ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਦਾ ਕਾਰਨ ਆਰਥਕਤਾ ਦੇ ਗਲਤ ਰਿਸ਼ਤਿਆਂ ਨੂੰ ਦਰਸਾਉਂਦਾ ਹੈ ਅਤੇ ਉਹ ਉਨ੍ਹਾਂ ਨੂੰ ਉਪਰਲੇ ਪੱਧਰ ਤੋਂ ਨਹੀਂ ਬਿੰਬਦਾ, ਸਗੋਂ ਉਨ੍ਹਾਂ ਦੇ ਵਿਚ ਉਹ ਅੰਦੋਲਨਾਤਮਕ ਪੱਖ ਨੂੰ ਵੀ ਵਿਚਾਰ ਗੋਚਰੇ ਕਰਦਾ ਹੈ । ਨਾਨਕ ਸਿੰਘ ਦੇ ਉਪਨਿਆਸਾਂ ਵਾਂਗੂੰ ਭਾਵੇਂ ਉਸ ਦੇ ਪਹਿਲਿਆਂ ਉਪਨਿਆਸਾਂ ਵਿਚ ਰੁਮਾਂਸਕਤਾ ਅਧਿਕ ਹੈ , ਪਰ ਉਹ “ਪੂਰਨਮਾਸ਼ੀ ਵਿਚ ਵਧੀਕ ਹੀ ਯਥਾਰਥਵਾਦੀ ਰਹਿਆ ਹੈ । ‘ਰਾਤ ਬਾਕੀ ਹੈ ਉਸ ਦਾ ਇਹ ਉਪਨਿਆਸ ਸਮਾਜਵਾਦੀ ਦ੍ਰਿਸ਼ਟੀਕੋਣ ਤੋਂ ਲਿਖਿਆ ਗਇਆ ਹੈ । ਇਸ ਉਪਨਿਆਸ ਵਿਚ ਉਹ ਕੁਝ ਵਧੀਕ ਹੀ ਸਿਧਾਂਤਵਾਦੀ ਹੋ ਗਇਆ ਹੈ ਅਤੇ ਇਹੋ ਕਾਰਣ ਹੈ ਕਿ ਉਹ ਸਿਧਾਂਤਕ ਪੱਖ ਨੂੰ ਅੰਕਿਤ ਕਰਦਾ ਕਰਦਾ ਯਥਾਰਥਵਾਦ ਵਲੋਂ ਥਿੜਕ ਗਇਆ ਹੈ । ਉਸ ਨੇ ਇਕ ਲੋਕ-ਵਰਕਰ ਦੀ ਜਿਸ ਤਰਾਂ ਕਿ ਆਧੁਨਿਕ ਸਮੇਂ ਵਿਚ ਲੋਕ-ਵਰਕਰ ਆਪਣਾ ਕੰਮ ਕਰਦੇ ਆ ਰਹੇ ਹਨ, ਉਸ ਤਰ੍ਹਾਂ ਉਹ ਉਸ ਦੇ ਜੀਵਨ ਨੂੰ ਮੂਰਤੀਮਾਨ ਨਹੀਂ ਕਰ ਸਕਿਆ । ਉਸ ਵਿਚ ਧਿਕਤਾ ਨਾਲੋਂ ਉਪਭਾਵਿਕਤਾ ਦਾ ਅੰਸ਼ ਕੁਝ ਵਧੇਰੇ ਹੀ ਹੈ, ਜਿਹੜਾ ਕਿ ਇਕ ਲੋਕ-ਵਰਕਰ ਵਿਚ ਨਹੀਂ ਹੁੰਦਾ | ਪਰ ਇਹ ਵਡਿਆਈ ਦੀ ਗੱਲ ਹੈ ਕਿ ਰਾਤ ਬਾਕੀ ਹੈ ਵਿਚ ਜਸਵੰਤ ਸਿੰਘ ਕੰਵਲ ਨੇ ਪਹਿਲੀ ਵੇਰ ਪੰਜਾਬੀ ਉਪਨਿਆਸ ਦੇ ਇਤਿਹਾਸ ਵਿਚ ਇਕ ਨਵੀਨ ਅਤੇ ਨਰੋਇਆ ਕਦਮ ਸਮਾਜਵਾਦੀ ਯਥਾਰਥਵਾਦ # Hਲੀਕਣ ਵਿਚ ਚੁਕਿਆ ਹੈ । ਉਹ ਇਸ ਨਾਵਲ ਵਿਚ ਸਾਮਾਜਿਕ ਬੁਰਿਆਈਆਂ ਵਿਅਕਤਿਤ ਪੱਖ ਤੋਂ ਨਹੀਂ ਸੁਲਝਾਉਂਦਾ, ਸਗੋਂ ਸਮੁੱਚੇ ਰੂਪ ਵਿਚ ਲੋਕਲਹਿਰ ਰਾਹੀਂ ਸੁਲਝਾਉਣ ਦਾ ਯਤਨ ਕਰਵਾਉਂਦਾ ਹੈ । ਇਸ ਤਰ੍ਹਾਂ ਕਰਨ ਨਾਲ ea ਨੇ ਆਪਣੇ ਉਪਨਿਆਸ ਦੇ ਵਿਸ਼ਯ-ਵਸਤੂ ਨੂੰ ਕਾਫੀ ਵਿਸ਼ਾਲਤਾ ਦੇ ਵਿਚ ਲਆਂਦਾ ਹੈ । | ਸਿਵਲ ਲਾਈਨਜ਼` ਵਿਚ ਜਸਵੰਤ ਸਿੰਘ ਕੰਵਲ ਨੇ ਉਪਰਲੀ ਮੱਧ-ਸ਼੍ਰੇਣ ਦੀ ਮਨੋਭਾਵਨਾ ਨੂੰ ਬੜੇ ਕਲਾਤਮਕ ਢੰਗ ਨਾਲ ਮੂਰਤੀਮਾਨ ਕੀਤਾ ਹੈ । ਇਸ ਵਿਚ ਉਸ ਨੇ ਸਮਾਜਵਾਦ ਦਾ ਕੋਈ ਵਾਧੂ ਪਰਚਾਰ ਨਹੀਂ ਕੀਤਾ, ਸਗੋਂ ਬੜੇ ਬਰਨ ਜੇਹੇ ਢੰਗ ਨਾਲ ਉਨ੍ਹਾਂ ਦੀਆਂ ਕੁਰੀਤੀਆਂ ਨੂੰ ਨੰਗਿਆਂ ਕੀਤਾ ਹੈ । ਸਰ ਕੌਰ ਤੇ ਉਪਨਿਆਸਕਾਰ ਇਸ ਉਪਨਿਆਸ ਵਿਚ ਆਪਣੇ ਮਨੋਰਥ ਨੂੰ ਪ੍ਰਗਟਾਰ ਵਿਚ ਕਾਮਯਾਬ ਰਹਿਆ ਹੈ । ਰੂਪ-ਧਾਰਾ ਵਿਚ ਜਸਵੰਤ ਸਿੰਘ ਕੰਵਲ ਨੇ ਸਾਮਾਜਿਕ ਸਮੱਸਿਆਵਾਂ ਨੂੰ ਤਾਰਕਿਕ ਪ੍ਰਣਾਲੀ ਤੋਂ ਅਤੇ ਕਲਾਤਮਕ ਪੱਖ ਤੋਂ ਬੜੀ ਸੋਹਣੀ ਤਰਾਂ ਨਿਭਾਇਆ ਹੈ । ਇਸ ਵਿਚ ਨਾ ਤਾਂ ਉਹ ਨਿਰੋਲ ਸਿਧਾਂਤਵਾਦੀ ਹੈ ਅਤੇ ਨਾ ਨਿਰੋਲ ਰੂਪਵਾਦੀ ਹੀ । ਉਸ ਨੇ ਇਸ ਉਪਨਿਆਸ ਵਿਚ ਸਿਧਾਂਤ ਨੂੰ ਪਚਾ ਕੇ ਕਲਾਤਮਕ ਢਾ ਨਾਲ ਉਲੀਕਣ ਦੀ ਕੋਸ਼ਿਸ਼ ਕੀਤੀ ਹੈ, ਪਰ ਤਾਂ ਵੀ ਕਿਤੇ ਕਿਤੇ ਸਚਦੇਵ ਆਪਣੇ 20