ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਅਤੇ ਮੇਰੇ ਆਪਣੇ ਮਸਤਸ਼ਕ ਵਿੱਚ ਕਵਿਤਾ ਬਾਰੇ ਕੀ ਧਾਰਣਾ ਹੈ; ਅਤੇ ਫਿਰ ਮੈਂ ਆਪ ਨੂੰ ਇਹ ਪ੍ਰੇਰਣਾ ਦੇਣ ਦਾ ਯਤਨ ਕਰਦਾ ਕਿ ਵਾਸਤਵ ਵਿੱਚ ਇਹੀ ਉਹ ਚੀਜ਼ ਹੈ, ਜਿਸ ਨੂੰ ਅਤੀਤ ਵਿੱਚ ਸਮਸਤ ਸਫ਼ਲ ਕਵੀਆਂ ਨੇ ਆਪਣੀ ਕਾਵਿ-ਰਚਨਾ ਵਿੱਚ ਵਰਤਣ ਦੀ ਕਸ਼ਿਸ਼ ਕੀਤੀ ਹੈ, ਅਤੇ ਜੇ ਉਨ੍ਹਾਂ ਨੇ ਇਸ ਨੂੰ ਨਹੀਂ ਵਰਤਿਆ ਤਾਂ ਉਨ੍ਹਾਂ ਨੂੰ ਵਰਤਣਾ ਚਾਹੀਦਾ ਸੀ । ਇਹ ਵੱਖਰੀ ਗੱਲ ਹੈ ਕਿ ਉਹ ਇਸ ਵਿੱਚ ਸਫ਼ਲ ਨਹੀਂ ਹੋ ਸਕੇ ਅਤੇ ਸ਼ਾਇਦ ਇਸ ਵਿੱਚ ਉਨ੍ਹਾਂ ਦਾ ਕੋਈ ਦੋਸ਼ ਭੀ ਨਹੀਂ ਸੀ । ਪਰ ਮੇਰਾ ਵਿਚਾਰ ਹੈ ਕਿ ਜੇ ਕਵਿਤਾ ਦਾ (ਅਤੇ ਇਥੇ ਮੇਰਾ ਅਭਿਪ੍ਰਾਯ ਸਮਸਤ ਮਹਾਨ ਕਾਵਿ-ਸਾਮਗੀ ਤੋਂ ਹੈ। ਭੂਤ-ਕਾਲ ਵਿੱਚ . ਕੋਈ ਸਾਮਾਜਿਕ ਪ੍ਰਯੋਜਨ-ਅਨੁਸ਼ਠਾਨ ਨਹੀਂ ਸੀ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਭਵਿਸ਼ ਵਿੱਚ ਭੀ ਉਸ ਦਾ ਕੋਈ ਅਨੁਸ਼ਠਾਨ-ਪ੍ਰਯੋਜਨ ਨਹੀਂ ਹੋਵੇਗਾ। ਜਦ ਮੈਂ ਸਮਸਤ ਮਹਾਨ ਕਾਵਿ-ਸਾਮਗੀ ਦਾ ਉੱਲੇਖ ਕਰ ਰਹਿਆ ਹਾਂ ਤਾਂ ਇਸ ਤੋਂ ਮੇਰਾ ਅਭਿਪ੍ਰਾਯ ਇਹ ਹੈ ਕਿ ਮੈਂ ਇਸ ਵਿਸ਼ਯ ਦੇ ਦੂਸਰੇ ਪਹਿਲੂ ਨਜ਼ਰ-ਅੰਦਾਜ਼ ਕਰ ਦਿਆਂ ਜਿਸ ਉਪਰ ਮੈਂ ਇਸ ਵਿਸ਼ਯ ਦੇ ਸੰਬੰਧ-ਸਾਪੇਕਸ਼ ਵਜੋਂ ਚਰਚਾ ਕਰ ਸਕਦਾ ਸੀ । ਇਥੇ ਇਹ ਕਹਿਆ ਜਾ ਸਕਦਾ ਹੈ ਕਿ ਪਹਿਲਾਂ ਵਿਭਿੰਨ ਪ੍ਰਕਾਰ ਦੀ ਕਵਿਤਾ ਬਾਰੇ ਉਪਰੋਥਲੀ ਵਿਚਾਰ ਕੀਤਾ ਜਾਵੇ ਅਤੇ ਫਿਰ ਹਰ ਪ੍ਰਕਾਰ ਦੀ ਕਵਿਤਾ ਉਪਰ ਸਾਮਾਜਿਕ ਪ੍ਰਯੋਂ ਜਨ-ਅਨੁਸ਼ਠਾਨ ਦੇ ਪੱਖ ਤੋਂ ਇਸ ਸਾਮਾਨ ਪ੍ਰਸ਼ਨ ਤਕ ਪਹੁੰਚੇ ਬਿਨਾਂ ਕਿ ਕਵਿਤਾ ਦਾ ਕਵਿਤਾ ਦੀ ਹੈਸੀਅਤ ਵਜੋਂ ਕੀ ਅਨੁਸ਼ਠਾਨ-ਆਦਰਸ਼ ਹੈ, ਵਾਰੀ ਵਾਰੀ ਚਰਚਾ ਕੀਤੀ ਜਾਵੇ । ਮੈਂ ਇਥੇ ਕਵਿਤਾ ਦੇ ਸਾਮਾਨ ਅਤੇ ਵਿਸ਼ਿਸ਼ਟ ਅਨੁਸ਼ਠਾਨਾਂ ਬਾਰੇ ਅੰਤਰ ਕਰਨਾ ਚਾਹੁੰਦਾ ਹਾਂ ਤਾਕਿ ਇਹ ਗੱਲ ਸਪਸ਼ਟ ਹੋ ਜਾਵੇ ਕਿ ਉਹ ਕਿਹੜੇ ਪਹਿਲੂ ਹਨ ਜਿਨ੍ਹਾਂ ਉਪਰ ਅਸੀਂ ਚਾਨਣਾ ਨਹੀਂ ਪਾ ਰਹੇ ਅਤੇ ਜੋ ਅਸਾਡੇ ਵਿਸ਼ਯ-ਪਰਕ ਵਿਚਾਰ-ਪੜ ਤੋਂ ਬਾਹਰ ਹਨ । ਹੋ ਸਕਦਾ ਹੈ ਕਿ ਕਵਿਤਾ ਵਿੱਚ ਨਿਸ਼ਚਯਾਤਮਕ ਅਤੇ ਚੇਤਨਾਤਮਕ ਰੂਪ ਵਿੱਚ ਸਾਮਾਜਿਕ ਪ੍ਰਯੋਜਨ ਹੋਣ । ਕਵਿਤਾ ਦੀ ਪ੍ਰਾਰੰਭਿਕ ਅਵਸਥਾ ਵਿੱਚ ਇਹ ਪ੍ਰਯੋਜਨ-ਅੰਸ਼ ਅਕਸਰ ਬਿਲਕੁਲ ਸਪਸ਼ਟ ਨਜ਼ਰ ਆਉਂਦਾ ਹੈ । ਉਦਾਹਰਣ ਵਜੋਂ ਪ੍ਰਾਚੀਨ ਕਾਲੀਨ ਧੁਨਾਂ ਅਤੇ ਗੀਤਾਂ ਵਿੱਚ ਕੁਛ ਐਸੇ ਗੀਤ ਅਤੇ ਐਸੀਆਂ ਧੁਨਾਂ ਭੀ ਹਨ ਜਿਨਾਂ ਵਿੱਚ ਤਿਲਿਸਮੀ ਉੱਦੇਸ਼ ਯਾਤਮਕ ਤੌਰ ਤੇ ਵਿਦਮਾਨ ਹੈ; ਅਤੇ ਜਿਨਾਂ ਦਾਰਾ (ਉਸ ਜ਼ਮਾਨੇ ਵਿੱਚ) ਇਲਾਜ ਮੁਆਲਜੇ ਦਾ ਕੰਮ ਲੀਤਾ ਜਾਂਦਾ ਸੀ । ਜਾਦੂ ਟੋਟਕੇ ਅਤੇ ਪਰਛਾਵੇਂ ਦਾ ਇਲਾਜ ਕੀਤਾ ਜਾਂਦਾ ਸੀ, ਅਤੇ ਜਿਨ ਭੂਤ ਉਤਾਰੇ ਜਾਂਦੇ ਸਨ | ਪ੍ਰਾਰੰਭ ਵਿੱਚ ਕਵਿਤਾ ਧਾਰਮਿਕ ਅਨੁਸ਼ਠਾਨ-ਉਤਸਵਾਂ ਲਈ ਵਰਤੀ ਜਾਂਦੀ ਸੀ । ਹੁਣ ਭੀ ਜਦ ਕੋਈ ਭਜਨ ਗਾਇਆ ਜਾਂਦਾ ਹੈ ਤਾਂ ਅਸੀਂ ਕਵਿਤਾ ਨੂੰ ਵਿਸ਼ੇਸ਼ ਸਾਮਾਜਿਕ ਮੰਤਵ-ਪੂਰਤੀ ਲਈ ਇਸਤੇਮਾਲ ਕਰਦੇ ਨਜ਼ਰ 32