ਪੰਨਾ:Alochana Magazine April 1960.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿਰਾਰਥਕ ਹੋ ਕੇ ਰਹਿ ਗਈ ਹੈ ਕਿਉਂਕਿ ਅਜਿਹੀ ਪ੍ਰਕਾਰ ਦੀ ਬਗ਼ਾਵਤ ਕਿਸਾਨ ਮਜ਼ਦੂਰ ਸ਼੍ਰੇਣੀ ਤੇ ਸੱਟ ਮਾਰਦੀ ਹੈ । “ਲੋਹਾ ਕੁਟ ਨਾਟਕ ਵਿਚ ਬਲਵੰਤ ਗਾਰਗੀ ਇਸਤ੍ਰੀ ਦੀ ਸਮੱਸਿਆ ਨੂੰ ਸੁਲਝਾਉਣ ਤੋਂ ਅਸਮਰਥ ਹੀ ਰਹਿਆ ਹੈ । ਇਸ ਨਾਟਕ ਵਿਚ ਸੰਤੀ ਦੀ ਅਜਿਹੀ ਬਗਾਵਤ ਕਰਨੀ ਸਮਾਜ ਵਿਚ ਕੋਈ ਨਵੀਨ ਨਹੀਂ ਹੈ, ਸਗੋਂ ਮੁਢ ਤੋਂ ਹੀ ਅਸਾਡੇ ਸਮਾਜ ਵਿਚ ਇੰਝ ਵਾਪਰਦਾ ਆ ਰਹਿਆ ਹੈ । ਬਲਵੰਤ ਗਾਰਗੀ ਦਾ ਮੁਖ ਮਨੋਰਥ ਅਜਿਹੀ ਪਰਕਾਰ ਦਾ ਹੋਣਾ ਚਾਹੀਦਾ ਸੀ ਕਿ ਜਿਸ ਵਿਚ ਇਸੜੀ-ਜਾਤੀ ਨੂੰ ਸਮੁਚੇ ਤੌਰ ਆਰਥਕਤਾ ਵਲੋਂ ਅਤੇ ਪਿਆਰ ਵਲੋਂ ਹੀ ਚੇਤਨਤਾ ਆ ਜਾਂਦੀ । ਇਕ ਇਸਤੀ ਦਾ ਇਕ ਗਰੀਬ ਦੇ ਘਰੋਂ ਨੱਸ ਜਾਣਾ ਇਕ ਸਾਧਾਰਨ ਜਿਹੀ ਪੁਰਾਤਣ ਗਲ ਹੈ, ਫਿਰ ਇਸ ਬਗਾਵਤ ਵਿਚ ਨਵੀਨਤਾ ਕੀ ਹੋਈ ? ਇਸ ਨੇ ਕਿਹੜੀ ਇਸਤ੍ਰੀ ਦੀ ਸਮੱਸਿਆਂ ਨੂੰ ਸੁਲਝਾ ਦਿੱਤਾ ? ਬੈਣੋ ਦੇ ਮੰਗੇਤਰ ਦਾ ਰੰਗ ਕਾਲਾ ਅਤੇ ਕੰਮ ਉਸ ਦਾ ਲੋਹਾਰਾ ਹੈ, ਇਸ ਕਰ ਕੇ ਸੂਬੇਦਾਰ ਦੇ ਮੁੰਡੇ ਨਾਲ ਨਿਕਲ ਜਾਂਦੀ ਹੈ । ਬਲਵੰਤ ਗਾਰਗੀ ਇਸ ਤਰ੍ਹਾਂ ਦੇ ਸੰਬੰਧ ਕਰਵਾਉਣ ਵਿਚ ਇਕ ਹੋਰ ਗਲਤੀ ਕਰ ਜਾਂਦਾ ਹੈ । ਉਹ ਇਕ ਮਧ-ਸ਼੍ਰੇਣੀ ਦੇ ਨਾਲ ਸੰਬੰਧ ਜੋੜਦਾ ਹੈ, ਜਿਹੜਾ ਕਿ ਉਂਝ ਹੀ ਉਚਿਤ ਨਹੀਂ। ਸੂਬੇਦਾਰ ਦਾ ਮੁੰਡਾ ਉਂਝ ਵੀ ਲਿੰਗ ਨਾ ਨੇ ਤਿਪਤ ਕਰਕੇ ਆਪਣੀ ਸ਼੍ਰੇਣੀ ਦਾ ਹਿਤ ਪੂਰਣ ਲਈ ਬੈਣੋ ਨੂੰ ਛੱਡ ਸਕਦਾ ਹੈ ਜਾਂ ਉਸ ਦੇ ਸੰਬੰਧੀ ਅਜਿਹਾ ਕਰਵਾਉਣ ਵਿਚ ਸਹਾਈ ਹੋ ਸਕਦੇ ਹਨ ਤੇ ਉਹ ਆਪਣੀ ਭਾਵਕ ਗਲਤੀ ਨੂੰ ਮੰਨ ਕੇ ਬੈਣੋ ਦੇ ਜੀਵਨ ਦਾ ਨਾਸ ਕਰ ਸਕਦਾ ਹੈ । ਇਸ ਤਰ੍ਹਾਂ ਕਰਨ ਵਿਚ ਨਾਟਕਕਾਰ ਇਕ ਗਰੀਬ ਮਜ਼ਦੂਰ ਦੀ ਪੁੱਤ ਟੱਚ-ਸ਼ੇਣੀ ਵਾਲਿਆਂ ਤੋਂ ਖੇਹ-ਖਵਾਰ ਕਰਾਂਦਾ ਹੈ । ਸੋ ਅਸੀਂ ਇਹ ਸੰਨ ਸਕਦੇ ਹਾਂ ਕਿ ਇਸ ਨਾਟਕ ਵਿਚ ਸਮਾਜਵਾਦ ਤਾਂ ਕੀ ਓਪਰਲੇ-ਪੰਨ ਦਾ ਸੁਧਾਰ-ਵਾਦ ਵੀ ਵਾਸਤਵਿਕ ਤੌਰ ਤੇ ਨਹੀਂ ਹੈ । “ਕੇਸਰੋ ਨਾਟਕ ਵਿਚ ਵੀ ਬਲਵੰਤ ਗਾਰਗੀ ਨੇ ਇਸਤ੍ਰੀ ਦੀ ਹੀ ਸਮਸਿਆ ਨੂੰ ਹੱਲ ਕਰਨ ਦਾ ਯਤਨ ਕੀਤਾ ਹੈ, ਪਰ ਉਸ ਦਾ ਇਸ ਨਾਟਕ ਵਿਚ ਇਸ ਵਿਸ਼ਯ ਬਾਰੇ ਕੀਤਾ ਗਇਆ ਯਤਨ ਵੀ ਕੋਈ ਕਾਮਯਾਬ ਨਹੀਂ ਹੈ । ਬਲਵੰਤ ਗਾਰਗੀ ਦਾ ਇਸ ਵਿਸ਼ਯ ਨੂੰ ਹੱਲ ਕਰਨ ਬਾਰੇ ਇਹ ਦ੍ਰਿਸ਼ਟੀ-ਕੋਣ ਤਾਂ ਠੀਕ ਹੈ ਕਿ ਇਸੜੀ ਨੂੰ ਆਰਥਕ ਦਸ਼ਾ ਵਲੋਂ ਉੱਨਤ ਕੀਤਾ ਜਾਵੇ, ਪਰ ਜਿਸ ਪਰਕਾਰ ਨਾਲ ਨਾਟਕਕਾਰ ਨੇ ਇਹ ਸਮੱਸਿਆ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਇਕ ਘਰੋਗੀ ਜਾਂ ਵਿਅਕਤੀੜਾਂ ਹੀ ਹੋ ਕੇ ਰਹਿ ਗਈ ਹੈ । ਸਮੁਚੇ ਤੌਰ ਤੇ ਇਸਤ੍ਰੀ ‘ਕਪੜੇ ਦੀ ਸਲਾਈ ਕਰਕੇ ਹੀ ਆਪਣੀ ਦਸ਼ਾ ਨੂੰ ਸੰਭਾਲ ਨਹੀਂ ਸਕਦੀ ਕਿਉਂਕਿ 38