ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਦੀ ਕਿਸਮਤ ਦੇ ਚਿੰਨ੍ਹ ਹਨ । ਤੂੰ ਉਸ ਤੇ ਵਰਖਾ ਕਰ ਕੇ ਉਸ ਦੀ ਦਿਨੋ ਦਿਨ ਵਧ ਰਹੀ ਦੁਰਬਲਤਾ ਨੂੰ ਦੂਰ ਕਰਕੇ, ਉਸ ਦੁਖ ਨੂੰ ਮਿਟਾ ਦੇ । | ਕਾਲੀ ਦਾਸ ਦਾ “ਮੇਘ' ਅਤੇ ਨਦੀ ਦਾ ਆਪਸ ਵਿਚ ਜੋੜਿਆ ਸੰਬੰਧ ਕੁਦਰਤੀ ਹੈ । ਪ੍ਰਕ੍ਰਿਤੀ ਚਿੜਨ ਕਰਨ ਵਾਲਿਆਂ ਲਈ ਇਹ ਇਕ ਸੁੰਦਰ ਉਦਾਹਰਣ ਹੈ । ੫, ਪ੍ਰਤੀਕ ਅਤੇ ਅਲੰਕਾਰ ਰੂਪ ਵਿਚ ਪ੍ਰਕ੍ਰਿਤੀ ਚਿਨ- ਕਵੀ ਸੰਸਾਰ ਦੀਆਂ ਅਨੇਕਾਂ ਵਸਤੂਆਂ, ਮਨ ਦੇ ਅਨੇਕਾਂ ਭਾਵਾਂ, ਵਿਚਾਰਾਂ ਨੂੰ ਵਿਸ਼ੇਸ਼ ਰੂਪ ਵਿਚ ਪ੍ਰਗਟਾਉਣ ਵਾਸਤੇ ਜ਼ਿਆਦਾ ਤਰ ਕ੍ਰਿਤੀ ਦਾ ਸਹਾਰਾ ਲੈਂਦਾ ਹੈ ਕਿਉਂਕਿ ਪ੍ਰਕ੍ਰਿਤੀ ਦਿਸ਼-ਰੂਪ ਵਿਚ ਮਨੁਖ ਨਿਰਮਤ ਕੁਲ-ਵਸਤੂਆਂ ਨਾਲੋਂ ਵਿਸ਼ੇਸ਼ ਅਸਾਧਾਰਨ ਮੁੰਦਰ ਹੈ । ਇਸੇ ਲਈ ਇਸ ਨੂੰ ਸਾਧਨ ਰੂਪ ਵਿਚ ਲੈਣਾ ਵਿਸ਼ੇਸ਼ ਲਾਭਕਾਰੀ ਹੈ । ਇਸੇ ਗੱਲ ਨੂੰ ਮੁਖ ਰਖ ਕੇ ਮਹਾਨ ਕਵੀਆਂ ਨੇ ਪ੍ਰਤੀਕ ਅਤੇ ਅਲੰਕਾਰਾਂ ਲਈ ਪ੍ਰਕ੍ਰਿਤੀ ਨੂੰ ਹੀ ਚੁਣਿਆ ਹੈ । ਪ੍ਰਤੀਕ ਅਤੇ ਅਲੰਕਾਰਾਂ ਦੀ ਸਾਰਥਕਤਾ ਇਸੇ ਵਿਚ ਹੈ ਕਿ “ਵਰਣਤ ਵਸਤੂ ਦਰਸ਼ਕ ਦੇ ਮਨ ਤੇ ਜੋ ਅਸਰ ਛੱਡੇ, ਉਸ ਲਈ ਚੁਣੇ ਗਏ ਪ੍ਰਤੀਕ ਅਤੇ ਅਲੰਕਾਰ ਦਾ ਉਹੀ ਅਸਰ ਹੋਣਾ ਚਾਹੀਦਾ ਹੈ ਇਹ ਅਸਰ ਜਿੰਨਾ ਸਾਰਥਕ ਅਤੇ ਭਾਵ ਨਾਲ ਸੰਬੰਧਤ ਹੋਵੇਗਾ, ਉਨਾਂ ਹੀ ਮਹਾਨ ਹੈ। ਪ੍ਰਤੀਕ ਅਲੰਕਾਰ ਦੀ ਸਾਰਥਕਤਾ ਵੀ ਇਸੇ ਵਿਚ ਹੈ । ਵਸਤੂ ਅਤੇ ਪ੍ਰਤੀਕ ਅਲੰਕਾਰ ਦਾ ਆਪਿਸ ਵਿਚ ਵਿਰੋਧੀ ਅਸਰ ਕਲਾਤਮਕ ਨਹੀਂ ਮੰਨਿਆ ਜਾ ਸਕਦਾ । ਪ੍ਰਤੀਕ ਅਤੇ ਅਲੰਕਾਰ ਰੂਪ ਵਿਚ ਚੁਣੀ ਪ੍ਰਕ੍ਰਿਤੀ ਚਿਣ ਦੀ ਮਹਾਨਤਾ ਹੈ । ਅਲੰਕਾਰ ਰੂਪ ਵਿਚ ਕ੍ਰਿਤੀ ਕਰਨ ਵਾਲਿਆਂ ਲਈ ਸਿਰਫ ਉਪਰੋਕਤ ਗਲ ਦਾ ਧਿਆਨ ਰਖਣਾ ਹੀ ਕਾਫੀ ਹੈ । ਜਿਵੇਂ ਇਸਤ੍ਰੀ ਅਤੇ ਦੰਦਾਂ ਲਈ ਕਲੀ, ਚੰਦ ਤੇ ਮੋਤੀਆਂ ਦੀ ਉਪਮਾਂ । ਪਰ ਤੀਕ ਰੂਪ ਵਿਚ ਪ੍ਰਕ੍ਰਿਤੀ ਚਿਣ ਕਰਨ ਲਈ ਹੋਰ ਵੀ ਕੁਝ ਗਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ । ੧. ਸਾਰੀ ਕਵਿਤਾ ਵਿਚ ਕਿਸੇ ਟਾਂਵੇਂ ਟਾਂਵੇਂ ਥਾਂ ਤੇ ਚਿੰਨ੍ਹਾਂ ਦੀ ਵਰਤੋਂ । ੨. ਇਕੋ ਤਕ ਤੇ ਅਧਾਰਤ ਸਾਰੀ ਕਵਿਤਾ, ਜਿਵੇਂ ਬਾਵਾ ਬਲਵੰਤ ਦੀ ਉਸ਼ਾ | ੩. ਕਈ ਵਾਰ ਇਕ ਕਵਿਤਾ ਵਿਚ ਇਕ ਗਲ, ਭਾਵ, ਵਿਚਾਰ ਨੂੰ ਪ੍ਰੀਤਕਾਂ ਰਾਹੀਂ ਧੁਰ ਤੋਂ ਲੈ ਕੇ ਅੰਤ ਤਕ ਨਿਭਾਇਆ ਜਾਂਦਾ ਹੈ, ਇਥੇ ਊਤ ਕੇ ਸ਼ੈਲੀ ਅਨਿਉਕੁਤੀ ਸ਼ੈਲੀ ਬਣ ਜਾਂਦਾ ਹੈ । ਇਹ ਅਨਿਉਕਤੀ ਤਾਂ ਹੀ ਅਸਫਲ ਰਹਿੰਦੀ ਹੈ ਜੋ ਸਾਰੀ ਰਚਨਾ ਵਿਚ ਅਨਿਉਕਤੀ ਹੋਵੇ । ਪੰਜਾਬ 8€