ਪੰਨਾ:Alochana Magazine April-May 1963.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ।ਉਨਾ ਦੀ ਰਚਨਾ ਵਿਚ ਸੁਹਜ ਤੇ ਕਲਾ ਦਾ ਸਿਹਤ ਰਖਿਆ ਹੋਇਆ ਹੈ ਜੋ ਅਗੇ ਜਾ ਕੇ ਸ਼ਾਇਦ ਭਵਿਖ ਦੀ ਪੰਜਾਬੀ ਕਾਵਿ ਦਾ ਖਾਸਾ ਬਣ ਸਕੇਗਾ ! ਜਸਵੰਤ ਸਿੰਘ ਨੇਕੀ ਦੇ ਕਥਨ ਚਤ ਕਰਨ ਵਾਲੇ ਆਤਮ-ਵਿਸਵਾਸ਼ ਤੇ ਸੁਹਜ ਦੇ ਮਾਲਕ ਹਨ । ਉਸ ਦੀ ਕਾਵਿ-ਆਤਮਾਨੁਭੂਤੀ ਬੜੀ ਗੁਣਵੰਤ ਹੈ ਤੇ ਉਸ ਦੀ ਜੀਵਨ-ਤੱਤ ਤਕ ਪਹੁੰਚਣ ਦੀ ਸਮਰਥਾ ਸੱਚ ਮੁੱਚ ਹੀ ਪਰਸੰਸਾ ਮੰਗਦੀ ਹੈ । ਉਹ ਦਰਸ਼ਨ ਤੇ ਵਿਗਿਆਨ ਦਾ ਚੰਗਾ ਗਿਆਤਾ ਤੇ ਪਾਠਕ ਹੈ ਅਤੇ ਉਹ ਆਪਣੇ ਵਿਸਤ੍ਰਿਤ ਗਿਆਨ ਤੇ ਰਹੱਸਮਈ ਪਰਤੱਖ ਗਿਆਨ ਪਰਨਾਲੀਆਂ ਨੂੰ ਮਨੁਖ ਦੀ ਵਰਤਮਾਨ ਦਸ਼ਾ ਨੂੰ ਸਹੀ ਹਾਲਤ ਵਿਚ ਦੇਖਣ ਤੇ ਦਸਣ ਲਈ ਵਰਤਦਾ ਹੈ-ਉਸ ਦੀਆਂ ਜਿਤਾਂ, ਉਸ ਦੀਆਂ ਹਾਰਾਂ, ਉਸ ਦੇ ਜਮਾਲ ਤੇ ਵਿਸ਼ਾਦ, ਜਿਗਿਆਸਾਂ ਨੂੰ ਘੋਖ ਪਰਖ ਕੇ ਜਬਾਨ ਦਿੰਦਾ ਹੈ । ਨੇਕੀ ਦੇ ਕਾਵਿ-ਵਿਸ਼ਿਆਂ ਦੇ ਨਵੇਲੇਪਨ ਨੇ ਪੰਜਾਬੀ ਕਾਵਿ ਨੂੰ ਇਕ ਨਵੇਂ ਵਿਸ਼ਾਖੇਤਰ ਤੋਂ ਜਾਣੂ ਕਰਾਇਆ ਹੈ । ਇਹ ਕਵਿਤਾ ਸ਼ੈਲੀ ਕਰਕੇ ਅਤਿਅੰਤ ਪੜਣ ਯੋਗ ਹੈ ਤੋਂ ਬੇਧਕ ਚੇਤਨਾ ਨਾਲ ਸੁਜਿੰਦ ਤੇ ਕਮਲਭਾਵੀ ਹੈ । ਇਸ ਵੇਲੇ ਕਈ ਇਕ ਨਾਂ ਪੰਜਾਬੀ ਕਾਵਿ ਗਗਨ ਉਤੇ ਉਕਰੇ ਗਏ ਹਨ ਤੇ ਇਨਾਂ ਦੀ ਗਿਣਤੀ ਵਿਚ ਦਿਨ ਪਰ ਦਿਨ ਵਾਧਾ ਹੁੰਦਾ ਜਾ ਰਹਿਆ ਹੈ । ਇਨਾਂ ਵਿਚ ਸ.