ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਚੇਤਨਾ ਇਸਤਰੀ ਮਰਦ ਦੀ ਸਾਂਝੀ ਹੈ । ਤਿੰਨ ਬੂਹਿਆਂ ਵਾਲਾ ਘਰ’ ਪਿਆਰ ਦੀ ਤਿਕੋਨ ਨੂੰ ਪੇਸ਼ ਕਰਦੀ ਹੈ, ਜੋ ਬਹੁਤ ਖੂਬਸੂਰਤੀ ਨਾਲ ਨਿਭੀ ਹੈ । “ਕੀ ਨੇੜੇ ਕੀ ਦੂਰ’ ਤੇ ‘ਗੱਡੀ ਚਿੰਨਾ ਰਾਹ’ ਲੰਮੀਆਂ ਹੋਣ ਦੇ ਬਾਬਜੂਦ, ਪਾਠਕ ਦੀ ਬਿਰਤੀ ਨੂੰ ਕੀਲ ਲੈਣ ਵਾਲੀਆਂ ਕਹਾਣੀਆਂ ਹਨ ! ਇਤਿਹਾਸ ਤੇ ਮਿਥਿਹਾਸ ਦੇ ਅਮੀਰ ਹਵਾਲਿਆਂ ਨਾਲ ਸੁਸੱਜਿਤ, ‘ਸਤਿਆਰਥੀ’ ਦੀ ਕਹਾਣੀ ਕਵਿਤਾ ਵਰਗੀ ਮਿੱਨੀ ਹੁੰਦੀ ਹੈ । ਉਸ ਦੀ ਸ਼ੈਲੀ ਦਾ ਸੁਆਦ ਮਾਖਿਉ ਵਰਗਾ ਹੈ, ਜਿਸ ਵਿੱਚ ਕਦੇ ਕਦੇ ਵਿਅੰਗ ਤੇ ਕਟਾਕਸ਼ ਦਾ ਡੰਗ ਆਪਣੀ ਵਿੱਚ ਘੋਲ ਜਾਂਦਾ ਹੈ । | ਵਣ 'ਤੇ ਕਰੀਰ’ ਅਤੇ ‘ਦੁਨੀਆਂ ਤੋਂ ਬਾਹਰੀ ਗੱਲ ਪਿੱਛੋਂ 'ਕੱਚੀਆਂ ਅੰਬੀਆਂ : ਗੁਰਚਰਨ ਸਿੰਘ ਦਾ ਵਰਤਮਾਨ ਸੰਹ ਹੈ । “ਕੱਚੀਆਂ ਅੰਬੀਆਂ ਦੀਆਂ ਦਸਾਂ ਹੀ ਕਹਾਣੀਆਂ ਵਿੱਚ ਦੁਆਬੇ ਦੀਆਂ ‘ਕੱਚੀਆਂ ਅੰਬੀਆਂ ਦਾ ਸੁਆਦ ਹੈ । ਜਿਨ੍ਹਾਂ ਦੀ ਖਟਾਸ ਪਿੱਛੋਂ ਦੰਦ ਖੱਟੇ ਕਰਕੇ, 'ਸੀਸੀ' ਪੈਦਾ ਕਰ ਦੇਂਦੀ । ਹੈ । 'ਸੋਨੇ ਦੀ ਡਲੀ’, ‘ਦਲੀਪਾਂ ਪੀਰ’ ਤੇ ‘ਬਰਸਾਤ’ ਤਾਂ ਪੁਰਾਣੀਆਂ ਕਹਾਣੀਆਂ ਹੀ ਹਨ । 'ਦਲੀਪਾ ਪੀਰ’ ਗੁਰਚਰਨ ਸਿੰਘ ਦਾ ਇੱਕ ਅਭੁੱਲ ਪਾਤਰ ਹੈ । “ਬਰਸਾਤ’ ਵਿੱਚੋਂ ਬਰਸਾਤ ਦੇ ਮੌਸਮ ਦੀ ਸਿੱਲੀ ਸਿੱਲੀ ਪਉਣ ਦੀ ਮਹਕ . ਆਉਂਦੀ ਹੈ । ਸੋਨੇ ਦੀ ਡਲੀ' 'ਤੇਰਾ ਅਪਸਰਾਨਾ ਨਾ’ ‘ਸਮੇਂ ਸਮੇਂ ਦੇ ਰੰਗ ਤੇ “ਹਨੇਰੇਅਣ ਪਿਆਰ-ਰੀਤਾਂ ਦੀਆਂ ਕਹਾਣੀਆਂ ਹਨ । ਜਿਨ੍ਹਾਂ ਦਾ ਜਜ਼ਬਾਤੀ ਤੇ ਜ਼ੋਰਦਾਰ ਬਯਾਨ ਗੁਰਚਰਨ ਸਿੰਘ ਦੀ ਵਿਸ਼ੇਸ਼ ਸ਼ੈਲੀ ਦਾ ਲਖਾਇਕ ਹੈ । ਮਲਕਾਤ' ਇੱਕ ਜ਼ਬਰਦਸਤ ਵਿਅੰਗ ਹੈ । ਸਾਡੇ ਸਾਮਾਜਿਕ ਕਿਰਦਾਰ ’ਤੇ ਜੋ ... ਆਪਣੀ ਗ਼ਲਤ ਬਣਤਰ ਕਾਰਣ ਸਮਾਜ ਵਿੱਚ ਬਦਚਲਨੀ ਦੀ ਦੁਰਗੰਧ ਫੈਲਾਉਂਦਾ ਹੈ । ਸ਼ਾਮ ਲਾਲ 'ਟੂਟੀ ਬਲਵਿੰਦਰਜੀਤ ਸਰਦਾਰਨੀ ਨਾਲ ਰੰਗ ਰਲੀਆਂ ਮਾਣਦਾ, ਜਦੋਂ ਆਪਣੀ ਭੈਣ ਨੂੰ ਸਰਦਾਰ ਦੀ ਅੰਨੀ ਹਵਸ ਦਾ ਸ਼ਿਕਾਰ ਹੋਈ ਤੇ ਮਿੱਧੇ-ਮਧੋਲੀ ਵੇਖਦਾ ਹੈ ਤਾਂ ਉਸ ਦੇ ਅੰਦਰ ਧ ਦੀ ਇੱਕ ਜੂਲਾ ਬਲ ਉੱਠਦੀ ਹੈ । ਇਹ ਕਹਾਣੀ ਵਰਤਮਾਨ ਸਮਾਜ ਵਿੱਚ ਪ੍ਰਚਲਿਤ ਜੀ ਦੀ ਕਾਣੀ ਵੰਡ ਤੇ ਉਸ ਕਾਰਣ ਪੈਦਾ ਹੋਏ ਮਾਨਸਿਕ ਰੋਗਾਂ ਨੂੰ ਨੰਗਿਆਂ ਕਰਨ ਦੇ ਨਾਲ ਨਾਲ, ਇਸ ਸ਼੍ਰੇਣੀਆਂ ਵੰਡੇ ਸਮਾਜ ਵਿਰੁਧ ਧੁ ਭੀ ਉਪਜਾਂਦੀ ਹੈ । 'ਪੋਜ਼ੀਸ਼ਨ ਅਹਵੇ... ਲੇਖਕਾਂ ਤੇ ਆਲੋਚਕਾਂ ਦੇ ਆਪਸੀ ਸੰਬੰਧਾਂ ਦੇ 20