ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਧਰਾਂ, ਮੰਗਾਂ ਉਮੰਗਾਂ ਤੇ ਭਾਵਨਾਵਾਂ ਨੂੰ ਚੰਗਾ ਚਿਤਰਦੀ ਹੈ । ਪਿੱਪਲ ਰੋ ਰਹਿਆ ਸੀ’, ‘ਅੰਨਾ ਹੜ’, ‘ਅੱਜੂ ਦੀ ਪੁੰਨਿਆ' ਤੇ ਸੰਸਮਰਣ ਉਸ ਦੀ ਕਹਾਣੀ-ਕਲਾ ਦਾ ਪ੍ਰਮਾਣ ਪੇਸ਼ ਕਰਨ ਵਾਲੀਆਂ ਤਆਂ ਰਚਨਾਵਾਂ ਹਨ । | ਮਨੋਹਰ ਕੌਰ ‘ਅਰਪਨ' ਭਾਵੇਂ ਵਧੇਰੇ ਕਰਕੇ ਆਲੋਚਕ ਦੇ ਤੌਰ ਤੇ ਪ੍ਰਸਿੱਧ ਹੈ ਪਰ ਇਸ ਵਰੇ ਰੇਡਿਓ ਤੋਂ ਪ੍ਰਸਾਰਿਤ ਹੋਈਆਂ, ਉਸ ਦੀਆਂ ਕਹਾਣੀਆਂ ਉਸ ਦੇ ਅੰਦਰਲੀ ਕਹਾਣੀ-ਲੇਖਿਕਾ ਨੂੰ ਰੂਪਮਾਨ ਕਰਦੀਆਂ ਹਨ । ਤਿੰਨ ਚਿੱਠੀਆ’ ਵਿੱਚ, ਇੱਕ ਇਸਤਰੀ ਦੇ ਅੰਦਰਲੇ ਮਾਨਸਿਕ ਸੰਘਰਸ਼ ਦਾ ਹਣਾ ਚਿਤ੍ਰਣ ਕੀਤਾ ਹੈ । ਰਾਜਿੰਦਰ ਕੌਰ ਦੀਆਂ ਇਸ ਸਾਲ 'ਚ ਛਪੀਆਂ ਕਹਾਣੀਆਂ ਭੀ, ਉਸ ਦੀ ਨੁਹਾਰ ਨੂੰ ਨਿਖਰਵੇਂ ਰੂਪ 'ਚ ਪੇਸ਼ ਕਰਦੀਆਂ ਹਨ । ਉਸ ਵਿੱਚ ਚੰਗੀ ਕਹਾਣੀਕਾਰ ਬਣਨ ਦੀਆਂ ਢੇਰ ਸਾਰਆਂ ਸੰਭਾਵਨਾਵਾਂ ਹਨ । ਉਰਮਲਾ ਆਨੰਦ, ਕੈਲਾਸ਼ ਦੀ ਪੂਰੀ ਸ਼ੁਭ ਚਿੰਤ ਹਰਸ਼ ਸੁਰਜੀਤ ਪਨੂੰ, ਰੂਪ ਸਨਮ, ਹਰਜੀਤ ਤੇ ਬਲਜੀਤ ਦੀਆਂ ਕੁਝ ਕਹਾਣੀਆਂ ਇਸ ਸਾਲ, ਵੱਖ ਵੱਖ ਪੱਤਰਾ 'ਚ ਪ੍ਰਕਾਸ਼ਿਤ ਹੋਈਆਂ ਹਨ। | ੧੯੬੧ ਦੇ ਪੰਜਾਬੀ ਕਹਾਣੀ ਸਾਹਿੱਤ ’ਚ ਇੱਕ ਮਾਅਰਕੇ ਦੀ ਘਟਨਾ ਹੈ, ਸਾਲ ਦੇ ਆਰੰਭਕ ਮਹੀਨੇ, ਜਨਵਰੀ ਵਿੱਚ ਪ੍ਰਕਾਸ਼ਤ ਹੋਇਆ ਮਾਸਕ-ਪੱਤਰ (ਆਰਸੀ ਦਾ ਅਰਪਣ-ਅੰਕ’ ਜਿਸ 'ਚ ਕਹਾਣੀਕਾਰਾਂ ਦੀਆਂ ਦਿਲੀ ਭਾਵਨਾਵਾਂ ਤੇ ਨਿਜੀ ਪਿਆਰ-ਭੇਦਾਂ ਨਾਲ ਸੰਬੰਧਿਤ ਕਹਾਣੀਆਂ, ਉਨ੍ਹਾਂ ਦੇ ਆਪਣਿਆਂ ਨੂੰ ਅਰਪਿਤ, ਸ਼ਾਮਿਲ ਹਨ । ਇਸ ਅੰਕ ਦੇ ਲੇਖਕ, ‘ਦੁੱਗਲ', 'ਸਤਿਆਰਥੀ, ਸੁਖਬੀਰ', 'ਦੇਵਿਦਰ, ਗੁਲਜ਼ਾਰ ਸਿੰਘ ਸੰਧੂ, ਪ੍ਰੀਤਮ ਸਿੰਘ 'ਪੰਛੀ', ਰਘਬੀਰ ਢੰਡ’, ਜਸਵੰਤ ਸਿੰਘ ‘ਵਿਰਦੀ, ਪ੍ਰੇਮ ਪ੍ਰਕਾਸ਼ ਖੰਨਵੀਂ', ਗੁਰਦਿਆਲ ਸਿੰਘ, ਐਮ. ਐਸ. ਸੇਠੀ' ਤੇ ਇਸਤਰੀਆਂ 'ਚੋਂ ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ ਤੇ ਸੁਰਜੀਤ ਪਨੂੰ ਹਨ, ਜਿਨ੍ਹਾਂ ਦੀਆਂ ਪ੍ਰੀਤ ਕਹਾਣੀਆਂ, ਅਸਲੋਂ ਨਿੱਜ ਦੇ ਤੱਕ ਤੇ ਜ਼ਿੰਦਗੀ ਦੇ ਤ-ਭੇਦਾਂ ਤੇ ਉੱਸਰੀਆਂ ਹਨ ਅਤੇ ਜੇ ਚੰਗੀ ਕਲਾ ਦਾ ਪ੍ਰਮਾਣ ਪੇਸ਼ ਕਰਦੀਆਂ ਹਨ । ੧੯੬੧, ਟੈਗੋਰ-ਸ਼ਤਾਬਦੀ ਦਾ ਵਰਾ ਸੀ, ਜਿਸ ਵਿੱਚ ਮਹਾ-ਕਵੀ ਤੇ ਸਾਹਿੱਤਕਾਰ ਰਾਵੀਂਦ ਨਾਥ ਟੈਗੋਰ’ ਨੂੰ ਵੱਖ ਵੱਖ ਰੂਪਾਂ 'ਚ ਧਾਂਜਲੀ ਭੇਟ