ਪੰਨਾ:Alochana Magazine April-May 1963.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਰ, ਪਾੜ ਖਾਣਾ ਦਰਿੰਦਾ ਬਣ ਗਇਆ ਸੀ । ਏਥੇ ਉਸ ਦੀ ਲਹੂ ਦੀ ਕਲਮ ਨੇ ਮਨੁਖਤਾ ਦੇ ਇਸ ਆਤਮ ਘਾਤ ਦੇ ਵੈਣ ਵਾਲੇ ਤੇ ਦਿਲ ਵਾਲਿਆਂ ਨੂੰ ਆਪਣੇ ਨਾਲ ਰੁਆਇਆ, ਪਰ ਉਸ ਦਾ ਆਸ਼ਾਵਾਦ ਸਥਿਰ ਰਹਆ; ਝਖੜਾਂ ਵਿਚ ਵੀ ਉਸ ਦੇ ਮਨੁਖੀ ਆਦਰਸ਼ਵਾਦ ਜੀ ਜੱਤ ਨਿਰਵਿਘਨ ਤੇ ਅਡੋਲ ਜਗਦੀ ਰਹੀ । ਇਸ ਤਰ੍ਹਾਂ ਉਸ ਨੇ ਵਲੂੰਧਰੀ ਤੇ ਲਹੂ ਲੁਹਾਨ ਪੰਜਾਬੀ ਜੀਵਨ ਨੂੰ ਆਸ ਤੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ | ਪੰਜਾਬ ਦੀ ਦੂਜੀ ਪਰਸਿਧ ਕਵਿਤਰੀ ਪ੍ਰਭਜੋਤ ਵਿਚ ਵੀ ਇਹੋ ਹੀ ਪਰੀਵਰਤਨਕਾਰਤਾ ਵਿਆਪੀ ਦਿਸਦੀ ਹੈ । ਉਸ ਦੀ ਭਾਵੁਕਤਾ ਉਤੇ ਬਾਹਰਮੁਖੀ ਅਸਲੀਅਤ ਦੇ ਅਨੁਭਵ ਦੀ ਡੂੰਘੀ ਛਾਪ ਲੱਗੀ ਹੈ । ਏਥੋਂ ਤਕ ਕਿ ਉਸ ਦੇ ਗੀਤਾਂ ਵਿਚ ਵੀ ਸਹਾਣੇ ਸੁਹਜ ਦੇ ਨਾਲ ਨਾਲ ਲੋਕ-ਜਜ਼ਬਾ, ਸੂਝ ਤੇ ਜੀਵਨ-ਮਈ ਅਸਲੀਅਤ ਦੀ ਪੁਸ਼ਕਸ਼ ਮੌਜੂਦ ਹੈ । ਪ੍ਰੀਤਮ ਸਿੰਘ ਸਵੀਰ ਵੀ ਸਮੇਂ ਦੀ ਆਵਾਜ਼ ਨੂੰ ਆਪਣੀ ਕਵਿਤਾ ਵਿਚ ਫੜਦਾ ਤੇ ਉਸ ਨੂੰ ਉੱਚੀ ਟੇਕ ਨਾਲ ਬਾਹਰ ਪਰਗਟ ਕਰਦਾ ਹੈ । ਉਸ ਵਿਚ ਇਕ ਤਰਾਸ਼ੀ ਸੰਵਾਰੀ ਹੋਈ ਬੌਧਕ ਪਹੁੰਚ ਹੈ,ਨਾਲ ਨਾਲ ਉਸ ਕੋਲ ਇਕ ਅਤਿਅੰਤ ਅੰਤਰਮੁਖੀ ਸ਼ਬਦਾਵਲੀ ਤੇ ਮੁਹਾਵਰਾ ਹੈ । ਬਿੰਬਾਵਲੀ ਤੇ ਨਿੱਜੀ ਸ਼ੈਲੀ ਹੈ ਜਿਸ ਦੁਆਰਾ ਉਸ ਦੀ ਰਚਨਾ ਨੂੰ ਇਕ ਵਖਰਾ ਚਿਹਨ ਚੱਕਰ ਤੇ ਰੰਗ ਰੂਪ ਮਿਲ ਗਇਆ ਹੈ । ਕਈ ਵਾਰ ਉਹ ਬੜਾ ਤਿੱਖਾ ਵਿਅੰਗ ਵਰਤਦਾ ਤੇ ਕਰਾਰੀ ਚੋਟ ਕਰਦਾ ਹੈ ਜਿਵੇਂ ਉਸ ਦੀ ਕਵਿਤਾ ‘ਮਨੂੰ ਦੇ ਪੈਰੋਕਾਰ ਦੀਆਂ ਇਹ ਤੁਕਾਂ ਸਿਧ ਕਰਦੀਆਂ ਹਨ । ਹੁਣ ਵੀ ਇਕ ਕਟੱੜਤਾਵਾਦੀ ਭਾਰਤੀ ਦੇ ਜੀਵਨ ਕਾਇਆ ਵਿਚ ਪੁਰਾਣੀਆਂ ਖੱਦੀ ਰਹੁ ਰੀਤਾਂ ਤੇ ਵਿਸ਼ਵਾਸਾਂ ਦਾ ਪਰਬਲ ਤੇ ਅਰੋਕ ਵਹਣ ਹੈ , ਆਪਣੇ ਧੀਆਂ ਪੁਤਰਾਂ ਦੀ ਸਰਪਰਸਤੀ ਕਰਦੇ ਨੇ ਆਤਮਾ ਦੇ ਮਾਮਲੇ ਵਿਚ ਵੀ ਖੁਬ ਨੇ ਇਹ ਰਬ ਦੇ ਉਪਾਸ਼ਕ ਜੋ ਬੇਸਮਝ ਬੁਤਾਂ ਉੱਤੇ ਛਿੜਕ ਕੇ ਸਮਾਜ ਦੀਆਂ ਰਸਮਾਂ ਦਾ ਕੇਸਰ ਆਪਣੇ ਹਥੋਂ ਇਸ਼ਕ ਲੱਭਾ ਦੇਦੇ ਨੇ । ਵਰਤਮਾਨ ਨਜ਼ਾਮ ਪਰਤੀ ਬੇਪਰਤੀਤੀ ਤੇ ਇਕ ਕੁੜੱਤਣ ਭਰਿਆ ਅਸੰਤੋਸ਼ ਜਿੰਨਾ ਹੋਰ ਸਮਕਾਲੀ ਕਵੀਆਂ ਵਿਚ ਹੈ, ਉਨਾਂ ਵਿਚ ਅਸੀਂ ਬਾਵਾ ਬਲਵੰਤ, ਸੰਤੋਖ ਸਿੰਘ ਧੀਰ, ਤਖਤ ਸਿੰਘ, ਪਿਆਰਾ ਸਿੰਘ ਸਹਿਰਾਈ ਅਤੇ ਗੁਰਚਰਨ ਸਿੰਘ ਰਾਮਪ27 ਨੂੰ ਗਿਣ ਸਕਦੇ ਹਨ । ਸੰਤ ਧ ਸਿੰਘ ਧੀਰ ਦਾ ਅਹਸਾਸ ਜੀਵਨ ਦੇ ਪ੍ਰਤੱਖ ਅਨੁਭਵ ਤੋਂ ਉਪਜਿਆ ਹੈ । ਉਸ ਦੇ ਕਾਵਿ ਵਿਚ ਵਿਅੰਗ ਹੈ, ਇਕ ਤਿੱਖਾ ਪਹਾਸ ਤੇ ਡੰਗ ਹੈ ਅਤੇ ਉਹ ਵਰਤਮਾਨ ਕਾਣੀ ਵੰਡ ਤੇ ਊਚ-ਨੀਚ ਨੂੰ ਪਰਵਾਨ ਕਰਨੋਂ ਇਨਕਾਰੀ ਹੈ । 80