ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਛੰਦ ਤੇ ਤੋਲ ਦੀਆਂ ਊਣਤਾਈਆਂ, ਕਲਪਨਾ ਦੀ ਘਾਟ, ਦ੍ਰਿਸ਼ ਵਰਣਨ ਵਲੋਂ ਬੇਪ੍ਰਵਾਹੀ, ਭਾਰਤੀ ਸ਼ੈਲੀ ਦੀ ਥਾਂ ਮਸਨਵੀ ਢੰਗ, ਪਾਤਰਾਂ ਦਾ ਅਧੂਰਾ ਵਿਅਕਤਿਤੂ ਆਦਿ ਔਗੁਣ ਦਮੋਦਰ ਦੀ ਹੀਰ ਨੂੰ ਮਹਾਂਕਾਵਿ ਦੀ ਪਦਵੀ ਤੇ ਨਹੀਂ ਪਜਣ ਦੇਦੇ । ਦਮੋਦਰ ਦੀ ਇਹ ਰਚਨਾ ੨੮ ਮਾਤਰਾਂ ਦੇ ਦਵੱਈਆ ਛੰਦ ਵਿਚ ਹੈ, ਕਿਤੇ ਕਿਤੇ ਦੋਹਿੜਾ ਵੀ ਵਰਤਿਆ ਹੈ । ਹੀਰ ਵਾਰਿਸ- ਪੰਜਾਬੀ ਸਾਹਿਤ ਦਾ ਪਹਿਲਾ ਮਹਾਂਕਾਵਿ ਵਾਰਸ ਦੀ ਹੀਰ ਨੂੰ ਆਖਿਆ ਜਾ ਸਕਦਾ ਹੈ । ਵਾਰਸ ਇਕ ਬਹੁਤ ਹੀ ਪ੍ਰਤਿਭਾਸ਼ਾਲੀ ਤੇ ਸੂਝਵਾਨ ਕਵੀ ਹੈ, ਜਿਸ ਦੇ ਆਪਣੇ ਹਿਰਦੇ ਵਿਚ ਰਾਂਝੇ ਵਰਗੀ ਪੇਮ-ਚੁਆਤੀ ਲੱਗੀ ਹੋਣ ਕਰਕੇ ਉਸ ਨੇ ਰਾਂਝੇ ਦੇ ਅਨੁਭਵ ਨੂੰ ਆਪਣਾ ਅਨੁਭਵ ਬਣਾ ਲਇਆ ਸੀ । ਇਕ ਮਹਾਂ-ਕਾਵਿਕਾਰ ਲਈ ਜਿੰਨੇ ਵੀ ਗੁਣ ਲੋੜੀਂਦੇ ਹਨ, ਲਗ ਪਗ ਉਹ ਸਾਰੇ ਹੀ ਵਾਰਸ ਵਿਚ ਮੌਜੂਦ ਸਨ | ਜੀਵਨ ਦਾ ਡੂੰਘਾ, ਤਜਰਬਾ, ਵਿਸ਼ਾਲ ਅਨੁਭਵ, ਤੀਖਣ ਬੁੱਧੀ, ਉਚੇਰੀ ਕਲਪਨਾ ਤੇ ਭਾਵਾਂ ਦੀ ਪ੍ਰਬਲਤਾ ਸਭ ਉਸ ਪਾਸ ਹੈਸਨ । ਵਾਰਸਿ ਦੀ ਵਰਣਨ-ਸ਼ੈਲੀ ਨੂੰ ਕੋਈ ਵਿਰਲਾ ਹੀ ਅਪੜ ਸਕਦਾ ਹੈ, ਜਿਸ ਚੀਜ਼ ਜਾਂ ਸਥਾਨ ਨੂੰ ਉਹ ਬਿਆਨਦਾ ਹੈ, ਉਸ ਦੀਆਂ ਬਰੀਕੀਆਂ ਤੇ ਡੂੰਘਾਈਆਂ ਤਕ ਉਹ ਪਹੁੰਚਦਾ ਹੈ । ਪ੍ਰਕ੍ਰਿਤੀ-ਚਿਣ ਵਿਚ ਤਾਂ ਉਸ ਦੀ ਕਲਾ ਬਹੁਤ ਉੱਚੀ ਉਠਦੀ ਹੈ । ਪਾਤਰਾਂ ਦੇ ਭਾਵਾਂ ਨੂੰ ਉਹ ਬੜੀ ਮਨੋਵਿਗਿਆਨਕ ਸੂਝ ਨਾਲ ਉਸਾਰਦਾ ਹੈ । ਹੀਰ-ਰਾਂਝਾ ਸਹਿਤੀ ਤੇ ਕੈਦੋਂ ਦੇ ਸੁਭਾਵਾਂ ਨੂੰ ਪ੍ਰਸਤੁਤ ਕਰਨ ਵਿਚ ਉਸ ਨੇ ਵਿਸ਼ੇਸ਼ ਮਿਹਨਤ ਕੀਤੀ ਹੈ, ਇਹੋ ਕਾਰਣ ਹੈ ਕਿ ਵਾਰਸ ਦਾ ਰਾਂਝਾ ਤੇ ਹੀਰ ਉਸ ਦੇ ਅਮਰ ਪਾਤਰ ਬਣ ਗਏ ਹਨ । | ਵਾਰਿਸ ਦੀ ਹੀਰ ਦਾ ਪ੍ਰਧਾਨ ਰਸ ਸ਼ਿੰਗਾਰ ਹੈ ਤੇ ਗੌਣ ਰੂਪ ਵਿਚ ਦੂਸਰੇ ਰਸ- ਹਾਸ-ਰਸ, ਬੀਰ-ਰਸ, ਸ਼ਾਂਤ-ਰਸ, ਅਦਭੁਤ-ਰਸ ਤੇ ਸ਼ੋਕ-ਰਸ ਆਦਿ ਆਉਂਦੇ ਹਨ । ਸ਼ਿੰਗਾਰ-ਰਸ ਤੇ ਇਸ ਦੇ ਸਥਾਈ ਭਾਵ ਪ੍ਰੇਮ ਦੇ ਦੋਵੇਂ ਪੱਖਵਿਜੋਗ ਤੇ ਸੰਜੋਗ ਬੜੇ ਭਾਵਕ ਅਤੇ ਸੂਖਮ ਢੰਗ ਨਾਲ ਪ੍ਰਗਟਾਏ ਹਨ। ਇਹ ਕਿੱਸਾ ੪੦ ਮਾਤਰਾਂ ਦੇ ਬੈਂਤ ਛੰਦ ਵਿਚ ਹੈ ਤੇ ਇਹ ਛੰਦ ਬੜੀ ਸਫਲਤਾ ਨਾਲ ਵਾਰਸ ਨੇ ਨਿਭਾਇਆ ਹੈ, ਦਮੋਦਰ ਵਾਂਗ ਪਾਤਰਾਂ ਦਾ ਵਾਧਘਾਟ ਨਹੀਂ। ਰੂਪਕਾਂ ਤੇ ਅਲੰਕਾਰਾਂ ਦਾ ਚਮਤਕਾਰ ਤਾਂ ਵਾਰਸ ਵਿਚ ਹੈਰਾਨ ਕਰਨ ਵਾਲਾ ਹੈ, ਥਾਂ ਥਾਂ ਤੇ ਨਵੀਆਂ ਉਪਮਾਵਾਂ ਤੇ ਮੌਲਿਕ ਰੂਪਕਾ ਨੇ ਕਵਿਤਾ ਦੇ ਸੌਂਦਰਯ ਵਿਚ ਵਾਧਾ ਕੀਤਾ ਹੈ । ਵਾਰਸ ਦਾ ਕਿੱਸਾ ਸ਼ਾਸਤਰੀ ਘਸੌਟੀਆਂ ਤੇ ਪੂਰਾ ਉਤਰਦਾ ਹੈ, ਨਾਉਂ 90