅੰਸ਼ ਦੇ ਸਮਾਨ ਜਿਸ ਨੂੰ ਅਸੀਂ ਸੰਸਕ੍ਰਿਤੀ ਦੇ ਨਾਮ ਨਾਲ ਅਭਿਹਿਤ ਕਰਦੇ ਹਾਂ, ਦਾ ਨਿਰਭਰ ਬਹੁਤ ਸਾਰੀਆਂ ਐਸੀਆਂ ਪਰਿਸਥਿਤੀਆਂ ਉਪਰ ਹੁੰਦਾ ਹੈ ਜੋ ਉਸ ਦੇ ਕਾਬੂ ਤੋਂ ਬਾਹਰ ਹਨ । | ਇਹ ਗੱਲ ਮੈਨੂੰ ਜ਼ਿਆਦਾ ਆਮ ਕਿਸਮ ਦੇ ਵਿਚਾਰਾਂ ਵਲ ਲੈ ਜਾਂਦੀ ਹੈ। ਇਸ ਗੱਲ ਦੇ ਸਿਲਸਿਲੇ ਵਿੱਚ ਹੁਣ ਤਕ ਮੈਂ ਸਾਰਾ ਜ਼ੋਰ ਕਵਿਤਾ ਦੇ ਕੌਮੀ ਅਤੇ ਸਥਾਨਕ ਪ੍ਰਯੋਜਨ-ਅਨਸ਼ਠਾਨ ਉਪਰ ਦਿੱਤਾ ਹੈ : ਅਤੇ ਹੁਣ ਮੈਂ ਉਸ ਨੂੰ ਵਿਸ਼ੇਸ਼ ਰੂਪ ਵਿੱਚ ਰੱਖਣਾ ਚਾਹੁੰਦਾ ਹਾਂ । ਮੈਂ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦਾ ਕਿ ਕਵਿਤਾ ਦਾ ਪ੍ਰਯੋਜਨ-ਅਨੁਸ਼ਨਾਨ ਇਕ ਕੌਮ ਨੂੰ ਦੂਰੀ ਕੰਮ ਤੋਂ ਅਲਗ ਕਰਨਾ ਹੈ ਕਿਉਂਕਿ ਮੈਂ ਇਹ ਗੱਲ ਸ਼ੀਕਾਰ ਨਹੀਂ ਕਰਦਾ ਕਿ ਯੂਰਪ 84