ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸਾਡੇ ਸਾਹਮਣੇ ਸਮਸਿਆ ਤਾਂ ਇਹ ਹੈ ਇਨ੍ਹਾਂ ਪੂੰਜੀਵਾਦੀਆਂ ਦੀਆਂ ਬੇਈਮਾਨਆ ਨੂੰ ਹਟਾਉਣ ਤੋਂ ਕਿਸ ਤਰ੍ਹਾਂ ਰੋਕਿਆ ਜਾਵੇ । ਇਸ ਪਰਕਾਰ ਦਾ ਇਸ ਨਾਟਕ ਵਿਚ ਕਿਸੇ ਪ੍ਰਕਾਰ ਦਾ ਸੁਲਝਾਉ ਨਹੀਂ ਪੇਸ਼ ਕੀਤਾ ਗਇਆ । ਸੰਖਿਪਤ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਨੰਦੇ ਵਿਚ ਸਮਾਜਵਾਦੀ ਅੰਸ਼ ਦਾ ਅਜੇ ਬਿਲਕੁਲ ਹੀ ਪ੍ਰਵੇਸ਼ ਨਹੀਂ ਹੋਇਆ। ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ “ਰਾਜਕੁਮਾਰੀ ਲਤਿਕਾ’, ‘ਪ੍ਰੀਤ ਮੁਕੁਟ’, ਪੀਤ ਮਣੀ ਆਦਿ ਰੁਮਾਂਸਵਾਦੀ ਨਾਟਕ ਲਿਖੇ ਹਨ, ਜਿਨ੍ਹਾਂ ਵਿਚ ਕਿ ਸਮਾਜਵਾਦੀ ਅਬ ਦਾ ਅਭਾਵ ਹੀ ਹੈ, ਉਸ ਦੇ ਇਹ ਨਾਟਕ ਬਹੁਤ ਰੁਮਾਂਸਕ ਅਤੇ ਕਾਵਿ-ਸ਼ੈਲੀ ਵਿਚ ਹੀ ਪ੍ਰਗਟਾਏ ਗਏ ਹਨ, ਜਿਸ ਕਰਕੇ ਉਹ ਯਥਾਰਥਵਾਦ ਨੂੰ ਵੀ ਪੂਰੀ ਤਰ੍ਹਾਂ ਨਾਲ ਬਿੰਬਤ ਨਹੀਂ ਕਰ ਸਕਿਆ । ਹਰਚਰਨ ਸਿੰਘ ਨਾਟਕਕਾਰ ਨੇ ਪੰਜਾਬੀ ਨਾਟਕਾਂ ਦਾ ਵਿਸ਼ਯ ਵਸਤੂ ਨੂੰ Aਨਰ ਹੇਰੇ ਵਿਚੋਂ ਕੱਢ ਕੇ ਪੰਜਾਬੀ ਨਾਟਕ ਦੇ ਵਿਸ਼ਯ-ਵਸਤੂ ਦੇ ਖੇਤਰ ਨੂੰ ਵਿਸ਼ਾਲ ਕੀਤਾ ਹੈ । ਉਹ ਆਪਣੇ ਪਹਿਲਿਆਂ ਨਾਟਕਾਂ ਵਿਚ ਆਈ. ਸੀ. ਨੰਦਾ diਸ ਸਧਾਰਵਾਦੀ ਹੀ ਹੈ । ਅਨਜੋੜ ਨਾਟਕ ਵਿਚ ਉਹ ਅਜੋੜ ਵਿਆਹਾਂ ਬਾਰੇ ਗਲ ਕਥ ਛੇੜਦਾ ਹੈ, ਪਰ ਇਸ ਮਸਲੇ ਬਾਰੇ ਚੰਗੀ ਤਰ੍ਹਾਂ ਕੋਈ ਨਰੋਆ ਸਝਾਅ ਨਹੀ ਦੇ ਸਕਿਆ | ਇਸ ਤਰ੍ਹਾਂ ਦੋਸ਼ ਨਾਟਕ ਵਿਚ ਹਰਚਰਨ ਸਿੰਘ ਨੇ ਕੇਵਲ . A ਤਲ ਸਤਵੰਤ ਦੀ ਮਾਂ ਦੇ ਆਚਰਨ ਬਾਰੇ ਖੋਲਣ ਦਾ ਯਤਨ ਕੀਤਾ ਹੈ ਅਖੀਰ ਵਿਚ ਉਹ ਸਾਧੂ ਸੰਤਾਂ ਨੂੰ ਹੀ ਦੋਸ਼ੀ ਬਣਾਉਂਦਾ ਹੈ । ਮੂਲ ਦਾਸ ਉਸੇ 4 ਸਤੀ ਨੂੰ ਵੇਚਣ ਦੀ ਕੋਸ਼ਿਸ਼ ਕਰਦਾ ਹੈ, ਇਸ ਤਰ੍ਹਾਂ ਇਸ ਨਾਟਕ ਵਿਚੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਸਾਧੂ ਸੰਤ ਸਭ ਆਰਥਿਕ ਬਦਹਾਲੀ ਵਿਚ ਫੱਸੇ ਹੋਏ ਹਨ, ਪਰ ਇਸ ਨਾਟਕ ਵਿਚ ਆਰਥਿਕ ਮਸਲਿਆਂ ਨੂੰ ਕਿਤੇ ਵੀ ਬੁਨਿਆਦੀ ਤੌਰ ਤੇ ਨਿਜੱਠਣ ਦੀ ਕੋਸ਼ਿਸ਼ ਨਹੀਂ ਕੀਤੀ । ਬਸ ਇਸ ਨਾਟਕ ਵਿਚ ਵੀ ਹਰਚਰਨ ਸਿੰਘ ਨੇ ਕੇਵਲ ਉਪਰੋਂ ਉਪਰੋਂ ਹੀ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਹੈ । ਸਮਾਜਵਾਦੀ ਯਥਾਰਥਵਾਦ ਦੇ ਰਾਹ ਵਲ ਨੂੰ ਮੁੜਦਾ ਹਰਚਰਨ ਸਿੰਘ ਦਾ a (ਗੱਤਾ-ਸਾਲੁ, ਹੈ । ਇਸ ਵਿਚ ਉਸ ਨੇ ਆਰਥਿਕਤਾ ਦੇ ਗਲਤ ਸੰਬੰਧਾਂ ਨੂੰ ॥ ਹਲਾਉਣ ਦੀ ਕੋਸ਼ਿਸ਼ ਕੀਤੀ ਹੈ । ਜਾਗੀਰਦਾਰੀ ਸ਼੍ਰੇਣੀ ਜਿਹੜੀ ਕਿ ਨਾ ਕੇਵ" ਮਜ਼ਾਰਿਆਂ ਦੀ ਆਰਥਿਕ ਹਾਲਤ ਤੇ ਵੀ ਸੱਟ ਮਾਰਦੀ ਹੈ, ਸਗੋਂ ਉਨਾਂ ਦੀ ਇੱਜ਼ਤ ਨੂੰ ਵੀ ਹੱਥ ਪਾਉਂਦੀ ਵਿਖਾਈ ਗਈ ਹੈ । ਇਸ ਨਾਟਕ ਵਿਚ ਜਾਗੀਰਦਾਰ ਆਪਣੀ ਸ਼ੇਣੀ ਦੀ ਪੂਤਿਨਿੱਧਤਾ ਕਰਦਾ ਹੈ ਅਤੇ ਇਸ ਤਰਾਂ ਕਰਨ ਨਾਲ ਦਰਾ ਨੂੰ ਜਾਗੀਰਦਾਰ ਦੀਆਂ ਕੋਹਜੀਆਂ ਚਾਲਾਂ ਦਾ ਪਤਾ ਲਗਦਾ ਹੈ । ਮਜ਼ਾਰਿਆ ' 32