ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


‘ਬਿਗਾਨੀ ਚੀਜ਼ ਵਿੱਚ ਵਿਅੰਗ ਦਾ ਡੰਗ ਬੜਾ ਤਿੱਖਾ, ਚੁਭਵਾਂ ਤੇ ਕਾਟਵਾਂ ਹੈ । ‘ਵਿਰਕ’ ਦੀ ਬਲੀ ਠੇਠ ਤੇ ਸਰਲ ਹੁੰਦੀ ਹੈ । ਸ਼ੈਲੀ ਉਸ ਦੀ ਰਸੀ ਹੋਈ ਤੇ ਸਰਸਤਾ-ਭਰਭੂਰ ਹੈ । | ਉਹ ਆਪਣੀ ਕਲਾ-ਕੁਸ਼ਲਤਾ ਨਾਲ, ਪੰਜਾਬੀ ਕਹਾਣੀ ਵਿੱਚ ਨਵੇਂ ਪੂਰਨੇ ਪਾ ਰਹਿਆ ਹੈ ਤੇ ਉਸ ਦਾ ਨਵੀਨਤਮ ਸੰ, ਉਸਦੀ ਉੱਨਤ ਕਲਾ ਦਾ ਮੂੰਹਬੋਲਦਾ ਸਬੂਤ ਹੈ । ਵਿਰਕ' ਦਾ ਤੁਲਨਾਤਮਕ ਢੰਗ, ਜੋ ਦੋ ਵਿਰੋਧੀ ਘਟਨਾਵਾਂ ਦੀ ਟੱਕਰ 'ਚੋਂ ਚੰਗਿਆੜੇ ਪੈਦਾ ਕਰਕੇ, ਪ੍ਰਭਾਵ ਨੂੰ ਬਲਵਾਨ ਬਨਾਉਣ ਦਾ ਇੱਕ ਸਾਧਨ ਹੈ, ਆਪਣੇ ਆਪ ਵਿੱਚ ਇੱਕ ਕਲਾ ਹੈ ਜੋ ਜਣੇ ਖਣੇ ਦੇ ਵੱਸ ਦਾ ਰੋਗ ਨਹੀਂ । ਦੇਵਿੰਦਰ ਸਤਿਆਰਥੀ’ ਨੇ ਇਸ ਵਰੇ ਆਪਣਾ ਨਵਾਂ ਕਹਾਣੀ-ਸੰਗ ‘ਤਿੰਨ ਬੂਹਿਆਂ ਵਾਲਾ ਘਰ' ਪੰਜਾਬੀ ਕਹਾਣੀ-ਸਾਹਿਤ ਨੂੰ ਦਿੱਤਾ ਹੈ । ਤਿੰਨ ਬੂਹਿਆਂ ਵਾਲਾ ਘਰ’ ਆਪਣੀ ਕੁੱਖ ਵਿੱਚ ਦਸ ਕਹਾਣੀਆਂ ਤੋਂ ਬਿਨਾ, ਉਰਦੂ ਦੇ ਪ੍ਰਸਿੱਧ ਕਹਾਣੀਕਾਰ ਸਆਦਤ ਹਸਨ ਮੰਟੋ' ਦਾ ਸਕੈਂਚ ਮੰਟੋ ਮੇਰਾ ਹਮਪਿਆਲਾ' ਦੇ ਸਿਰਲੇਖ ਹੇਠ ਸਾਂਭੀ ਬੈਠਾ ਹੈ । ਇਸ ਸੰਨ੍ਹ ਦੀਆਂ ਕਹਾਣੀਆਂ ਦੇ ਬੂਹੇ, ਮਨੁਖੀ ਆਤਮਾ ਵਲ ਖੁਦ ਹਨ, ਜੋ ਵੱਖ ਵੱਖ ਪਾਤਰਾਂ, ‘ਦਸੌਂਧਾ ਸਿੰਘ’, ਦੀਪੀ’, ‘ਨੀਲਕੰਠ’, ‘ਅਵਤਾਰ’, ਆਗਿਲ ਨਕਸ਼ ਬੰਦ’ ਆਦਿ ਦੇ ਦਰਸ਼ਨ ਕਰਾਉਂਦੇ ਹਨ । ‘ਸਤਿਆਰਥੀ ਆਪਣੇ ਪਾਤਰਾਂ ਨੂੰ ਬੜੀ ਰੀਝ ਨਾਲ ਚਿਤਰਦਾ ਹੈ । ਇਸ ਸੰਨ੍ਹ ਦੇ ਆਰੰਭਕ ਸ਼ਬਦਾਂ, 'ਮੇਰੇ ਪਾਤਰ, ਮੇਰੇ ਯਾਰ' ਵਿੱਚ ਉਹ ਲਿਖਦਾ ਹੈ ਕਿ, “ਮੇਰੀਆਂ , ਕਹਾਣੀਆਂ ਦੇ ਪਾਤਰ ਉਹ ਹੁੰਦੇ ਹਨ, ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ । ਲਿਖਣ ਸਮੇਂ ਕੋਈ ਪਾਤਰ ਉਚੇ ਹਮਦਰਦੀ ਦਾ ਹਕਦਾਰ ਹੋ ਜਾਂਦਾ ਹੈ । ‘ਦਸੌਂਧਾ ਸਿੰਘ' ਇੱਕ ਅਭੁੱਲ ਪਾਤਰ ਹੈ । ਕਹਾਣੀ ਪੜਦਿਆਂ ਪਾਠਕ ਇਉਂ ਮਹਸੂਸ ਕਰਦਾ ਹੈ ਕਿ ਉਹ ਦਸੌਂਧਾ ਸਿੰਘ ਦੀ ਬੱਸ ਵਿੱਚ ਬੈਠਾ ਹੈ, ਤੇ ਉਸ ਦੀਆਂ ਹਾਸ-ਵਿਲਾਸ, ਠੱਠੇ ਮਖੌਲ ਦੀਆਂ ਮਜ਼ੇਦਾਰ ਤੇ ਚਟਖਾਰੇਦਾਰ ਗੱਲਾਂ ਸੁਣ ਰਹਿਆ ਹੈ ! ਕੰਡਕਟਰ ਜਾਨੀ ਚੋਰ ਭੀ ਇੱਕ ਵਿਸ਼ੇਸ਼ ਪ੍ਰਕਾਰ ਦੀ ਸ਼ਖ਼ਸੀਅਤ ਦਾ ਮਾਲਿਕ, ਪਾਤਰ ਹੈ, ਜਿਸ ਨੂੰ ਉਭਾਰਨ ਵਿੱਚ ‘ਸਤਿਆਰਥੀ’ ਕਾਫ਼ੀ ਸਫ਼ਲ ਹੈ । ਸੰਦਲੀ ਗਲੀ ਲੇਖਕ ਦੀ ਰੂਹ ਦੀ ਕਹਾਣੀ ਹੈ ਜੋ ਅਤਿ ਪਿਆਰੀ ਹੈ । ਇਸ ਕਹਾਣੀ ਵਿੱਚ ਇਲਾਚੀ ਦੇ ਖਾਣ ਵਾਲਾ ਸੁਆਦ ਤੇ ਰਸ ਹੈ । “ਕਣਕ ਦੀ ਆਵਾਜ਼ ਉਠ ਰਹੀ ਲੋਕ-ਆਵਾਜ਼ ਤੇ ਜਾਗੀਰਦਾਰਾਂ ਵਿਰੁੱਧ ਵਾਵੇਲਾ ਮਚਾਣ ਵਾਲੀ ਕਿਰਸਾਣ-ਸ਼ੇਣੀ ਦੀ ਜਾਗ ਚੇਤਨਾ ਦਾ ਚਿੰਨ੍ਹ ਹੈ । ਇਹ 96