ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਖਿਚੋਤਾਣ ਅਵੱਸ਼ ਹੈ । ਪਦਾਰਥਵਾਦ ਵੀ ਭਵਿੱਖ ਤੇ ਆਸਾਂ ਲਾਈ ਬੈਠਾ ਹੈ । ਹਾਲਾਂ ਸਮਾਜ ਵਿਚ ਇਕ-ਸੁਰਤਾ ਉਹ ਕਾਇਮ ਨਹੀਂ ਕਰ ਸਕਿਆ । ਪਰੰਤੂ ਜਿਸ ਵਿਅਕਤੀ ਨੇ ਦੋਹਾਂ ਵਾਦਾਂ ਦਾ ਯੋਗ ਸੰਤੁਲਨ ਆਪਣੇ ਜੀਵਨ ਵਿਚ ਕਰ ਲਇਆ, ਉਸ ਨੂੰ ਭਵਿੱਖ ਤੇ ਆਸ ਰਖਣ ਦੀ ਲੋੜ ਨਹੀਂ। ਉਹ ਆਪ ਸੁਖੀ ਹੋ ਗਇਆ ਹੈ ਤੇ ਆਪਣੀ ਛੋਹ ਨਾਲ ਦੂਜਿਆਂ ਨੂੰ ਵੀ ਸੁਖੀ ਕਰ ਦੇਂਦਾ। ਜਿਕਰ ਮਧੂ-ਮੱਖੀ ਹਰ ਇਕ ਕੌੜੇ ਕਸੈਲੇ ਫੁਲ ਵਿਚੋਂ ਮਾਖਿਓਂ ਪ੍ਰਾਪਤ ਕਰ ਲੈਂਦੀ ਹੈ, ਇਕਰ ਇਹ ਵਿਅਕਤੀ ਹਰ ਬਦਲਵੀਂ ਹਾਲਤ ਵਿਚ ਦੁਖ ਦੂਰ ਕਰ ਕੇ ਸੁਖ ਦੇ ਸਾਧਨ ਲੱਭ ਲੈਂਦਾ ਹੈ । ਸੰਸਾਰ ਦੀ ਕੋਈ ਚੀਜ਼ ਸਥਿਰ ਨਹੀਂ। ਇਸ ਲਈ । ਮਨ ਨੂੰ ਉਸ ਪੱਧਰ ਤੇ ਲੈ ਜਾਣਾ ਜਿੱਥੇ ਹਰ ਬਦਲਵੀਂ ਦਸ਼ਾ ਨਾਲ . (Adjustment) ਹੋ ਸਕੇ ਹੀ ਵਿਅਕਤੀ ਨੂੰ ਸੁਖ ਦੇ ਸਕਦਾ ਹੈ । ਇਸੇ ਦੇ ਧਾਰਮਿਕ ਸ਼ਬਦਾਵਲੀ ਵਿਚ ਭਾਣਾ ਮੰਨਣਾ ਆਖਿਆ ਗਇਆ ਹੈ । ਫਿਰ ਮੈਨੂੰ ਇਹ ਸਮਝ ਨਹੀਂ ਆਈ ਕਿ ਸਮਾਜਵਾਦੀ ਹੋਣ ਲਈ ਪਦਾਰਥਵਾਦੀ ਹੋਣਾ ਕਿਉਂ ਲਾਜ਼ਮੀ ਸਮਝਿਆ ਜਾਂਦਾ ਹੈ । ਗੁਰੂ ਅਰਜਨ ਦੇਵ ਜੀ ਜਿਹੜੇ ਲੂੰ ਲੂੰ ਅਧਿਆਤਮਵਾਦੀ ਸਨ ਇਕ ਸਮਾਜ ਦਾ ਚਿੜ ਦਿੱਤਾ ਹੈ, ਜਿਸ ਤੋਂ ਚੰਗੇਰਾ ਚਿਤੁ ਅਜੇ ਤੀਕ ਮੈਂ ਪਦਾਰਥਵਾਦੀਆਂ ਦਾ ਨਹੀਂ ਵੇਖਿਆ । ਹੁਣਿ ਹੁਕਮੁ ਹੋਆ ਮਿਹਰਵਾਣ ਦਾ, ਪੈ ਕੋਇ ਨ ਕਿਸੈ ਰਝਾਣਦਾ॥ ਸਭ ਸੁਖਾਲੀ ਵੁਠੀਆ, ਇਹ ਹੋਆ ਹਲੇਮੀ ਰਾਜ ਜੀਉ ॥ ਹੁਣ ਅਜਿਹਾ ਹੁਕਮੁ ਧੁਰੋ ਆਇਆ ਹੈ ਕਿ ਕੋਈ ਕਿਸੇ ਦੇ ਮਗਰ ਪੈ, ਉਸ ਨੂੰ ਦੁਖ ਨਹੀਂ ਦੇਂਦਾ | ਸਾਰੇ ਸੁਖਲੇ ਵਸ ਰਹੇ ਹਨ | ਜਬਰ ਦੀ ਥਾਂ ਹੁਣ ਹਲੀਮੀ ਦਾ ਰਾਜ ਹੈ । ਕਿਸੇ ਫ਼ਾਰਸੀ ਦੇ ਕਵੀ ਨੇ ਆਖਿਆ ਹੈ :- ਬਹਿਸ਼ਤ ਆਂਜਾ ਕਿ ਆਜ਼ਾਰੇ ਨ ਬਾਦ । ਕਸੇ ਰਾ ਬਾ ਕਸੇ ਕਾਰੇ ਨ ਬਾਸ਼ਦ । ਜਿਸ ਵਾਦ ਅਨੁਸਾਰ ਜ਼ੋਰ ਜਬਰ ਜਾਇਜ਼ ਮੰਨਿਆ ਜਾਂਦਾ ਹੈ, ਉਹ ਵਿਸ਼ਵ ਸ਼ਾਂਤੀ ਨਹੀਂ ਪੈਦਾ ਕਰ ਸਕਦਾ । ਚੰਗਾ ਸਮਾਜ ਤਦੋਂ ਹੀ ਹੋਂਦ ਵਿਚ ਆਵੇਗਾ, ਜਦੋਂ ਸਮਾਜ ਦੇ ਸਾਰੇ ਵਿਅਕਤੀ ਹਰ ਇਕ ਨੂੰ ਖੁਲ ਦੇਣਗੇ ਕਿ ਉਹ ਜੇਹੋ ਜੇਹੇ ਮਰਜ਼ੀ ਵਿਚਾਰ ਰੱਖੇ, ਪਰ ਦੂਜਿਆਂ ਨੂੰ ਮਨਾਉਣ ਲਈ ਜ਼ੋਰ ਨਾ ਵਰਤੇ । ਜਦੋਂ ਜ਼ੋਰ ਜਬਰ ਦੀ ਥਾਂ ਪਰਸਪਰ ਸਹਾਇਤਾ ਦੀ ਲੀਹ ਚਲ ਪਵੇਗੀ, ਸੰਸਾਰ ਇਕ ਸੁਰਗ ਬਣ ਜਾਏਗਾ । ਹਰ ਇਕ ਸੱਚੇ ਅਧਿਆਤਮਵਾਦੀ ਨੇ ਇਹੋ ਹੀ ਚਿਤ ਖਿਚ ਕੇ ਸੰਸਾਰ ਦੇ ਸਾਹਮਣੇ ਰਖਿਆ ਹੈ । ਜੇ ਧਰਮ ਵਿਚ ਜਬਰ ਵਿਰਤ ਨਹੀਂ ਤਾਂ ਕਿਸੇ ਆਰਥਿਕ ਪ੍ਰਬੰਧ ਦੇ ਪਸਾਰਨ ਲਈ ਜਬਰ ਕਿਸ ਤਰਾਂ ਵਿਰਤ ਹੋ ਸਕਦਾ ਹੈ । -