ਪੰਨਾ:Alochana Magazine April, May and June 1968.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਸ਼ੇਸ਼ਣਾਂ ਨਾਲ ਯਾਦ ਕੀਤੇ ਜਾਂਦੇ ਨਿਰਾਲਾ ਜੀ ਨੂੰ ਇਹ ਮਾਣ ਭੀ ਬਰੂਆ ਜੀ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਹੀ ਫਲ ਹੈ । ਇਸ ਫ਼ਿਲਮ ਦੇ ਨਾਇਕ ਨਿਰਾਲਾ ਜੀ ਦਾ ਜਨਮ ਸੰਨ ੧੮੯੬ ਵਿਚ ਮਹਿਸ਼ਾਂਦਲ ਰਾਜ ਮੇਦਿਨੀ ਪੁਰ (ਬੰਗਾਲ) ਵਿੱਚ ਹੋਇਆ । ਆਪ ਦੀ ਸਾਹਿੱਤ ਸੇਵਾ ਦਾ ਵੇਰਵਾ ਇਹ ਹੈ : ੧. ਅਨੁਵਾਦ :--ਆਨੰਦ ਮਨ, ਕਪਾਲ ਕੁੰਡਲਾ, ਚੰਦ, ਸ਼ੇਖਰ, ਦੁਰਗੇਸ਼ ਨੰਦਿਨੀ, ਕ੍ਰਿਸ਼ਣ ਕਾਂਤ ਕਾ ਦਿਲ, ਗਲਾਂਗੁਲ ਦੇ, ਰਚਨੀ, ਦੇਵੀ ਚੌਧਰਾਨੀ, ਰਾਧਾ ਰਾਨੀ, ਵਿਸ਼ੇਸ਼ ਵਿਕਸ਼, ਰਾਜ ਸਿੰਹ, ਮਹਾਭਾਰਤ, ਪਰਿਵਾਜਕ ਸ੍ਰੀ ਰਾਮ ਕ੍ਰਿਸ਼ਣ ਕਥਾਤ (ਚਾਰ ਭਾਗਾਂ ਵਿੱਚ), ਵਿਵੇਕਾਨੰਦ ਜੀ ਕੇ ਵਖਯਾਨ । ੨. ਸਮੀਖਿਆ : ਰਵੀਂਦ-ਕਵਿਤਾ-ਕਾਨਨ । ੩, ਕਹਾਨੀ ਸੰਗ੍ਰਹਿ : ਲਿਲੀ, ਚਰੀ ਚਮਾਰ, ਕੁਲ ਕੀ ਬੀਬੀ, ਸਖੀ । ੪. ਕਵਿਤਾ ਸੰਗ੍ਰਹਿ : ਪਰਿਮਲ, ਗੀਤਿਕਾ, ਤੁਲਸੀ ਦਾਸ, ਅਨਾਮਿਕਾ, ਕੁਰਤਾ, ਅਣਿਆ, ਬੇਲਾ, ਨਏ ਪੱਤੇ, ਅਰਚਨਾ, ਆਰਾਧਨਾ । ੫. ਜੀਵਨੀ : ਬ੍ਰਵ, ਭੀਸ਼ਮ, ਰਾਣਾ ਪ੍ਰਤਾਪ । ੬. ਨਾਵਲ : ਅਪਸਰਾ, ਅਲਕਾ, ਪ੍ਰਭਾਵਤੀ, ਨਿਰੁਪਮਾ, ਚੋਟੀ ਕੀ ਪਕੜ, ਕਾਲੇ ਕਾਰਨਾਮੇ । ੭. ਨਿਬੰਧ : ਪ੍ਰਬੰਧ ਪਦਮ, ਪ੍ਰਬੰਧ ਪ੍ਰਤਿਮਾ, ਚਾਬੁਕ । ੮. ਪਕਾ ਸੰਪਾਦਨ : ਸਮਨਵਯ’, ‘ਮਤਵਾਲਾ' (ਰਾਮ ਕ੍ਰਿਸ਼ਣ ਮਿਸ਼ਨ ਕਲਕੱਤਾ ਤੋਂ ਪ੍ਰਕਾਸ਼ਤ) । ੯. ਫੁਟਕਲ , ਹਿੰਦੀ-ਬੰਗਲਾ ਸ਼ਿਕਸ਼ਾ, ਰਸ ਅਲੰਕਾਰ, ਵਾਤਸਯਨ ਕਾਮ ਸੂਤ ਤੁਲਸੀ ਕ੍ਰਿਤ ਰਾਮਾਇਣ ਕੀ ਟੀਕਾ । ੧੦. ਰੇਖਾ ਚਿਤ੍ਰ : ਕੁੱਲੀ ਭਾਟ, ਬਿੱਲੇਰ ਬਰਿਹਾ । ਹਿੰਦੀ ਸਾਹਿੱਤ ਵਿੱਚ ਨਿਰਾਲਾ ਜੀ ਮੁੱਖ ਰੂਪ ’ਚ ਕਵੀ ਹੀ ਪ੍ਰਸਿੱਧ ਹਨ । ਉਨ੍ਹਾਂ ਦੀ ਸ਼ਖਸੀਅਤ ਅਤੇ ਸਾਹਿੱਤਿਕ ਪ੍ਰਤਿਭਾ ਨੂੰ ਪਦਮ ਭੂਸ਼ਣ ਸੁਮਿਤਾ ਨੰਦਨ ਪੰਤ (ਇਨ੍ਹਾਂ ਦਾ ਜਾਣ ਪਛਾਣ ਅਸੀਂ ਪਿਛਲੇ ਅੰਕਾਂ ਵਿਚ ਕਰਵਾ ਚੁੱਕੇ ਹਾਂ) ਨੇ ਕਵਿਤਾ ਰਾਹੀਂ ਇਸ ਪ੍ਰਕਾਰ ਉਲੀਕਿਆ ਹੈ : “ਛੰਦ ਬੱਧ ਧਰੁਵ ਤੋੜ, ਚੌੜ ਕਰ ਪਰਵਤ ਕਾਰਾ, ਅਚਲ ਰੂਯੋਂ ਕੀ, ਕਵਿ, ਤੇਰੀ ਕਵਿਤਾ ਧਾਰਾ, ਮੁਕਤੇ, ਅਗਾਧ, ਅਨੰਦ, ਰਜਤ, ਨਿਰਝਰ-ਸ਼ੀ ਗਲਿਤ, ਲਲਿਤ ਆਲੋਕ ਰਾਸ਼, ਚਿਰ ਅਕਸ਼ ਅਵਿਜਿਤ, ਨਿਸਰਿਤ, ਸਫਟਿਕ ਸ਼ਿਲਾਓਂ ਸੇ ਤੂ ਨੇ ਵਾਣੀ ਕਾ ਮੰਦਿਰ, ਬਿਲਪਿ ਬਨਾਯਾ, ਜਯੋਂ ਤੇ ਕਲਸ਼ ਨਿਜ ਯ ਕਾ ਘਰ ਚਿਰ । ੮੨