ਪੰਨਾ:Alochana Magazine April 1960.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਹੁਤ ਹੀ ਅਗੇ ਦਰਜ਼ੀ ਇਸੇ ਕਿੱਤੇ ਤੋਂ ਸਮਾਜ ਵਿਚ ਭੁਖੇ ਮਰ ਰਹੇ ਹਨ । ਇਸੜੀ ਅਪਣੀ ਹਾਲਤ ਨੂੰ ਉਨੇ ਸਮੇਂ ਤਕ ਕਦਾਚਿਤ ਸੁਲਝਾਅ ਨਹੀਂ ਸਕਦੀ, ਜਿੰਨੇ ਸਮੇਂ ਤਕ ਆਰਥਿਕ ਸੰਬੰਧਾਂ ਵਿਚ ਪ੍ਰੀਵਰਤਨਤਾ ਨਹੀਂ ਆਏਗੀ । ਸੋ ਬਲਵੰਤ ਗਾਰਗੀ ਲਈ ਜ਼ਰੂਰੀ ਸੀ ਕਿ ਉਹ ਇਸ ਨਾਟਕ ਵਿਚ ਇਸਤ੍ਰੀ ਦੀ ਸਮੱਸਿਆ ਨੂੰ ਵਿਅਕਤਿਤੂ ਪੱਖ ਤੋਂ ਹੀ ਨਾ ਦ੍ਰਿਸ਼ਟੀ-ਗੋਚਰੇ ਕਰਦਾ, ਸਗੋਂ ਇਸਤ੍ਰੀ ਜਾਤੀ ਦੀ ਸਮੱਸਿਆ ਨੂੰ, ਉਸ ਨੂੰ ਸਮੂਹਕ ਪੱਖ ਤੋਂ ਵਰਨਣ ਕਰਨਾ ਚਾਹੀਦਾ । ਇਹ ਠੀਕ ਹੈ ਕਿ ਇਸ ਨਾਟਕ ਵਿਚ ਇਸੜੀ ਵਿਚ ਵੀ ਆਈ ਚੇਤਨਤਾ ਦਰਸਾਈ ਗਈ ਹੈ, ਪਰ ਅਜੇ ਇਹ ਨਾਟਕ ਸਮਾਜਵਾਦੀ ਸਾਹਿੱਤ ਦੀਆਂ ਸ਼ਰਤਾਂ ਨੂੰ ਪੂਰੀਆਂ ਨਹੀਂ ਕਰਦਾ । 'ਸੈਲ ਪੱਥਰ ਨਾਟਕ ਵਿਚ ਬਲਵੰਤ ਗਾਰਗੀ ਨੇ ਸਮਾਜਵਾਦ ਦਾ ਹੀ ਜ਼ਕਰ ਕੀਤਾ ਹੈ ਅਤੇ ਸਵੀਰਾ ਨੂੰ ਸਮਾਜਵਾਦੀ ਪੱਖ ਤੋਂ ਅਤੇ ਜੈਦੇਵ ਨੂੰ ਬੁਰਜੂਆਜ਼ੀ ਪੱਖ ਤੋਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ | ਪਰ ਗਾਰਗੀ ਇਸ ਨਾਟਕ ਵਿਚ ਵੀ ਸਮੁਚੇ ਤੌਰ ਤੇ ਕਾਮਯਾਬ ਨਹੀਂ ਹੋ ਸਕਿਆ । ‘ਡਾਕਟਰ ਪਲਟਾ ਅਤੇ ਦੇ ਜ਼ਾਵੀਏ ਵਿਚ ਬਲਵੰਤ ਗਾਰਗੀ ਨੇ ਸਾਮਾਜਕ ਦਸ਼ਾ ਬੜੇ ਕਲਾਤਮਕ ਢੰਗ ਨਾਲ ਪ੍ਰਗਟਾਈ ਹੈ ਅਤੇ ਇਨ੍ਹਾਂ ਇਕਾਂਗੀਆਂ ਵਿਚ ਇਹ ਦਰਸਾਇਆ ਗਇਆ ਹੈ ਕਿ ਆਰਥਕ ਹਾਲਤ ਦਿਨ-ਬ-ਦਿਨ ਨਿਘਰਦੀ ਹੀ ਜਾ ਰਹੀ ਹੈ ਪਰ ਇਨ੍ਹਾਂ ਇਕਾਂਗਆਂ ਵਿਚ ਨਾਟਕਕਾਰ ਨੇ ਸਾਮਾਜਕ ਸਮੱਸਿਆਵਾਂ ਨੂੰ ਸੁਲਝਾਉਣ ਬਾਰੇ ਕਈ ਯਤਨ ਪੇਸ਼ ਨਹੀਂ ਕੀਤਾ । ਐਪਰ ਇਸ ਦਾ ਭਾਵ ਇਹ ਵੀ ਨਹੀਂ ਕਿ ਬਲਵੰਤ ਗਾਰਗੀ ਸਾਮਾਜਿਕ ਸਮੱਸਿਆਵਾਂ ਨੂੰ ਸਾਮਾਜਵਾਦੀ ਦਰਿਸ਼ਟੀਕੋਣ ਤੋਂ ਨਹੀਂ ਵੇਖਦਾ, ਉਸ ਦਾ ਦਿਸ਼ਟੀਕੋਣ ਹੁੰਦਾ ਤਾਂ ਸਾਮਾਜਵਾਦੀ ਹੀ ਹੈ ਪਰ ਅਜੇ ਉਹ ਆਪਣੇ ਇਸ ਦ੍ਰਿਸ਼ਟੀਕੋਣ ਨੂੰ, ਨਾਟਕਾਂ ਵਿਚ ਪੂਰੀ ਸਫਲਤਾ ਨਾਲ ਪ੍ਰਗਟਾਅ ਨਹੀਂ ਸਕਿਆ। ਪ੍ਰਤਿਭਾ ਅਤੇ ਨਿਆਇ ਦੀ ਵਧੀਕ ਮਾਤਰਾ ਹੋਣ ਦੇ ਕਾਰਣ ਸੰਤ ਸਿੰਘ ਸੇਖੋਂ ਨੇ ਕਰੀਬਨ ਕਰੀਬਨ ਦੁਜੇ ਸਾਹਿੱਤਕਾਰਾਂ ਤੋਂ ਪਹਿਲਾਂ ਹੀ ਸਾਮਾਜਵਾਦੀ ਦ੍ਰਿਸ਼ਟੀਕੋਣ ਨੂੰ ਅਪਣਾ ਲਿਆ ਸੀ-ਏਸੇ ਕਰਕੇ ਉਸ ਦੀਆਂ ਬਹੁਤੀਆਂ ਰਚਨਾਵਾਂ ਵਿਚੋਂ ਸਹਿਜੇ ਹੋ ਸਾਮਾਜਵਾਦੀ ਯਥਾਰਥਵਾਦ ਦਾ ਚਿਤਰ ਮਿਲ ਪੈਂਦਾ ਹੈ । ‘ਜਾਗੀਰਦਾਰ ਕਾਗੀ ਵਿਚ ਧਨਵੰਤ ਸਿੰਘ ਨੇ ਆਪਣੀ ਸ਼੍ਰੇਣੀ ਦੀ ਪ੍ਰਤਿਨਿਧਤਾ ਕੀਤੀ ਹੈ ਅਤੇ ਇਸ ਇਕਾਂਗੀ ਵਿਚ ਇਹ ਦਰਸਾਇਆ ਗਇਆ ਹੈ ਕਿ ਕਿਸ ਤਰ੍ਹਾਂ ਜਾਗੀਰਦਾਰ ਪੁਲਸ ਵਾਲਿਆਂ ਦੇ ਨਾਲ ਮਿਲ ਕੇ ਮੁਜ਼ਾਰਿਆਂ ਦੀ ਲਹਿਰ ਨੂੰ ਦਬਾਉਂਦੇ ਹਨ, ਅਤੇ ਉਨ੍ਹਾਂ ਨੂੰ ਹੱਕਾਂ ਤੋਂ ਵਾਂਝਿਆਂ ਹੀ ਰਖਦੇ ਹਨ । ਦੂਜੇ ਪਾਸੇ ਉਹ ਆਪਣੀ ੫ਤਨੀ ਨੂੰ ਵੀ ਘਰੋਂ ਕੱਢਣ ਤੇ ਤਲਿਆ ਹੋਇਆ ਹੈ ਕਿਉਂਕਿ ਉਹ ਇਕ ਅਮੀਰ 34