ਪੰਨਾ:Alochana Magazine April 1960.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੂਰੀ ਸਫਲਤਾ ਪ੍ਰਾਪਤ ਨਹੀਂ ਕਰ ਸਕਿਆ | ਬੈਂਕ ਨਾਟਕ ਵਿੱਚ ਉਸ ਨੇ ਘਰੋਗੀ ਮਸਲਿਆਂ ਦਾ ਵਰਨਣ ਕੀਤਾ ਹੈ | ਘਰੋਗੀ ਮਸਲਿਆਂ ਦੇ ਕਾਰਣ ਉਸ ਨੇ ਆਰਥਿਕਤਾ ਦੇ ਗਲਤ ਸੰਬੰਧਾਂ ਨੂੰ ਨਹੀਂ ਦਰਸਾਇਆ | ਸਗੋਂ ਪਿਉ ਪੱਤ, ਨੌਂਹ ਸੱਸ ਵਿਚਕਾਰ ਇਹ ਮਸਲਾ ਖੜਾ ਕਰ ਦਿੱਤਾ ਹੈ । ਇਸ ਨਾਟਕ ਵਿਚ ਗੁਰਦਿਆਲ ਸਿੰਘ ਫੁੱਲ ਨੇ ਆਪਣਾ ਸਾਰਾ ਜ਼ੋਰ ਕਰਤਾਰ ਅਤੇ ਉਸ ਦੀ ਪਤਨੀ ਨੂੰ ਨਿੰਦਣ ਤੇ ਹੀ ਲਾਇਆ ਹੈ ਅਤੇ ਉਹ ਇਸ ਤਰ੍ਹਾਂ ਕਰਨ ਵਿਚ ਜੀਵਨ ਦੀ ਯਥਾਰਥਕਤਾ ਨੂੰ ਵੀ ਅੱਖੋਂ ਉਹਲੇ ਕਰ ਦਿੰਦਾ ਹੈ । ਨਾਟਕਕਾਰ ਨੇ ਕਰਤਾਰ ਦੇ ਮੂੰਹੋ ਆਪਣੀ ਭੈਣ ਦੇ ਮੁੰਡੇ ਤੇ ਸ਼ਗਨ ਵਜੋਂ ਇਕ ਰੁਪਿਆ ਮਨੀ-ਆਰਡਰ ਰਾਹੀਂ ਭੇਜਣ ਲਈ ਅਖਵਾਇਆ ਹੈ ਜਿਹੜਾ ਕਿ ਬਿਲਕੁਲ ਹੀ ਨਹੀਂ ਕਰਦਾ। ਇੱਕ ਰੁਪਿਆ ਇੰਝ ਮਨੀ-ਆਰਡਰ ਰਾਹੀਂ ਭੇਜਣ ਦੀ ਸੰਭਾਵਨਾ ਤਾਂ ਤਦ ਹੀ ਹੋ ਸਕਦੀ ਸੀ ਜੇ ਕਰ ਉਹ ਮੂਲੋਂ ਹੀ ਗਹੀਬ ਹੁੰਦੇ, ਪਰ ਆਰਥਕ ਹਾਲਤ ਉਨ੍ਹਾਂ ਦੀ ਚੰਗੇਰੀ ਹੈ । ਸੋ ਇਸ ਤਰਾਂ ਸਪਸ਼ਟ ਹੋ ਜਾਂਦਾ ਹੈ ਕਿ ਨਾਟਕਕਾਰ ਦੀ ਰੁਚੀ ਕੇਵਲ ਕਰਤਾਰ ਨੂੰ ਭੰਡਣ ਤੋਂ ਹੀ ਹੈ । ਏਸੇ ਤਰ੍ਹਾਂ ਫਲ ਸਾਹਿਬ ਨੇ ਕਰਤਾਰ ਨੂੰ ਉਦੋਂ ਵੀ ਵਾਧੂ ਨਿਰਦਈ ਬਣਾਉਂਦਾ ਹੈ ਜਦੋਂ ਉਹ ਆਪਣੇ ਬੁਢੇ ਪਿਤਾ ਨਾਲ ਕਾਂਸ਼ੀ ਜਾਣ ਤੋਂ ਨਹ ਕਰ ਦਿੰਦਾ ਹੈ ਅਤੇ ਨਾ ਜਾਣ ਦੀਆ ਬਹਾਨੇ ਸਾਜ਼ੀਆਂ ਘੜਦਾ ਹੈ । ਫੁੱਲ ਸਾਹਿਬ ਨੇ ੧ਰਤਾਰ ਦੀ ਪਤਨੀ ਨੂੰ ਵੀ ਕੋਈ ਯਥਾਰਥਕਤਾ ਨਾਲ ਨਹੀਂ ਉਲੀਕਿਆ । ਉਸ ਨੂੰ ਐਵੇਂ ਹੀ ਕਠੋਰ ਪੱਥਰ-ਦਿਲ ਬਨਾਉਣ ਦਾ ਯਤਨ ਕੀਤਾ ਗਇਆ ਹੈ । ਨਾਟਕਕਾਰ ਨੇ ਕਰਤਾਰ ਅਤੇ ਉਸ ਦੇ ਪਤਨ ਅਜਿਹੇ ਪਾਤਰ ਲਏ ਹਨ ਜ *ਖਾਰਣ ਮਨੁਖ ਦੀ ਜ਼ਿੰਦਗੀ ਦੀ ਕਦਾਚਿਤ ਤਰਜਮਾਨੀ ਨਹੀਂ ਕਰਦੇ । ਸੰਖਪਤ ਸ਼ਬਦਾਂ ਵਿਚ ਇਹ ਕਹਿਆ ਜਾ ਸਕਦਾ ਹੈ ਕਿ ਨਾਟਕਕਾਰ ਇਸ ਵਿਚ ਬਿਲਕੁਲ ਹੀ ਸਫਲਤਾ ਪ੍ਰਾਪਤ ਨਹੀਂ ਕਰ ਸਕਿਆ ਅਤੇ ਨਾ ਹੀ ਇਹ ਨਾਟਕ ਸਮਾਜਵਾਦੀ ਯਥਾਰਥਵਾਦ ਨੂੰ ਪ੍ਰਗਟਾਉਣ ਵਿਚ ਕੋਈ ਮਹੱਤਤਾ ਰੱਖਦਾ ਹੈ । ਰੋਸ਼ਨ ਲਾਲ ਆਹੂਜਾ ਨੇ ਵੀ ਆਪਣੇ ਨਾਟਕਾਂ ਰਾਹੀਂ ਪੰਜਾਬੀ ਨਾਟਕ ਦੇ ਖੇਤਰ ਨੂੰ ਵਧਾਇਆ ਹੈ ਪਰ ਉਸ ਦੇ ਨਾਟਕਾਂ ਵਿਚ ਸਮਾਜਵਾਦੀ ਯਥਾਰਥਵਾਦ ਦਾ ਚਿਤੁ ਬਹੁਤ ਹੀ ਘੱਟ ਹੈ । ਅਮਰੀਕ ਸਿੰਘ ਵੀ ਇਕ ਹੋਰ ਨਾਟਕਕਾਰ ਹੈ ਜਿਹੜਾ ਕਿ ਅਜੇ ਨਾਟਕ੧ਤਰ ਵਿਚ ਪੂਰੀ ਤਰਾਂ ਕਾਮਯਾਬ ਨਹੀਂ ਹੋ ਸਕਿਆ । ਉਸ ਦਾ ਇਕਾਂਗੀ ‘ਸ਼ਰਤ ੧੦ ਕਲਾ ਲਈ ਦਾ ਹੀ ਕੇਵਲ ਧਾਰਨੀ ਹੋ ਕੇ ਰਹਿ ਗਇਆ ਅਤੇ ਉਸ ਵਿਚ ਕਿਤੇ ਦੇ ਸਾਮਾਜਕ ਸਮੱਸਿਆ ਦਾ ਵਰਨਣ ਨਹੀਂ ਕੀਤਾ ਗਇਆ । ਸੋ ਸਾਮਾਜਵਾਦੀ ਥਾਰਥਵਾਦ ਦਾ ਤਾਂ ਉਸ ਵਿਚ ਪ੍ਰਸ਼ਨ ਹੀ ਨਹੀਂ ਉਠਦਾ । ਪੰਜਾਬੀ ਨਾਟਕ ਵਿਚ ਫੇਰ ਵੀ ਸਾਮਾਜਵਾਦੀ ਯਥਾਰਥਵਾਦ ਦਾ ਅੰਸ਼ 39