ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਹਾਣੀਆਂ ‘ਸਿਟਿਆਂ ਦੀ ਛਾਂ, ਜਦੋਂ ਛਲੀਆਂ ਹਸੀਆਂ ਆਦਿ ਹਨ । ਜਸਵੰਤ ਸਿੰਘ ਕੰਵਲ ਜਾਗੀਰਦਾਰੀ ਪ੍ਰਬੰਧ ਦਾ ਸਖਤ ਵਿਰੋਧੀ ਹੈ ਅਤੇ ਉਹ ਆਪਣੀਆਂ ਕਹਾਣੀਆਂ ਵਿਚ ਵੀ ਇਸ ਸ਼੍ਰੇਣੀ ਨੂੰ ਨਿਖੇਧਾਤਮਕ ਪੱਖ ਤੋਂ ਚਿਦਾ ਹੈ । ਕਿਸਾਨ ਹੋਣ ਦੇ ਨਾਤੇ ਵਿਚ ਉਹ ਕਿਸਾਨਾਂ ਦੀ ਸਹੀ ਤਿਨਿਧਤਾ ਕਰਦਾ ਹੈ । ਉਹਨਾਂ ਦੀਆਂ ਸਮੱਸਿਆਵਾਂ ਤੋਂ ਚੰਗਾ ਜਾਣੂ ਹੈ ਅਤੇ ਉਹ ਕਿਸਾਨਾਂ ਦੀ ਗਰੀਬੀ ਦੇ ਕਾਰਣਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ । ਇਹੋ ਹੀ ਕਾਰਣ ਹੈ ਕਿ ਉਹ ਆਪਣੀਆਂ ਕਹਾਣੀਆਂ ਵਿਚ ਯਥਾਰਥਵਾਦ ਨੂੰ ਚੰਗੀ ਤਰ੍ਹਾਂ ਉਲੀਕ ਸਕਦਾ ਹੈ । ਜ਼ਿੰਦਗੀ ਦੂਰ ਨਹੀਂ, ਸੰਧੂਰ ਆਦਿ ਪੁਸਤਕਾਂ ਵਿੱਚ ਉਸ ਦੀਆਂ ਕਹਾਣੀਆਂ ਕਾਫੀ ਸਮਾਜਵਾਦੀ ਹਨ ਪਰ ਕਈ ਵੇਰ ਉਹ ਆਪਣੀਆਂ ਕਹਾਣੀਆਂ ਵਿਚ ਚਲਾਤਮਕ ਪੱਖ ਤੋਂ ਢਿੱਲਾ ਪੈ ਜਾਂਦਾ ਹੈ ਜਿਹੜਾ ਕਿ ਇਕ ਕਾਮਯਾਬ ਕਹਾਣੀਕਾਰ ਲਈ ਨਹੀਂ ਹੋਣਾ ਚਾਹੀਦਾ । | ਨਵਤੇਜ ਸਮਾਜਵਾਦੀ ਹੋਣ ਦੇ ਨਾਲ ਨਾਲ ਚੰਗਾ ਮਨੋ-ਵਿਗਿਆਨੀ ਵੀ ਹੈ । ਮਨੋਵਿਗਿਆਨਕ ਛੋਹਾਂ ਦੀ ਉਹ ਆਪਣੀਆਂ ਕਹਾਣੀਆਂ ਵਿਚ ਯੋਗ ਵਰਤੋਂ ਕਰਦਾ ਹੈ । ਉਸ ਦੀਆਂ ਸਮਾਜਵਾਦੀ ਯਥਾਰਥਵਾਦ ਨੂੰ ਪ੍ਰਗਟਾਉਣ ਵਾਲੀਆਂ ਕਹਣੀਆਂ “ਨਵੀਂ ਰੁੱਤ’, ‘ਜਦੋਂ ਲੋਕ ਜਾਗਣਗੇ”, “ਸੋਹਣੀ ਸਵੇਰ` ਆਦਿ ਹਨ । ਕਲਵੰਤ ਸਿੰਘ ਵਿਰਕ ਅਤੇ ਹਰੀ ਸਿੰਘ ਦਿਲਬਰ ਨੇ ਵੀ ਪੰਜਾਬੀ ਕਹਾਣੀ ਨੇ ਪਫਲਤ ਕੀਤਾ ਹੈ, ਪਰ ਇਨ੍ਹਾਂ ਦੀਆਂ ਬਹੁਤੀਆਂ ਕਹਾਣੀਆਂ ਸੁਧਾਰਵਾਦੀ ਹੀ ਹੋ ਕੇ ਰਹਿ ਗਈਆਂ ਹਨ । ਸਮਾਜਵਾਦੀ ਅੰਸ਼ ਨੂੰ ਅਜੇ ਉਹ ਨਰੋਈ ਤਰ੍ਹਾਂ ਨਾਲ ਬਿੰਬਿਤ ਨਹੀਂ ਕਰ ਸਕੇ । | ਸਮਾਜਵਾਦੀ ਯਥਾਰਥਵਾਦ ਦਾ ਵਰਨਣ ਪੰਜਾਬੀ ਕਹਾਣੀਆਂ ਵਿਚ ਸਮੁਚੇ ਤੌਰ ਤੇ ਚੰਗੇਰਾ ਹੀ ਉਲੀਕਿਆ ਜਾ ਰਹਿਆ ਹੈ ਅਤੇ ਇਸ ਵਿਸ਼ਯ ਨੂੰ ਬੜੀ ਸੋਹਣੀ ਤਰਾਂ ਨਾਲ ਨਿਭਾਉਣ ਦੀ ਯੋਗ ਸਫਲਤਾ ਪ੍ਰਾਪਤ ਹੋ ਰਹੀ ਹੈ । ਉਪਰੋਕਤ ਆਲੋਚਨਾਤਮਕ ਦ੍ਰਿਸ਼ਟੀ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਪੰਜਾਬੀ vਤ ਵਿਚ ਅਜੇ ਸਮਾਜਵਾਦੀ ਯਥਾਰਥਵਾਦ ਪੂਰੀ ਸਫਲਤਾ ਨਾਲ ਅੰਕਿਤੇ ਹੀ ਹੋ ਸਕਿਆ | ਸਮਾਜਵਾਦੀ ਯਥਾਰਥਵਾਦ ਨੂੰ ਪੂਰੀ ਤਰ੍ਹਾਂ ਨਾਲ ਨਾ ਉਲੀਕਿਆ ਨ ਅਸਲ ਵਿਚ ਕੇਵਲ ਸਾਹਿੱਤਕਾਰਾਂ ਦਾ ਹੀ ਦੋਸ਼ ਨਹੀਂ, ਸਗੋਂ ਸਾਲੋਂ ਆਲੋਚਕਾਂ ਦਾ ਵੀ ਉੱਨਾ ਹੀ ਦੋਸ਼ ਹੈ । ਪੰਜਾਬੀ ਵਿਚ ਸਮਾਲੋਚਨਾ ਅਜੇ ਕੋਈ ਨਿਖਰਵੇਂ ਰੂਪ ਵਿਚ ਪ੍ਰਗਟ ਨਹੀਂ ਹੋਈ । ਵਿਗਿਆਨਕ ਅਤੇ ਤੀਖਣ ਬੌਧਿਕਤਾ ਹੈ ਅਹੋਂਦ ਦੇ ਕਾਰਣ ਪੰਜਾਬੀ ਸਮੀਖਿਆਕਾਰਾਂ ਨੇ ਸਾਹਿੱਤਕਾਰਾਂ ਨੂੰ ਸਮਾਜਵਾਦਾ ਯਥਾਰਥਵਾਦ ਨੂੰ ਉਲੀਕਨ ਲਈ ਕੋਈ ਨਰੋਏ ਤੌਰ ਤੇ ਨਹੀਂ ਪੇਰਿਆ | ਅੱਜੇ ". ਸਾਡੇ ਕਈ ਪੁਰਾਣੇ ਸਮਾਲੋਚਕਾਂ ਦਾ ਝੁਕਾਉ ਇਸ ਪਾਸੇ ਵਲ ਨਹੀਂ ਮੁੜਿਆ 80