ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਵਾਲੀ ਹੈ, ਪਰ ਇਹ ਗਲ ਕੁਝ ਬੁੱਧੀ ਨੂੰ ਪ੍ਰਵਾਨ ਨਹੀਂ ਹੁੰਦੀ, ਕਿਉਂਕਿ ਇਸ ਤਰ੍ਹਾਂ ਇਕ ਮਰ ਚੁੱਕੇ ਆਦਮੀ ਦੀ ਰੂਹ ਨਾਇਕ ਦਾ ਕੰਮ ਕਰਦੀ ਹੈ । ਕਥਾ ਨੂੰ ਇਕ ਸੂਤਰਤਾ ਵਿਚ ਪ੍ਰੋਣ ਤੇ ਰੌਚਿਕਤਾ ਪੈਦਾ ਕਰਨ ਵਜੋਂ ਵੀ ਰਾਣਾ ਸੂਰਤ ਸਿੰਘ ਵਿਚ ਊਣਤਾਈਆਂ ਰਹਿ ਗਈਆਂ ਹਨ । ਡਾਕਟਰ ਗੋਪਾਲ ਸਿੰਘ ਦਰਦੀ ਇਸ ਸੰਬੰਧ ਵਿਚ ਲਿਖਦੇ ਹਨ* “ਇਸ ਵਿਚ ਕਹਾਣੀ ਰਸ ਕੋਈ ਨਹੀਂ, ਨਾਹੀ ਕਿਸੇ ਮਹਾਨ ਇਤਿਹਾਸਕ, ਮਿਥਿਹਾਸਕ ਵਿਅਕਤੀ ਨਾਲ ਇਸ ਦਾ ਸੰਬੰਧ ਹੈ । ਜਜ਼ਬਾ ਤੇ ਆਸ਼ਾ ਇਸ ਦਾ ਧਾਰਮਿਕ ਹੈ, ਪਰ ਇਸ ਵਿਚ ਆਖਣ ਦੀ ਉਹ ਸਾਦਗੀ ਤੇ ਸਿੱਧਾ-ਪਨ ਨਹੀਂ, ਜੋ ਮਹਾਂਕਾਵਿ ਦਾ ਇਕ ਵਿਸ਼ੇਸ਼ ਚਿੰਨ ਹੈ । | ਪਰ ਇਸ ਦਾ ਅਰਥ ਇਹ ਨਹੀਂ ਕਿ ਮਹਾਂਕਾਵਿ ਵਾਲਾ ਕੋਈ ਵੀ ਗੁਣ ਇਸ ਵਿਚ ਮੌਜੂਦ ਨਹੀਂ। ਨਿਰਸੰਦੇਹ ਸਰਗਾਂ ਦੇ ਨਿਯਮ ਉੱਤੇ ਇਹ ਕਾਵਿ ਪੂਰਾ ਉਤਰਦਾ ਹੈ । ਇਸ ਦੇ ਕੁਲ ੩੫ ਸਰਗ ਹਨ । ਛੰਦ ਵੀ ਇਕੋ ਸਿਰਖੰਡੀ ਛੰਦ a ( ਅਰੰਭ ਵਿਚ ਜਾਪ ਸਾਹਿਬ ਵਿੱਚੋਂ ਲੈ ਕੇ ਇਕ ਛੋਟਾ ਜਿਹਾ ਮੁਗਲਾਚਰਣ ਵੀ ਦਿੱਤਾ ਗਇਆ ਹੈ । ਰਸਾਂ ਵਿਚੋਂ ਸ਼ਾਂਤ-ਰਸ ਦੀ ਪ੍ਰਧਾਨਤਾ ਹੈ, ਜੋ ਅਖੀਰ ਤਕ ਬਣੀ ਰਹਿੰਦੀ ਹੈ, ਪਰ ਕਿਤੇ ਕਿਤੇ ਕਰੁਣਾ-ਰਸ ਵੀ ਹੈ। ਸਿਰਖੰਡੀ-ਛੰਦ ਉੱਤੇ ਕਵੀ ਨੂੰ ਪਰਣ ਅਧਿਕਾਰ ਪ੍ਰਾਪਤ ਹੈ । ਸ਼ਾਂਤ-ਰਸ ਤੇ ਉਸਦੇ ਸਥਾਈ ਭਾਵ ਆਤਮ-ਤਿਪਤੀ ਦੇ ਪ੍ਰਭਾਵ ਨੂੰ ਉਤਪੰਨ ਕਰਣ ਵਿਚ ਵੀ ਕਵੀ ਪੂਰੀ ਤਰਾਂ ਸਫਲ ਹੈ, ਜਿਵੇਂ - ਮਨ ਅਰ ਬੁੱਧੀ ਦਾਨ, ਜੋ ਕੁਝ ਕਰ ਦਏ, ਰਖਦੇ ਯਾਦ ਨਾ ਮੂਲ ਸਦਾ ਭੁਲਾਂਵਦੇ । ਰੋਸ ਸਹਾਰਨ, ਮਾਫ਼ ਕਰਦੇ ਹਨ ਸਦਾ, ਮਾਫ਼ ਕਰਨ ਦੇ ਨਾਲ ਭੁਲਦੇ ਚਿੱਤ ਤੋਂ । ਚਿੱਤ ਰਹੇ ਜਦ ਸਾਫ਼ ਧੋਤਾ ਬਿਤਿਓਂ, ਭੁਲਦਾ ਸਾਰੇ ਦਾਨ ਕਰਦਾ ਜੋ ਰਹਿਆ । ਭਰਪੂਰ ਦਿਸ਼-ਵਰਣਨ ਵਲ ਵੀ ਕਵੀ ਦਾ ਉਚੇਚਾ ਧਿਆਨ ਹੈ ਤੇ ਉਪ ਦਿਸ਼ ਕ੍ਰਿਤੀ-ਚਿਣ ਸ਼ਾਂਤ-ਰਸ ਦੇ ਐਨ ਅਨੁਕੂਲ ਹੈ :- ਇਸ ਚਾਨਣ ਵਿਚਕਾਰ ਚੰਦ ਦੀ ਚਾਂਦਨੀ, ਦਿੱਤਾ ਰੂਪ ਚੜਾਇ ਉੱਤੋਂ ਆਇ ਕੇ ।

  • ਸਾਹਿਤ ਦੀ ਪਰਖ ਦੂਸਰੀ ਐਡੀਸ਼ਨ, ਪੰਨਾ ੭੩ ॥