ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਅੱਖੀਆਂ ਭਰ ਕੇ ਕਰ ਲਏ ਭਾਰਤ ਦੇ ਦੀਦਾਰ ਫਿਰ ਵੇਖਣਗੇ ਕਦੋਂ ਮੁੜ, ਜਾਣੇ ਗੁਰ ਕਰਤਾਰ ਕਿਧਰ ਨੂੰ ਲੈ ਜਾ ਰਹੇ, ਕੋਈ ਨ ਦੱਸੇ ਬਾਤ । ਜ਼ੁਲਮ ਕਰਨ ਵਿਚ ਪਾ ਰਹੇ, ਗੋਰੇ ਸਭ ਨੂੰ ਮਾਤ ਏਹਨਾਂ ਦਾ ਗੁਨਾਹ ਸਿਰਫ਼ ਕਰਨਾ ਦੇਸ਼-ਪਿਆਰ , ਗਈ ਗੁਲਾਮੀ ਨਾ ਜਰੀ, ਜਰਿਆ ਨਾ ਅਤਿਆਚਾਰ ! ਮਾਲਵੇਂਦਰ ਵਿਚ ਕੁਦਰਤ ਦਾ ਸਜੀਵ ਵਰਨਣ ਹੈ, ਕਹਾਣੀ ਵਿਚ ਅਟੁੱਟ ਇਕ-ਸੂਤਰਤਾ ਹੈ, ਅਲੰਕਾਰਾਂ ਤੇ ਛੰਦਾਂ ਦਾ ਅਪੂਰਵ ਸੰਗੀਤ ਹੈ ਬੋਲੀ ਉੱਚੇ ਪੱਧਰ ਦੀ ਹੈ ਤੇ ਇਨ੍ਹਾਂ ਗੁਣਾਂ ਸਦਕਾ ਚਕੂਵਰਤੀ ਜੀ ਦਾ ਮਾਲ ਵੇਂਦਰ ਪੰਜਾਬੀ ਦਾ ਇਕ ਸਫਲ ਤੇ ਉੱਤਮ ਮਹਾਂਕਾਵਿ ਬਣ ਗਇਆ ਹੈ । ਅੰਤ ਵਿਚ ਅਸੀਂ ਇਸ ਸਿੱਟੇ ਤੇ ਪੁਜਦੇ ਹਾਂ ਕਿ ਭਾਵੇਂ ਗਿਣਤੀ ਦੇ ਪੱਖੋਂ ਪੰਜਾਬੀ ਮਹਾਂਕਾਵਿ ਬਹੁਤ ਥੋੜੇ ਰਚੇ ਗਏ ਹਨ, ਪਰ ਗੁਣਾਂ ਦੇ ਪੱਖੋਂ ਉਨਾਂ ਦਾ ਮੁਲ ਥੋੜਾ ਨਹੀਂ। ਇਸ ਤੋਂ ਛੁਟ ਸਾਨੂੰ ਇਹ ਵੀ ਆਸ ਹੈ ਕਿ ਆਜ਼ਾਦ ਅਤੇ ਚਕਰਵਰਤੀ ਜੀ ਵਾਂਗ ਦੁਸਰੇ ਪੂਸਿੱਧ ਕਵੀ ਵੀ ਮਹਾਂਕਾਵਿ ਦੇ ਸਫ਼ਲ ਤਜਰਬੇ ਨੇੜ-ਭਵਿਸ਼ ਵਿਚ ਕਰਨਗੇ । ਆਲੋਚਨਾ ਲਈ ਆਪਣੇ ਬਹੁ-ਮੁੱਲੇ ਲੇਖ ਭੇਜ ਕੇ ਮਾਤ-ਭਾਸ਼ਾ ਪੰਜਾਬੀ ਦੀ ਸੇਵਾ ਕਰੋ 29