ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਬਖੀਏ ਉਧੇੜਦੀ, ਇੱਕ ਵਿਅੰਗਮਈ ਕਹਾਣੀ ਹੈ । ਕੱਚੀਆਂ ਅੰਬੀਆਂ ਪ੍ਰੋ: ਗੁਰਚਰਨ ਸਿੰਘ ਦੀ ਇੱਕ ਬਹੁਤ ਸਫ਼ਲ ਕਹਾਣ ਹੈ । ਜੇ ਗੁਰਚਰਨ ਸਿੰਘ ਦੀ ਕਹਾਣੀ ਅਸ਼ਲੀਲਤਾ ਵਲੋਂ ਪੱਲਾ ਬਚਾ ਕੇ ਚਲੇ, ਤਾਂ ਬਹੁਤ ਚੰਗੀ ਗੱਲ ਹੈ । | ਉਪਰੋਕਤ ਹੰਢੇ ਵਰਤੇ ਲੇਖਕਾ ਤੋਂ ਪਿੱਛੋਂ ਅਸੀਂ ਉਹ ਕਹਾਣੀਕਾਰ ਛੁਹ ਰਹੇ ਹਾਂ, ਜਿਨ੍ਹਾਂ ੧੯੬੧ ਵਿੱਚ ਆਪਣਾ ਦੂਸਰਾ ਸੰਨ੍ਹ ਪੰਜਾਬੀ ਕਹਾਣੀ-ਸਾਹਿੱਤ ਨੂੰ ਪੇਸ਼ ਕੀਤਾ ਹੈ । ਇਹ ਹਨ, ਦੁਆਬੇ ਦੇ ਦੇ ਨੌਜਵਾਨ ਕਹਾਣੀਕਾਰ ਗੁਰਬਖਸ਼ ‘ਬਾਹਲਵੀਂ’ ਤੇ ਅਜੀਤ ਸੈਣੀ' । ਗੁਰਬਖਸ਼ ‘ਬਾਹਲਵੀਂ ਪਿਛਲੇ ਦਸ ਬਾਰਾਂ ਵਰਿਆਂ ਤੋਂ ਕਹਾਣੀ-ਰਚਨਾ ਕਰ ਰਹਿਆ ਹੈ । ਉਸ ਦਾ ਪਹਿਲਾ ਸੰਨ੍ਹ 'ਮੌਮ ਦੀ ਕੁੜੀ' ੧੯੫੬ ਵਿੱਚ ਪ੍ਰਕਾਸ਼ਿਤ ਹੋਇਆ ਸੀ, ਜਿਸ ਵਿੱਚ ਜਜ਼ਬਾਤੀ ਰੰਗ ਪ੍ਰਧਾਨ ਸੀ । ਆਪਣੇ ਨਵੇਂ ਸੰਨ੍ਹ “ਪੁਸ਼ਤੋਂ ਪੁਸ਼ਤ’ ਨਾਲ ਉਹ ਜ਼ਿੰਦਗੀ ਦੇ ਯਥਾਰਥ ਤੇ ਸੱਚ ਨੂੰ ਉਲੀਕਦਾ ਹੋਇਆ, “ਮਜਬੂਰੀਆਂ', 'ਮਸਲੇ’, ‘ਇੱਕ ਉਲਝਨ ਤੇ 'ਪੁਸ਼ਤ ਪੁਸ਼ਤ ਵਰਗੀਆਂ ਸਫ਼ਲ ਕਹਾਣੀਆਂ ਦੇਣ ਦਾ ਦਾਈਆ ਬੰਦਾ ਹੈ । ਤਕਨੀਕੀ ਪੱਖ ਤੋਂ ਇਹ ਕਹਾਣੀਆਂ, ਉਸ ਦੀ ਅਗੇ ਵਧੀ ਤੇ ਉੱਨਤ ਕਲਾ ਦਾ ਪ੍ਰਮਾਣ ਪੇਸ਼ ਕਰਦੀਆਂ ਹਨ । 'ਮੈਂ ਕਿਉਂ ਪੀਤੀ’ ਤੇ ‘ਮੇਰੀ ਮੌਤ’ ਜਜ਼ਬਾਤ ਦੀ ਲੋਰ ਵਿੱਚ ਰਚੀਆਂ ਜ਼ਿੰਦਗੀ ਦੀਆਂ ਗੁੰਝਲਾਂ ਨੂੰ ਖੋਲ ਦੀਆਂ ਕਹਾਣੀਆਂ ਹਨ । | ਗੁਰਬਖਸ਼ ਦੀ ਬੋਲੀ ਬੜੀ ਸਰਲ ਹੈ, ਜਿਸ ਵਿੱਚ ਦੁਆਬੇ ਦੇ ਹੁਸ਼ਿਆਰਪੁਰ ਜ਼ਿਲੇ ਦੇ ਬਰਸਾਤੀ ਚੋਆਂ ਦੀ ਰਵਾਨੀ ਹੈ । ਨਿੱਕੇ ਨਿੱਕੇ ਚੁਸਤ ਵਾਕ ਘੜਨ ਦਾ ਉਸ ਨੂੰ ਚੱਜ ਹੈ । 'ਬੇਰੀ' ਅਜੀਤ ਸੈਣੀ ਦਾ ਨਵਾਂ ਚ’ ਤੋਂ ਪਿੱਛੋਂ ਦੂਸਰਾ ਸੰਨ੍ਹ ਹੈ । ਜਿਸ ਤੇਜ਼ੀ ਨਾਲ ‘ਸੈਣੀ ਨੇ ਕਹਾਣੀ ਰਚਨਾ ਕੀਤੀ ਹੈ ਤੇ ਆਪਣੇ ਲਈ, ਪੰਜਾਬੀ ਕਹਾਣੀ ਵਿੱਚ ਯੋਗ ਸਥਾਨ ਪੈਦਾ ਕੀਤਾ ਹੈ, ਉਹ ਅਚੰਭੇ ਤੋਂ ਘੱਟ ਨਹੀਂ। ਇਹ ਸਭ ਕੁਝ ਉਸ ਦੀ ਮਿਹਨਤ ਤੇ ਲਗਨ ਦਾ ਸਦਕਾ ਹੈ । ਉਸ ਪਾਸ ਵਿਸ਼ਯ-ਚੋਣ ਲਈ, ਚੰਗੀ ਸੂਝ ਹੈ । ਕਹਾਣੀ ਨੂੰ ਸਫਲਤਾ ਸਹਿਤ ਨਿਭਾਉਣ ਦਾ ਉਸ ਨੂੰ ਸਲੀਕਾ ਹੈ । ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਤੋਂ ਕਹਾਣੀ ਉਸਾਰ ਲੈਣੀ, ਮਨੁਖੀ ਮਨ ਦੀ ਕਿਸੇ ਇੱਕ ਦੇਸ਼ਾ ਨੂੰ ਕਹਾਣੀ ਵਰਗਾ ਬਯਾਨ ਦੇ ਦੇਣਾ, ਇਹ ‘ਸੈਣੀ’ ਦਾ ਲੱਛਣ ਵਿਸ਼ੇਸ਼ ਹੈ, ਜਿਸ ਦੇ ਉਭਰਨੇ ਦੀਆਂ ਢੇਰ ਸਾਰੀਆਂ ਸੰਭਾਵਨਾਵਾਂ ਹਨ । 29