ਸ. ਮੀਸ਼ਾ ਸ਼ਿਵ ਕੁਮਾਰ ਬਟਾਲਵੀ, ਮਹਿੰਦਰ ਫ਼ਾਰ ‘‘ਕਹਿਰ ਕਰਮ" ਜਗਤਾਰ ਕਰਤਾ (ਦੁਧ ਪਥਰੀ , ਭਗਵੰਤ ਸਿੰਘ ਕਰਤਾ (ਆਸ ਨਿਰਾਸ ਤੇ ਹਨੇਰੇ ਸਾਥ" ਕੁਝ ਇਕ ਨਾ ਲੈਣੇ ਜ਼ਰੂਰੀ ਜਾਪਦੇ ਹਨ । ਪੰਜਾਬੀ ਦੀ ਕਵਿਤਾ, ਇਸ ਵੇਲੇ ਵੀ ਪੰਜਾਬੀ ਸਾਹਿਤ ਦਾ ਸਰਬੱਤਮ ਤੇ ਅਤਿਅੰਤ ਪਰਭਾਵਸ਼ਲੀ ਰੂਪ ਹੈ । ਨਾਵਲ ਨਾਟਕ, ਕਹਾਣੀ ਅਤੇ ਨਾਟਕ ਤੋਂ ਵੱਧ ਜਿਸ ਸਾਹਿੱਤ ਰੂਪ ਨੇ ਪੰਜਾਬੀ ਦੀ ਸਮੁੱਚੀ ਸ਼ਖਸੀਅਤ ਨੂੰ ਆਪਣੇ ਅੰਦਰ ਸਮੇਟ ਕੇ ਸਮੇਂ ਸਮੇਂ ਸਿਰ ਉਸ ਦਾ ਸਹੁਜ ਭਰਪੂਰ, ਰੌਚਕ ਤੇ ਅਤਿਅੰਤ ਸੱਚਾ ਤੇ ਸੁੱਚਾ ਪ੍ਰਗਟ ਕੀਤਾ ਹੈ, ਉਹ ਇਸ ਦੇਸ ਦੇ ਪੰਜਾਂ ਪਾਣੀਆਂ ਦੇ ਪਰਵਾਹ ਵਾਂਗ ਰਵਾਂ, ਭਰਪੂਰ, ਤੇ ਸਜਿੰਦ ਜੀਵਨ ਧਾਰਾ ਪੰਜਾਬੀ ਕਵਿਤਾ ਹੀ ਹੈ । ਪੰਜਾਬੀ ਦੇ ਸਾਹਿੱਤਕ ਖੇਤਰ ਵਿਚ ਕਵੀ ਨੂੰ ਹੀ ਵਧੇਰੇ ਮਾਣ ਪਰਾਪਤ ਹੈ । ਨਾਵਲ ਤੇ ਨਾਟਕ ਅਜੇ ਤੀਕ ਪੰਜਾਬੀ ਸਾਹਿੱਤ ਵਿੱਚ ਗੌਰਵ ਦਾ ਸਥਾਨ ਪਰਾਪਤ ਨਹੀਂ ਕਰ ਸਕੇ । ਕਾਰਨ ਇਹ ਕਿ ਇਹ ਅਜੇ ਤੀਕ ਮਨੁਖੀ ਜੀਵਨ ਦੇ ਮੂਲ ਪ੍ਰਸ਼ਨਾਂ ਨਾਲ ਜੂਝਣ ਦੀ ਰੁਚੀ ਤੇ ਸਮਰੱਥਾ ਧਾਰਨ ਨਹੀਂ ਕਰ ਸੱਕੇ । ਪੰਜਾਬੀ ਨਾਵਲ ਤੇ ਨਾਟਕ ਕੇਵਲ ਇਕਹਿਰੀ ਜਿਹੀ ਘਟਨਾ ਵਿਉਂਤ ਦਾ ਕੱਥਾ ਅਨੰਦ ਦੇਣ ਦੇ ਮੰਤਵ ਨਾਲ ਲਿਖੇ ਜਾਂਦੇ ਹਨ । ਉਨ੍ਹਾਂ ਵਿਚ ਅੰਤਰੀਵੀ ਆਈ ਤੇ ਵਿਆਪਕ ਚੁੜਤਣ ਦੇ ਪਾਸਾਰ ਨਹੀਂ ਮਿਲਦੇ । ਕਹਾਣੀ ਉਨਤ ਤਾਂ ਹੋਈ ਹੈ ਪਰ ਉਹ ਆਪਣੇ ਰਪ ਦੀਆਂ ਅਸਮਰਥਾਵਾਂ ਕਰਕੇ ਕੇਂਦਰੀ ਮਹੱਤਾ ਦਾ ਸਥਾਨ ਪਰਾਪਤ ਕਰਨੋ ਆਤਰ ਹੈ । ਸੋ ਕੇਂਦਰੀ ਮਹੱਤਾ ਅਜੇ ਕਵਿਤਾ ਦੀ ਹੈ ਤੇ ਕਵੀ ਹੀ ਸੱਭ ਤੋਂ ਵੱਡੇ ਮਾਣ ਦਾ ਪਾਤਰ ਹੈ । ਇਸ ਲਈ ਵਧੇਰੇ ਸੂਖਮ ਭਾਵੀ ਤੇ ਚੇਤੰਨ ਬੁਧ ਯੁਵਕ ਕਵਿਤਾ ਵੱਲ de