ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪ੍ਰਧਾਨ ਹੋ ਗਇਆ ਹੈ, ਅਤੇ ਦੂਸਰੇ ਇਹ ਕਿ ਹੁਣ ਇਸ ਨੂੰ ਸਲੀਕੇ ਨਾਲ ਸੁੰਦਰ ਅਤੇ ਪ੍ਰਵਾਹ-ਯੁਕਤ ਗੱਦ-ਸ਼ੈਲੀ ਵਿੱਚ ਚੰਗਰੇ ਤੌਰ ਤੇ ਬਯਾਨ ਕੀਤਾ ਜਾ ਸਕਦਾ ਹੈ । ਨਾ ਅਸੀਂ ਇਹ ਕਰ ਸਕਦੇ ਹਾਂ, ਜਿਵੇਂ ਰੂਮੀਆਂ ਨੇ ਕੀਤਾ ਸੀ ਕਿ ਜਿਉਤਿਸ਼-ਵਿਦਿਆ ਅਤੇ ਵਿਸ਼ਵ-ਵਿਗਿਆਨ ਸੰਬੰਧੀ ਪੁਸਤਕਾਂ ਛੰਦ-ਬੱਧ ਸ਼ੈਲ ਵਿੱਚ ਰਚ ਦੇਈਏ । ਐਸੀਆਂ ਛੰਦ-ਬੱਧ ਰਚਨਾਵਾਂ ਦਾ ਸਥਾਨ ਜਿਨ੍ਹਾਂ ਦਾ ਮੰਤਵ ਸਪਸ਼ਟਤਾ-ਪੂਰਵਕ ਸਾਮਾਨਯ ਸੂਚਨਾ-ਸੰਪੇਸ਼ਣ ਹੁੰਦਾ ਸੀ ਹੁਣ ਗੱਦ ਨੇ ਹੁਣ ਕਰ ਲੀਤਾ ਹੈ । ਉਪਦੇਸ਼ਾਤਮਕ ਕਵਿਤਾ ਭੀ ਹੌਲੀ ਹੌਲੀ ਜਾਂ ਤਾਂ ਨਿਰੋਲ ਨੈਤਿਕ ਕਵਿਤਾ ਤਕ ਸੀਮਿਤ ਹੋਕੇ ਰਹ ਗਈ ਹੈ ਜਾਂ ਫਿਰ ਐਸੀ ਕਵਿਤਾ ਤਕ ਸੀਮਿਤ ਹੋ ਗਈ ਹੈ ਜਿਸ ਦਾ ਮੰਤਵ ਲੇਖਕ ਦੇ ਸਨਮੁਖ ਇਹ ਹੁੰਦਾ ਹੈ ਕਿ ਉਹ ਇਸ ਦਾਰਾ ਪਾਠਕਾਂ ਨੂੰ ਕਿਸੇ ਵਿਸ਼ੇਸ਼ ਮਤਵਾਦ ਵੱਲ ਆਕਰਸ਼ਿਤ ਕਰੇ । ਇਸੇ ਵਾਸਤੇ ਇਸ ਵਿੱਚ ਬੜੀ ਹੱਦ ਤਕ ਉਹ ਅੰਸ਼ ਸ਼ਾਮਿਲ ਹੋ ਗਇਆ ਹੈ ਜਿਸ ਨੂੰ ਆਮ ਤੌਰ ਤੇ ਵਿਅੰਗਦਾ ਨਾਮ ਦਿੱਤਾ ਜਾਂਦਾ ਹੈ । ਵੈਸੇ ਇਹ ਗੱਲ ਭੀ ਧਿਆਨ-ਯੋਗ ਹੈ ਕਿ ਵਿਅੰਗ ਦਾ ਗਠ-ਬੰਧਨ ਪੈਰੋਡੀ ਅਤੇ ਸਾਹਿੱਤਕ ਪ੍ਰਸਨ ਨਾਲ ਹੈ ਜਿਨ੍ਹਾਂ ਦਾ ਮੰਤਵ ਮਲਰੂਪ ਵਿੱਚ ਦਿਲ-ਲਗੇ ਅਤੇ ਪਰਿਹਾਸ ਠਠਲ ਪੈਦਾ ਕਰਨਾ ਹੈ । ਡਾਈਡਨ ਦੀਆਂ ਕੁਛ ਕਵਿਤਾਵਾਂ ੧੭-ਵੀਂ ਸ਼ਤਾਬਦੀ ਵਿੱਚ ਵਿਅੰਗ-ਪ੍ਰਧਾਨ ਸਮਝੀਆਂ ਜਾਂਦੀਆਂ ਸਨ ਕਿਉਂਕਿ ਉਨ੍ਹਾਂ ਦਾ ਮੰਤਵ ਉਨ੍ਹਾਂ ਚੀਜ਼ਾਂ ਦਾ ਮਜ਼ਾਕ ਉਡਾਉਣਾ ਸੀ ਜਿਨ੍ਹਾਂ ਦੇ ਵਿਰੁਧ ਉਹ ਲਿਖੀਆਂ ਗਈਆਂ ਸਨ । ਨਾਲ ਨਾਲ ਉਨਾਂ ਦਾ ਮੰਤਵ ਇਸ ਪਖ ਉਪਦੇਸ਼ਾਤਮਕ ਭੀ ਹੁੰਦਾ ਸੀ ਕਿ ਉਹ ਪਾਠਕਾਂ ਨੂੰ ਵਿਸ਼ੇਸ਼ ਰਾਜਨੀਤਕ ਅਤੇ ਸਾਮਾਜਿਕ ਦ੍ਰਿਸ਼ਟਿਕਣ ਵੱਲ ਪ੍ਰੇਰਿਤ ਕਰਦੀਆਂ ਸਨ , ਸ ਮੰਤਵ ਦੀ ਪੂਰਤੀ ਲਈ ਉਹ ਰੂਪਕਾਤਮਕ ਸਾਧਨ ਭੀ ਇਸਤੇਮਾਲ ਕਰਦੇ ਸਨ ਜਿਨ੍ਹਾਂ ਵਿੱਚ ਕਿਸੇ ਤੱਥ ਨੂੰ ਗਲਪ-ਕਥਾ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ। ਨੀ , The Hind and the Panther ਇਸ ਪ੍ਰਕਾਰ ਦੀਆਂ ਮਹਤੁ-ਪੂਰਣ ਕਵਿਤਾਵਾਂ ਜਾਂ ਇਕ ਹੈ ਜਿਸਦਾ ਮੰਤਵ ਆਪਣੇ ਪਾਠਕਾਂ ਨੂੰ ਇਉਂ ਪ੍ਰਰਿਤ ਕਰਨਾ ਸੀ ਕਿ ਬਚਿਆਰਤਾ ਇੰਗਲਿਸਤਾਨੀ ਕਲੀਸਾ ਕੱਲ ਨਹੀਂ ਸਗੋਂ ਇਹ ਜੌਹਰ ਰੋਮਨ ਕਲੀਬਾ ਦੇ ਪਾਸ ਹੈ । ੧੯ਵੀਂ ਸ਼ਤਾਬਦੀ ਵਿੱਚ 'ਸ਼ੈਲੀ ਦੀ ਕਵਿਤਾ ਦਾ ਬਹੁਤ ਜ਼ਿਆਦਾ ਭਾਗ ਸਾਮਾਜਿਕ ਅਤੇ ਰਾਜਨੀਤਿਕ ਸੁਧਾਰਾਂ ਦਾ ਰਿਣੀ ਹੈ , a ਤਕ ਨਾਟਕੀਯ ਕਾਵਿ ਦਾ ਸੰਬੰਧ ਹੈ, ਉਸ ਦਾ ਸਾਮਾਜਿਕ ਮੰਤਵ ਕਛ ਇਸ ਪ੍ਰਕਾਰ ਦਾ ਹੈ ਜੋ ਖੁਦ ਉਸ ਦੇ ਨਾਲ ਹੀ ਵਿਸ਼ਿਸ਼ਟ ਹੈ । ਅਜ ਜੋ ਕਾਵਿ-ਸਾਮਗੀ ਲਿਪੀ-ਬੱਧ ਕੀਤੀ ਜਾਂਦੀ ਹੈ, ਉਹ ਵਧੇਰੇ ਕਰਕੇ ਇਕਾਂਤ ਵਿਚ ਪੜਨ ਲਈ ਹੁੰਦੀ ਹੈ ਜਾਂ ਫਿਰ ਵਧ ਤੋਂ ਵਧ ਕਿਸੇ ਸੁਲਪ ਸੰਗਤੀ ਵਿੱਚ ਉੱਚ ਸਰ ਨਾਲ ਪੜਨ ਲਈ ਹੁੰਦੀ ਹੈ । ਇਸ ਤਰ੍ਹਾਂ ਸਿਰਫ ਨਾਟਕੀਯ ਕਵਿਤਾ ਹੀ 38