ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਹਾਣੀਆਂ ਉਸਦੀ ਚੰਗੀ ਸਮਝ ਵਲ ਸੰਕੇਤ ਕਰਦੀਆਂ ਹਨ । “ਲੱਖਾ ਸਿੰਘ ਵਾਲਾ (ਤਰਲੋਕ 'ਮਨਸੂਰ') ‘ਕਾਂ ਨੋਟ ਲੈ ਗਿਆ” (ਘੁਬੀਰ ਢੰਡ) ‘ਅੰਦਰਲੀ ਸਤਹ' ਤੇ 'ਕਾਲਾ ਬਘ, ਗੋਰਾ ਬਘ' (ਮਹੀਪ ਸਿੰਘ) ‘ਬੱਚਿਆਂ ਦੀ ਗੱਲ’ (ਪਿਆਰਾ ਸਿੰਘ ਭੋਗਲ) ਅਸੀਂ ਨਿਮਾਣੇ ਸਾਵੇ ਪੱਤਰ (ਮਹਿਰਮ ਯਾਰ) ‘ਰੇਸ਼ਮ ਦਾ ਕੀੜਾ' (ਪ੍ਰੇਮ ਪ੍ਰਕਾਸ਼ “ਖੰਨਵੀ, 'ਦਾਰੂਬੰਦੀ ਜ਼ਿੰਦਾਬਾਦ (ਹਰਨਾਮ ਸਿੰਘ ਨਾਜ਼‘ਬਗ਼ਾਵਤ’ (ਵੇਦ ਪ੍ਰਕਾਸ਼ ਸ਼ਰਮਾਂ) “ਜੇਬ ਕੱਟੀ ਗਈ’ (ਬਲਬੀਰ ਸਿੰਘ ‘ਗਰਵਾਲ’) ਪੂਰਬ ਪੱਛਮ (ਕਰਤਾਰ ਸਿੰਘ ਲੂਥਰਾ’) ਟੱਕਰ ਖੋਸਣੀਏ ਤੇ 'ਓਪਰੀ ਕਸਰ’ (ਗੁਰਦਿਆਲ ਸਿੰਘ) “ਦਿਲਾਂ ਦੇ ਰਿਸ਼ਤੇ (ਕੁਲਦੀਪ ਸਿੰਘ ਉਬਰਾਏ) ਤੇ “ਕਹਾਣੀ ਲਿਖਣ ਤੋਂ ਬਾ' (ਮੋਹਨ ਸਿੰਘ “ਕਾਹਲੋਂ) ਆਦਿ, ੧੯੬੧ ’ਚੋਂ ਛਪੀਆਂ ਚੰਗੀਆਂ ਕਹਾਣੀਆਂ ਦੀਆਂ ਮਿਸਾਲਾਂ ਹਨ । ਗੁਰਬਖ਼ਸ਼ ਸਿੰਘ ‘ਪ੍ਰੀਤ ਲੜੀ', ਸੁਜਾਨ ਸਿੰਘ, ਨੌਰੰਗ ਸਿੰਘ ਮਹਿੰਦਰ ਸਿੰਘ ‘ਸਰਨਾ’ ਸੰਤੋਖ ਸਿੰਘ ‘ਧਰ’ ਹਰੀ ਸਿੰਘ ਦਿਲਬਰ ਗੁਰਵੇਲ ‘ਪਨੂੰ 'ਤੇ ਮਹਿੰਦਰ ਸਿੰਘ ਜੋਸ਼ੀ ਕਹਾਣੀਕਾਰਾਂ ਨੇ ਇਸ ਸਾਲ 'ਚੋਂ ਕੋਈ ਖ਼ਾਸ ਕਹਾਣੀ-ਰਚਨਾ ਨਹੀਂ ਕੀਤੀ । ਇਸਤਰੀ ਕਹਾਣੀਕਾਰਾਂ 'ਚੋਂ ਅੰਮ੍ਰਿਤਾ-ਪ੍ਰੀਤਮ,ਦੀਆਂ ਇਸ ਸਾਲ ਛਪੀਆਂ ਕਹਾਣੀਆਂ ਉਸ ਨੂੰ ਸਫ਼ਲ ਕਹਾਣੀਕਾਰ ਦੇ ਰੂਪ ਵਿੱਚ ਪੇਸ਼ਕਰਦੀਆਂ ਹਨ । ਹੁਣ ਉਹ ਭਾਵੁਕਤਾ ਤੇ ਉਪ-ਭਾਵੁਕਤਾ ਤੋਂ ਪੱਲਾ ਬਚਾ ਕੇ ਤੁਰਦੀ ਨਜ਼ਰ ਆਉਂਦੀ ਹੈ ਉਸਦੀਆਂ ਕਹਾਣੀਆਂ ਵਿੱਚ ਮਨੋਵਿਗਿਆਨਕ ਛੰਹਾਂ ਪ੍ਰਾਪਤ ਹਨ । ਉਹ ਇਸਤਰੀ-ਮਨ ਦਾ ਬਹੁਤ ਹਣਾ ਵਿਸ਼ਲੇਸ਼ਣ ਕਰਦੀ ਹੈ । ‘ਕੇ ਗੇ ਹਾਂਡੀ', 'ਛਮਕ ਛੱਲੇ’ ਤੇ ‘ਕੀ ਉਰਫ਼ ਬਲਾਕੀ ਉਸ ਦੀ ਉੱਨਤ ਕਲਾ ਦਾ ਸਾਖੀ ਭਰਦੀਆਂ ਹਨ । ਦਲੀਪ ਕੌਰ ਟਿਵਾਣਾ' ਦਾ ਭਾਵ-ਵਿਸ਼ਲੇਸ਼ਣ ਪ੍ਰਸ਼ੰਸਾ ਦਾ ਪਾਤਰ ਹੈ । ਹੁਣ ਉਹ ਨਿੱਜ’ ਨਾਲੋਂ ਪਰ’ ਵਲ ਝੁਕ ਰਹੀ ਹੈ । ਉਹ ਇਸਤਰੀ ਦੀਆਂ ਅੰਤਰੀਵ ਪੀੜਾਂ ਨੂੰ ਹਮਦਰਦੀ ਨਾਲ ਜ਼ਬਾਨ ਦੇਂਦੀ ਹੈ । ਉਹ ਹੁਣ ਉਪਭਾਵੁਕਤਾ ਵਲ ਯਥਾਰਥ ਵਲ ਮੁੜ ਰਹੀ ਹੈ । 'ਉਲਾਂਭਾ’, ‘ ਇਆ ਦਰ ਆ` ਆਦਿ ਉਸ ਦੀ ਸਫ਼ਲ ਕਰਾਣੀਆਂ ਹਨ । ਐੱਨ ਕੌਰ ਇੱਕ ਨਵੀਂ ਉਠ ਰਹੀ ਲੇਖਿਕਾ ਹੈ, ਜਿਸ ਨੇ ੧੯੬੧ 'ਚ ਕਾਫੀ ਕਹਾਣੀਆਂ ਰਹੀਆਂ ਹਨ। ਉਸ ਦੇ ਦਿਲ ਵਿੱਚ ਦਰਦ ਹੈ, ਪੀੜਾਂ ਹਨ, ਭਾਵ ਹਨ ਤੇ ਜਜ਼ਬਿਆਂ ਦਾ ਹੜ ਹੈ । ਉਹ ਇਸਤਰੀ ਜਾਤੀ ਦੀਆਂ ਰੀਝਾਂ, ਸਿੱਕਾ Re