ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਅਤੇ ਇਸ ਪ੍ਰਕਾਰ ਉਨਾਂ ਦੇ ਆਤਮ-ਗਿਆਨ ਅਤੇ ਆਤਮ-ਚੇਤਨਾ ਵਿੱਚ ਵਾਧਾ ਕਰ ਦੇਂਦਾ ਹੈ । ਸਿਰਫ਼ ਇਹੀ ਨਹੀਂ ਕਿ ਉਹ ਦੂਸਰਿਆਂ ਦੇ ਮੁਕਾਬਲੇ ਵਿੱਚ ਅਧਿਕ ਸਚੇਤਨ ਵਿਅਕਤੀ ਹੁੰਦਾ ਹੈ, ਉਹ ਵਿਅਕਤਿਗਤ ਰੂਪ ਵਿੱਚ ਦੂਸਰੇ ਲੋਕਾਂ -ਇਥੋਂ ਤਕ ਕਿ ਦੂਸਰੇ ਕਵੀਆਂ - ਨਾਲੋਂ ਭੀ ਨਿਆਤਾ ਹੁੰਦਾ ਹੈ; ਅਤੇ ਸਚੇਤਨ ਰੂਪ ਵਿੱਚ ਆਪਣੇ ਪਾਠਕਾਂ ਨੂੰ ਉਨ੍ਹਾਂ ਆਵੇਗ-ਵਿਆਪਾਰਾਂ ਨਾਲ ਪਰਿਚਿਤ ਕਰਾਉਂਦਾ ਹੈ, ਜੋ ਇਸ ਤੋਂ ਪਹਿਲਾਂ, ਉਨ੍ਹਾਂ ਦੇ ਤਜਰਬੇ ਵਿੱਚ ਨਹੀਂ ਆਏ ਸਨ। ਇਹੀ ਉਹ ਅੰਤਰ ਹੈ ਜੋ ਇਕ ਪਾਗਲ ਅਤੇ ਵਾਸਤਵਿਕ ਕਵੀ ਵਿੱਚ ਹੁੰਦਾ ਹੈ । ਪ੍ਰਥਮੌਕਤ ਦੇ ਪਾਸ ਐਸੇ ਆਵੇਗ-ਵਿਆਪਾਰ ਹੋ ਸਕਦੇ ਹਨ, ਜੋ ਬਿਲਕੁਲ ਅਛੂਤੇ ਹੋਣ, ਪਰ ਜਿਨ੍ਹਾਂ ਵਿੱਚ ਕੋਈ ਹੋਰ ਸਾਂਝੀਵਾਲ ਨਹੀਂ ਹੋ ਸਕਦਾ; ਅਤੇ ਇਸ ਲਈ ਉਹ ਵਿਅਰਥ ਹਨ । ਅਵਰੋਕਤ ਅਭਿਗਿਅਤਾ ਅਤੇ ਆਵੇਗ ਦੇ ਨਵੀਨ ਭਾਵ-ਪ੍ਰਰਾਂ ਦੀ ਤਲਾਸ਼ ਕਰਦਾ ਹੈ ਜਿਨ੍ਹਾਂ ਵਿੱਚ ਦੂਸਰੇ ਭੀ ਸਾਂਝ ਪਾ ਸਕਦੇ ਹਨ, ਅਤੇ ਉਨਾਂ ਦੀ ਅਭਿਵਿਅਕਤੀ ਵਾਰਾ ਉਹ ਆਪਣੀ ਭਾਸ਼ਾ ਨੂੰ ਪ੍ਰਗਤ ਪ੍ਰਦਾਨ ਕਰਦਾ ਹੈ, ਉਸ ਨੂੰ ਸਮਿੱਧੀ-ਸੰਪੰਨ ਕਰਦਾ ਹੈ ਅਤੇ ਉਸ ਦੇ ਭੰਡਾਰ ਨੂੰ ਵਧਾਉਂਦਾ ਹੈ । ਇੱਕ ਕੌਮ ਅਤੇ ਦੂਸਰੀ ਕੰਮ ਦੇ ਵਿਚਾਰ ਆਵੇਗ ਦੇ ਇਸ ਸੂਖਮ ਅੰਤਰ ਨੂੰ ਸਪਸ਼ਟ ਕਰਨ ਦੇ ਸਿਲਸਿਲੇ ਵਿੱਚ ਮੈਂ ਬਹੁਤ ਕੁਛ ਕਹਿਆ ਹੈ: ਅਤੇ ਮੈਂ ਉਸ ਅੰਤਰ ਨੂੰ ਸਪਸ਼ਟ ਕਰਨ ਦਾ ਯਤਨ ਕੀਤਾ ਹੈ ਜੋ ਉਨਾਂ ਵਿਭਿੰਨ ਭਾਸ਼ ਵਾਂ ਵਿੱਚ ਹੁੰਦਾ ਹੈ ਅਤੇ ਜਿਸ ਦੇ ਸਹਾਰੇ ਉਹ ਵਿਕਾਸ ਅਤੇ ਪਰਿਵਰਧਨ ਨੂੰ ਪ੍ਰਾਪਤ ਕਰਦੀਆਂ ਹਨ । ਪਰ ਸਿਰਫ ਇਹੀ ਨਹੀਂ ਕਿ ਲੋਕ ਵਿਭਿੰਨ ਸਥਾਨਾਂ ਉਪਰ ਸੰਸਾਰ ਦਾ ਤਜਰਬਾ ਵਿਭਿੰਨ ਰੂਪਾਂ ਵਿੱਚ ਕਰਦੇ ਹਨ ਬਲਕਿ ਉਹ ਵਿਭਿੰਨ ਕਾਲ-ਖੰਡਾਂ ਵਿੱਚ ਵਿਭਿੰਨ ਪ੍ਰਕਾਰ ਦੇ ਤਜਰਬੇ ਪ੍ਰਾਪਤ ਕਰਦੇ ਹਨ । ਵਾਸਤਵ ਵਿੱਚ ਅਸਾਡੀ ਚੇਤਨਾ ਅਤੇ ਅਭਿਅਤਾ ਜਿਵੇਂ ਜਿਵੇਂ ਅਸਾਡੇ ਆਲੇ ਦੁਆਲੇ ਦੀ ਦੁਨੀਆਂ ਬਦਲਦੀ ਰਹਿੰਦੀ ਹੈ, ਇਹ ਆਪ ਭੀ ਬਦਲਦੀ ਰਹਿੰਦੀ ਹੈ । ਉਦਾਹਰਣ ਵਜੋਂ ਹੁਣ ਅਸਾਡੀ ਚੇਤਨਾ ਅਤੇ ਅਭਿਅਤਾ ਉਹ ਨਹੀਂ ਜੋ ਪ੍ਰਾਚੀਨ ਕਾਲੀਨ ਚੀਨੀਆਂ ਜਾਂ ਹਿੰਦੂਆਂ ਦੀ ਸੀ; ਬਲਕਿ ਉਹ ਹੁਣ ਵੈਸੀ ਭੀ ਨਹੀਂ, ਜੈਸੀ ਕਈ ਸੌ ਸਾਲ ਪੂਰਵ ਅਸਾਡੇ ਬਜ਼ੁਰਗਾਂ ਦੀ ਸੀ । ਇਹ ਵੈਸੀ ਭੀ ਨਹੀਂ ਜੰਸੀ ਅਸਾਡੇ ਆਪਣੇ ਬਾਪ-ਦਾਦਾ ਦੀ ਸੀ; ਬਲਕਿ ਅਸੀਂ ਆਪ ਭੀ ਉਹੀ ਕੁਛ ਨਹੀਂ ਜੋ ਇਕ ਸਾਲ ਪਹਲਾਂ ਸੀ : ਇਤਨੀ ਗੱਲ ਤਾਂ ਸਪਸ਼ਟ ਹੈ । ਪਰ ਜੋ ਨੁਕਤਾ ਸਪਸ਼ਟ ਨਹੀਂ, ਇਹ ਹੈ ਕਿ ਇਹੀ ਕਾਰਣ ਹੈ ਕਿ ਅਸੀਂ ਕਾਵਿ-ਰਚਨਾ ਨੂੰ ਬੰਦ ਨਹੀਂ ਕਰ ਸਕਦੇ । 09