ਪੰਨਾ:Alochana Magazine April-May 1963.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਨ । ਕਵਿਤਾ ਦੀ ਉਪਰੋਕਤ ਰਹੱਸਮਈ ਪ੍ਰੰਪਰਾ ਨੂੰ ਭਾਈ ਵੀਰ ਸਿੰਘਨੇ ਜਾਰੀ ਰਖਿਆ । ਆਪ-ਨਿਵਾਰਣ ਦੇ ਰੋ ਵਿਚ ਉਸਨੇ ਅਨਭਵ ਕੀਤਾ ਕਿ ਉਸ ਦੇ ਆਦੇਸ਼ ਦੇ ਅਸਲ ਸਰੋਤ ਸਿਰਜਣਹਾਰ ਵਾਹਿਗੁਰੂ ਹੈ । ਆਧੁਨਿਕ ਪੰਜਾਬੀ ਕਵਿਤਾ ਨੂੰ ਅੰਗਰੇਜ਼ੀ ਵਿਦਿਆ ਤੇ ਸਾਹਿਤ ਨੇ ਬਹੁਤ ਵੱਡੀ ਹਦ ਤਕ ਪ੍ਰਭਾਵਿਤ ਕੀਤਾ ਹੈ । 1849 ਵਿਚ ਅੰਗਰੇਜ਼ਾਂ ਦਾ ਪੰਜਾਬ ਉਤੇ ਪੂਰਨ ਅਧਿਕਾਰ ਹੋ ਗਇਆ ਤਾਂ ਉਨ੍ਹਾਂ ਨੇ ਸਕੂਲ ਤੇ ਕਾਲਜ ਜਾਰੀ ਕੀਤੇ ਜਿਥੇ ਪੰਜਾਬੀ ਵਿਦਿਆਰਥੀਆਂ ਨੇ ਅੰਗਰੇਜ਼ੀ ਜਬਾਨ ਦੀ ਜਾਣਕਾਰੀ ਹਾਸਿਲ ਕਰਨੀ ਸ਼ੁਰੂ ਕੀਤੀ । ਇਸ ਤਰਾਂ ਉਨਾਂ ਦਾ ਮੇਲ ਪੱਛਮੀ ਵਿਚਾਰ ਤੇ ਸਾਹਿਤ ਨਾਲ ਹੋਇਆ ਤੇ ਪੰਜਾਬੀ ਜ਼ਬਾਨ ਵਿਚ ਨਵੇਂ ਖਿਆਲਾਂ ਤੇ ਰੁਚੀਆਂ ਦਾ ਪਰਵੇਸ਼ ਹੋਣ ਲਗਾ । ਪੁਰਾਣੇ ਸਾਹਿਤਕ ਸੱਚ ਬਦਲਨ ਲਗੇ । ਕਈਆਂ ਦਾ ਤਾਂ ਉੱਕਾ ਹੀ ਤਿਆਗ ਹੋ ਗਇਆ। ਪੰਜਾਬੀ ਕਾਵਿ-ਰੂਪ ਇਕਲਾਬੀ ਤਬਦੀਲੀਆਂ ਦੀ ਪਕੜ ਵਿਚ ਆ ਗਏ । ਕਵੀ ਨੇ ਅੰਗਰੇਜ਼ੀ ਕੋਲੋਂ ਛੋਟੇਰੇ ਤੇ ਚਸ਼ਤ-ਕਦਮੀ ਛੰਦ ਲੈ ਕੇ ਪੰਜਾਬੀ ਵਿਚ ਵਿਆਉਣੇ ਸ਼ੁਰੂ ਕੀਤੇ । ਇਸ ਤਰ੍ਹਾਂ ਪੁਰਾਣੇ ਸੱਚਿਆਂ ਦੇ ਲੋਹ-ਖੋਲ ਟੁਟੇ, ਨਵੀਂ ਅਜ਼ਾਦੀ ਦੇ ਦਰਸ਼ਣ ਹੋਏ । ਸਨਾਤਨ ਛੰਦ ਦੇ ਸੰਗਲ ਜਦ ਟਟੇ ਤਾਂ ਨਵੀਆਂ ਛੰਦ ਪਰਨਾਲੀਆਂ ਤੇ ਨਵੇਂ ਛੰਦ-ਪ੍ਰਯੋਗ ਹੋਂਦ ਵਿਚ ਆਉਣ ਲਗੇ । ਅੰਗਰੇਜ਼ ਰੋਮਾਂਸਵਾਦੀ ਕਵੀਆਂ ਵਰਡਜ਼ਵਰਥ ਤੇ ਕੀਟਸ ਆਦਿ ਦਾ ਸਿੱਧਾ ਅਸਰ ਕਬੂਲਿਆ ਜਾਣ ਲੱਗਾ | ਕਵਿਤਾ ਨੂੰ ਨਵੇਂ ਵਿਸ਼ੇ ਮਿਲੇ, ਵਿਸ਼ਿਆਂ ਨੂੰ ਨਿਭਾਉਣ ਯੋਗ ਨਵੀਂ ਸ਼ਬਦਾਵਲੀ ਤੇ ਛੰਦ-ਯੋਜਨਾ ਵੀ ਮਿਲੀ । ਕੁਦਰਤ, ਨਦੀਆਂ, ਨਾਲਿਆਂ, ਪੰਛੀਆਂ ਪਹਾੜਾਂ ਫੁਲਾਂ; ਸੁਗੰਧੀਆਂ ਬਾਰੇ ਕਵਿਤਾ ਦੇ ਬੋਲ ਚਹਿਕ ਉਠੇ । | ਸੁਤੰਤਰਤਾ ਤੇ ਲੋਕ-ਰਾਜ ਬਾਰੇ ਪੱਛਮੀ ਵਿਚਾਰ ਧਾਰਾ ਨੇ ਪੰਜਾਬ ਵਿਚ ਆਪਣਾ ਜਾਦੂ-ਅਸਰ ਦਿਖਾਇਆ ਤੇ ਏਥੇ ਜਦ ਨਵੀਆਂ ਸਿਆਸੀ ਲਹਿਰਾਂ ਉਠੀਆਂ ਤਾਂ ਕਵਿਤਾ ਦੀ ਭੂਮੀ ਵਿਚ ਵੀ ਨਵੀਂ ਜਾਨ ਜਾਗ ਪਈ । ਕਵਿਤਾ ਵਿਚ ਨਵੇਂ ਖਿਆਲਾਂ ਤੇ ਉਨਾਂ ਤੋਂ ਉਪਜੇ ਸਮਾਜਕ ਤੇ ਰਾਜਨੀਤਕ ਵਿਚਾਰਾਂ 'ਉਦਗਾਰਾਂ ਦੀਆਂ ਫਸਲਾਂ ਝੂਮ ਉਠੀਆਂ । | ਦੇਸ਼ ਭਾਰਤੀ, ਮਾਤ-ਭਾਸ਼ਾ ਪਿਆਰ, ਵਿਦਿਆ ਪਰਚਾਰ, ਨਾਰੀ-ਜਾਗਿਤ ਛੂਤ-ਨਿਵਾਰਨ ਆਦਿ ਦੇ ਵਿਸ਼ੇ ਕਵਿਤਾ ਵਿਚ ਆਏ ਅਤੇ ਕਵੀ ਸਮਾਜਕ ਜ਼ਮੇਵਾਰੀ ਨੂੰ ਨਿਭਾਉਣ ਲੱਗਾ । ਗੁਰਮੁਖ ਸਿੰਘ ਮੁਸਾਫਰ ਤੇ ਹੀਰਾ ਸਿੰਘ ਦਰਦ ਇਸ ਵਰਗ ਦੇ ਹਰੀ ਕਵੀਆਂ ਵਿਚੋਂ ਹਨ ਜਿਨ੍ਹਾਂ ਨੇ ਕਵਿਤਾ ਵਿਚ ਲੋਕ-ਭਾਵਨਾ ਨੂੰ ਲੋਕ ਪੱਧਰ ਤੇ ਜ਼ਬਾਨ ਦਿਤੀ । ਸਮਾਜ ਸੁਧਾਰ ਦੇ ਅੰਦੋਲਨ ਦੇ ਹੱਕ ਵਿਚ ਚਰਨ ਸਿੰਘ ਸ਼ਹੀਦ ਰਗਿਆਂ ਨੇ ਵਿਅੰਗ ਤੇ ਹਾਸ ਦਾ ਹਥਿਆਰ ਵਰਤਿਆ ਤੇ ਇਨਾਂ ਹਥਿਆਰਾਂ ਵਾਲੀ ਵਿਤਾ ਨੂੰ ਸਿਰਜਿਆ । ਧਨੀਰਾਮ ਚਾਤ੍ਰਿਕ ਇਕ ਉਚ ਕੋਟੀ ਦਾ ਇਸੇ ਮੇਲ ਦr ਵੀ ਸੀ, ਜਿਸ ਨੇ ਕਵਿਤਾ ਨੂੰ ਅਧਿਆਤਮਤਾ ਦੇ ਰਗਨਾਂ ਤੋਂ ਖਿਚ ਕੇ ਹੇਠਾਂ 84