ਪੰਨਾ:Alochana Magazine April 1962.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਜਿਹੇ ਭੀ ਹਨ, ਜੋ ਅਜੇ ਤਕ ਹਨੇਰ-ਵਾਦੀਆਂ ਵਿੱਚ ਹੀ ਬੰਦ ਰਹੇ ਹਨ । ਇਸ ਸਭ ਕੁਝ ਦੇ ਅਤਿਰਿਕਤ, ਮੈਂ ਗੁਰਦਿਆਲ ਸਿੰਘ ਦੇ ਸੰਗ 'ਸੱਗੀ ਫੁੱਲ' ਵਲ ਭੀ ਧਿਆਨ ਦਿਵਾਉਣਾ ਚਾਹੁੰਦਾ ਹਾਂ । ਭਾਵੇਂ ਇਸ ਸੰਨ੍ਹ ਦੇ ਪਹਲੇ ਨੇ ਇਸ ਗੱਲ ਵਲ ਸੰਕੇਤ ਕਰਦੇ ਹਨ ਕਿ ਇਹ ਸੰਹ ੧੯੬੦ ਦੀ ਪ੍ਰਕਾਸ਼ਨਾ ਹੈ ਪਰ ਦੇਵ-ਨੇਤ ਨਾਲ ਜਾਂ ਬਦ-ਨਸੀਬੀ ਨਾਲ ਇਹ ਸੰਹ ਉਸ ਵੇਲੇ ਛਪ ਕੇ ਪਾਠਕ-ਹੱਥਾਂ ਤੱਕ ਪਹੁੰਚਿਆ, ਜਦੋਂ ੧੯੬੦ ਦਾ ਸਾਲ ਦਮ ਤੋੜ ਰਹਿਆ ਸੀ ਤੇ ੧੯੬੧ ਦੀਆਂ ਪਹਿਲੀਆਂ ਰੱਤੀਆਂ ਸਵੇਰਾਂ, ਵਾਤਾਵਰਣ ਨੂੰ ਨਿਖਾਰ ਤੇ ਨਸ਼ਿਆ ਰਹੀਆਂ ਸਨ । ਇਸ ਲਈ ਇਸ ਸੰਨ੍ਹ ਦੀ ਚਰਚਾ ੧੯੬੦ ਦੇ ਸਾਹਿੱਤ 'ਚੋਂ ਨਹੀਂ ਸੀ ਹੋ ਸਕੀ । ਗੁਰਦਿਆਲ ਸਿੰਘ ਨਵੀਂ ਪੀੜੀ ਦੇ ਉਂਗਲਾਂ ਤੇ ਗਿਣੇ ਜਾਣ ਵਾਲੇ ਸਿਰ-ਕੱਢ ਕਹਾਣੀਕਾਰਾਂ 'ਚੋਂ ਹੈ । ਸੱਗੀ ਫੁੱਲ' ਵਿੱਚ ਉਸ ਦੀਆਂ ਚੌਦਾਂ ਕਹਾਣੀਆਂ ਹਨ । ਜੋ ਉਸ ਦੀ ਦਿਨੋਂ ਦਿਨ ਨਿਖਰ ਰਹੀ ਕਲਾ ਦਾ ਦਮ ਭਰਦੀਆਂ ਹਨ । ਉਹ ਪੇਂਡੂ ਜੀਵਨ ਤੇ ਉਸ ਦੀਆਂ ਸਮੱਸਿਆਵਾਂ ਨੂੰ ਚਿਣ ਵਿੱਚ ਚੰਗੀ ਕਲਾ ਦਾ ਸਬੂਤ ਦੇਦਾ ਹੈ । ਉਸ ਦੇ ਪਾਤਰ ਪਿੰਡਾਂ ਦੇ ਸਾਧਾਰਣ ਮਨੁਖ ਤੀਵੀਆਂ ਹੁੰਦੇ ਹਨ, ਜਿਨ੍ਹਾਂ ਦੀ ਉਸਾਰੀ ਤੇ ਚਿਤ੍ਰਣ ਉਹ ਰੀਝਾਂ ਨਾਲ ਕਰਦਾ ਹੈ । ਸੁਰੈਣਾਂ ਤੇ 'ਨਧਾਨਾ ਅਧਮਾਣੂ ਉਸ ਦੀਆਂ ਪਾਤਰ-ਪ੍ਰਧਾਨ ਕਹਾਣੀਆਂ ਹਨ । ‘ਠੋਸ ਪਦਾਰਥ', 'ਸੱਗੀ ਫੁੱਲ', 'ਪਸ਼' ਤੋਂ ਬਕੱਲਮ ਖ਼ੁਦੇ ਉਸ ਦੀਆਂ ਕੁਝ ਹੋਰ ਚੰਗੀਆਂ ਕਹਾਣੀਆਂ ਹਨ । ਗੁਰਦਿਆਲ ਸਿੰਘ ਪਾਸ ਪੇਂਡੂ ਜੀਵਨ ਦਾ ਤਜਰਬਾ ਤੇ ਨਰੋਆ ਨਿੱਜੀ ਅਨੁਭਵ ਹੈ । ਉਸ ਦੀ ਬੋਲੀ ਭੀ ਨੁਕਦਾਰ ਤੇ ਸ਼ਕਤੀ-ਸ਼ਾਲੀ ਹੈ । ਉਸ ਵਿੱਚ ਚੰਗਾ ਕਹਾਣੀਕਾਰ ਬਣਨ ਦੇ ਚਿੰਨ੍ਹ ਦਿਨੋਂ ਦਿਨ ਉੱਘੜ ਰਹੇ ਹਨ । | ਸਤਵੰਤ ਕੌਰ ਮਾਇਲ ਨੇ “ਗੈਬਰੀਲਾ' ਨਾਂ ਦੇ ਕਹਾਣੀ-ਸੰਨ੍ਹ ਵਿੱਚ ਤਿੰਨ ਵਦੇਸ਼ੀ ਲੰਮੀਆਂ ਕਹਾਣੀਆਂ ਦਾ ਅਨੁਵਾਦ ਦਿੱਤਾ ਹੈ, ਜੋ ੧੯੬੧ ਦੀ ਹੀ ਦੇਣ ਹੈ । ਇਉਂ ਪਹਲੀ ਵੇਰ 'ਮਾਇਲ’ ਪੰਜਾਬੀ ਪਾਠਕਾਂ ਸਾਹਮਣੇ ਆਈ ਹੈ । ਪੁਸਤਕਾਂ ਤੋਂ ਛੁੱਟ, ਮਾਸਿਕ ਪੱਤਰਾਂ 'ਚੋਂ ਭੀ ਨਵੇਂ ਪੁਰਾਣੇ ਕਹਾਣੀ ਲੇਖਕਾਂ ਦੀਆਂ ਕਹਾਣੀਆਂ ਛਪਦੀਆਂ ਰਹੀਆਂ ਹਨ । ਆਰਸੀ', 'ਪ੍ਰੀਤ ਲੜੀ', ‘ਕਹਾਣੀ”, “ਪੰਜ ਦਰਿਆ’, ‘ਪੰਜਾਬੀ ਦੁਨੀਆਂ’, ‘ਕਵਿਤਾ’, ‘ਜੀਵਨ’, ‘ਹਾਣੀ’, ਜੀਵਨ ਪ੍ਰੀਤੀ’, ‘ਪ੍ਰੀਤਮ’, ‘ਜਾਗਤੀ’, ‘ਚੇਤਨਾ`, ਅਮਰ ਕਹਾਣੀਆਂ ਤੇ ਰਿਸ਼ਮਾਂ ਆਦਿ ਪਰਚੇ ਇਸ ਪਾਸੇ ਵਲ ਚੰਗਾ ਧਿਆਨ ਦੇਂਦੇ ਰਹੇ ਹਨ । ਕਹਾਣੀ ਦਾ ਮੁੱਖ ਮੰਤਵ ਹੀ, ਪੁਰਾਣੇ ਕਹਾਣੀਕਾਰਾਂ ਦੇ ਨਾਲ ਨਾਲ - - -- 24