ਪੰਨਾ:Alochana Magazine April, May and June 1968.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸ ਕਰਾਮਾਤ ਦੇ ਰਾਹੀਂ ਜੋਗੀ ਬਾਜ਼ੀ ਹਾਰ ਗਏ । ਲੋਕਾਂ ਉੱਤੇ ਸਗੋਂ ਉਲਟਾ ਅਸਰ ਹੋਇਆ। ਹੁਣ ਉਨ੍ਹਾਂ ਦੂਜਾ ਹਥਿਆਰ ਵਰਤਿਆ-ਬਹਿਸ ਦਾ, ਸ਼ਾਸਤ੍ਰਾਰਥ ਦਾ । ਭਰੇ ਮੇਲੇ ਵਿਚ ਲੋਕਾਂ ਉੱਤੇ ਪ੍ਰਭਾਵ ਪਾਣ ਲਈ ਇਕ ਜੋਗੀ ਨੇ ਇਕ ਤਰਕ ਕੀਤੀ ਕਿ ਇਕ ਵਾਰੀ ਫ਼ਕੀਰੀ ਧਾਰਨ ਕਰਕੇ ਮੁੜ ਗ੍ਰਹਿਸਤੀ ਜਾਂ ਬਣਨਾ ਕੋਝਾ ਰਸਤਾ ਹੈ । ਇਹ ਤਾਂ ਦੁੱਧ ਵਿਚ ਕਾਂ ਪਾਕੇ ਦੁੱਧ ਨੂੰ ਖ਼ਰਾਬ ਕਰ ਲੈਣ ਵਾਲੀ ਗੱਲ ਹੋਈ।ਸਤਿਗੁਰੂ ਜੀ ਨੇ ਠਰੰਮੇ ਨਾਲ ਜੋਗੀ ਨੂੰ ਸਮਝਾਇਆ ਕਿ ਗ੍ਰਿਹਸਤ ਛੱਡ ਕੇ ਫਿਰ ਗ੍ਰਿਹਸਤੀਆਂ ਦੇ ਘਰੀਂ ਹੀ ਰੋਟੀ ਵਾਸਤੇ ਰੁਲਦੇ ਫਿਰਨਾ ਹਾਸੋ-ਹੀਣੀ ਫ਼ਕੀਰੀ ਹੈ । ਇਹ ਕਾਹਦਾ ਹੋਇਆ ਤਿਆਗ ? ਨਿਰੁੱਤਰ ਹੋ ਕੇ ਜੋਗੀ ਫਿਰ ਗਿੱਧੀਆਂ ਸਿੱਧੀਆਂ ਵਿਖਾਣ ਲਗ ਪਏ । ਵਿਚਾਰੇ ਅੰਦਰੋਂ ਝੇ ਹੋਏ ਕਿ ਲੋਕਾਂ ਦੇ ਦਿਲਾਂ ਵਿਚੋਂ ਉਨ੍ਹਾਂ ਦੀ ਕਦਰ ਜਾਂਦੀ ਰਹੀ । ਆਖਰ ਥਕ-ਟੁੱਟ ਕੇ ਗੁਰੂ ਨਾਨਕ ਦੇਵ ਜੀ ਨੂੰ ਵੰਗਾਰਿਓ ਨੇ ਕਿ ਹੁਣ ਤੁਸੀਂ ਭੀ ਕੋਈ ਕਰਾਮਾਤ ਵਿਖਾਓ । ਸਤਿਗੁਰੂ ਜੀ ਨੇ ਸ਼ਾਂਤ-ਚਿੱਤ ਰਹਿ ਕੇ ਸਿਰਫ਼ ਇਹ ਹੀ ਆਖਿਆ ਕਿ ਸਾਧ ਸੰਗਤਿ ਅਤੇ ਗੁਰਬਾਣੀ ਦਾ ਆਸਰਾ ਲੈਣਾ ਹੀ ਜ਼ਿੰਦਗੀ ਦਾ ਠੀਕ ਰਸਤਾ ਹੈ । ਸਭ ਤੋਂ ਵੱਡੀ ਕਰਾਮਾਤ ਹੈ ਹੀ ਇਹ ਕਿ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਇਆ ਜਾਏ । ਪਰਮਾਤਮਾ ਦੇ ਨਾਮ ਤੋਂ ਸੁੰਝੇ ਰਹਿ ਕੇ ਲੋਕਾਂ ਉਤੇ ਦਬਾਉ ਪਾਣ ਵਾਲੀਆਂ ਕਰਾਮਾਤਾਂ ਤਾਂ ਬਦਲਾਂ ਦੀ ਛਾਂ ਵਰਗੀਆਂ ਹੀ ਹਨ । ਵੇਖਣ ਸੁਣਨ ਵਾਲੇ ਲੋਕਾਂ ਦੇ ਮਨ ਲੱਗ ਇਹ ਗੱਲ ! ਹਠ ਛਡ ਕੇ ਵਿਚਾਰ ਕਰਨ ਵਾਲੇ ਸਿੱਧਾਂ ਜੋਗੀਆਂ ਨੂੰ ਭੀ ਇਹੀ ਰਸਤਾ ਸਹੀ ਜਾਪਿਆ । ਸ਼ਿਵਰਾਤੀ ਦੇ ਮੌਕੇ ਤੇ ਸਿਧਾਂ ਨਾਲ ਅਚਲ-ਵਟਾਲੇ ਜਿਹੜੀ ਚਰਚਾ ਹੋਈ ਸੀ, ਸਤਿਗੁਰੂ ਜੀ ਨੇ ਉਹ ਸਾਰੀ ਕਰਤਾਰਪੁਰ ਵਾਪਸ ਆ ਕੇ ਬਾਣੀ ਦੇ ਰੂਪ ਵਿਚ ਲਿਖ ਦਿੱਤੀ ! ਉਸ ਬਾਣੀ ਦਾ ਨਾਮ ਹੈ “ਸਿਧ ਗੋਸਟਿ'। ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਵਿਚ ਦਰਜ ਹੈ । ਪਿੜੁ ਮੇਰਾ ਟੀਕਾ] । | ਭਾਈ ਗੁਰਦਾਸ ਜੀ ਨੇ ਉਸ ਸਾਰੀ ਵਾਰਤਾ ਨੂੰ ਆਪਣੀ ਪਹਿਲੀ ਵਾਰ’ ਦੀਆਂ ਪਉੜੀਆਂ ਨੂੰ: ੩੯, ੪੦, ੪੧, ੪੨, ੪੩ ਵਿਚ ਇਉਂ ਬਿਆਨ ਕੀਤਾ ਹੈ : ‘ਮੇਲਾ ਸੁਣਿ ਸ਼ਿਵਰਾਤਿ ਦਾ, ਬਾਬਾ ਅਚਲ ਵਟਾਲੇ ਆਈ । ਦਰਸਨੁ ਵੇਖਣ ਕਾਰਣੇ, ਸਗਲੀ ਉਲਟਿ ਪਈ ਲੱਗੀ ਬਰਸਣਿ ਲਛਮੀ, ਗਿੱਧਿ ਸਿੱਧਿ ਨਉ ਨਿਧਿ ਸਵਾਈ । ਲੋਕਾਈ । ਜੋਗੀ ਵੇਖਿ ਚਲਿਤ੍ਰ ਨੋ, ਮਨ ਵਿਚ ਰਿਸਕ ਘਨੇਰੀ ਖਾਈ। ਭਗਤੀਆਂ ਭਾਈ ਭਗਤਿ ਆਨਿ, ਲੋਟਾ ਜੋਗੀ ਲਇਆ ਛਪਾਈ ! ਭਗਤੀਆਂ ਗਈ ਭਗਤ ਭੁੱਲਿ, ਲੋਟੇ ਅੰਦਰਿ ਰਤਿ ਭੁਲਾਈ ॥ ਬਾਬਾ ਜਾਣੀ ਜਾਣੁ ਪੁਰਖੁ, ਕੱਢਿਆ ਲੋਟਾ ਜਹਾਂ ਲੁਕਾਈ । ਵੇਖਿ ਚਲਿਤ੍ਰ ਜੋਗੀ ਖੁਣਸਾਈ ॥੨੯॥ ਖਾਧੀ ਖੁਣਸ ਜੋਗੀਸਰਾਂ, ਗੋਸ਼ਟਿ ਕਰਨ ਪੱਛੇ ਜੋਗੀ ਭੰਗਨਾਥੁ, ਤੁਹਿ ਦੁਧਿ ਵਿਚ ਕਿਉਂ ਕਾਂਜੀ ਪਾਈ । ਸਭੇ ਉਠਿ ਆਈ ।